ਚੌਕ ਵਿਚਾਲੇ ਪਏ ਖੱਡੇ ਕਾਰਨ ਰੋਜ਼ਾਨਾ ਵਾਪਰ ਰਹੇ ਹਨ ਹਾਦਸੇ
ਸ੍ਰੀ ਚਮਕੌਰ ਸਾਹਿਬ, 29 ਅਕਤੂਬਰ (ਜਗਮੋਹਣ ਸਿੰਘ ਨਾਰੰਗ)- ਸਥਾਨਕ ਟੀ ਪੁਆਇੰਟ (ਘੋੜੇ ਵਾਲਾ ਚੌਂਕ) ਵਿਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਪਿਆ ਟੋਇਆ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਇਹ ਖੱਡਾ ਮੋੜ ਤੇ ਹੋਣ ਕਾਰਨ ਵਿਚ ਵੱਜ ਕੇ ਕਈ ਦੋ ਪਹੀਆ ਵਾਹਨ ਚਾਲਕ ਡਿੱਗ ਚੁੱਕੇ ਹਨ ਤੇ ਬੀਤੀ ਦੇਰ ਸ਼ਾਮ ਵੀ ਸਥਾਨਕ ਵਾਸੀ ਬਿੱਟੂ ਖਾਨ ਇਸੇ ਖੱਡੇ ਵਿਚ ਵੱਜ ਕੇ ਡਿੱਗ ਗਿਆ, ਪਰ ਸੱਟਾਂ ਤੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਮੋੜ ਤੇ ਹੋਣ ਕਾਰਨ ਜਦੋਂ ਨਹਿਰ ਵਲੋਂ ਆ ਕੇ ਗੁਰਦੁਆਰਾ ਸਾਹਿਬ ਵੱਲ ਨੂੰ ਦੋ ਪਹੀਆ ਵਾਹਨ ਮੁੜਦੇ ਹਨ ਤਾਂ ਉਨ੍ਹਾਂ ਦਾ ਵਾਹਨ ਇਸ ਖੱਡੇ ਵਿਚ ਜਰੂਰ ਵੱਜਦਾ ਹੈ।
ਸ੍ਰੀ ਚਮਕੌਰ ਸਾਹਿਬ, 29 ਅਕਤੂਬਰ (ਜਗਮੋਹਣ ਸਿੰਘ ਨਾਰੰਗ)- ਸਥਾਨਕ ਟੀ ਪੁਆਇੰਟ (ਘੋੜੇ ਵਾਲਾ ਚੌਂਕ) ਵਿਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਪਿਆ ਟੋਇਆ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਇਹ ਖੱਡਾ ਮੋੜ ਤੇ ਹੋਣ ਕਾਰਨ ਵਿਚ ਵੱਜ ਕੇ ਕਈ ਦੋ ਪਹੀਆ ਵਾਹਨ ਚਾਲਕ ਡਿੱਗ ਚੁੱਕੇ ਹਨ ਤੇ ਬੀਤੀ ਦੇਰ ਸ਼ਾਮ ਵੀ ਸਥਾਨਕ ਵਾਸੀ ਬਿੱਟੂ ਖਾਨ ਇਸੇ ਖੱਡੇ ਵਿਚ ਵੱਜ ਕੇ ਡਿੱਗ ਗਿਆ, ਪਰ ਸੱਟਾਂ ਤੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਮੋੜ ਤੇ ਹੋਣ ਕਾਰਨ ਜਦੋਂ ਨਹਿਰ ਵਲੋਂ ਆ ਕੇ ਗੁਰਦੁਆਰਾ ਸਾਹਿਬ ਵੱਲ ਨੂੰ ਦੋ ਪਹੀਆ ਵਾਹਨ ਮੁੜਦੇ ਹਨ ਤਾਂ ਉਨ੍ਹਾਂ ਦਾ ਵਾਹਨ ਇਸ ਖੱਡੇ ਵਿਚ ਜਰੂਰ ਵੱਜਦਾ ਹੈ। ਦਿਨੋ ਦਿਨ ਚੋੜਾ ਹੋ ਰਹੇ ਇਸ ਖੱਡੇ ਕੋਲੋ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਰੋਜ਼ਾਨਾਂ ਕੋਲੋ ਲੰਘਦੇ ਹਨ, ਪਰ ਉਨ੍ਹਾਂ ਦੀ ਨਿਗਾ੍ਹ ਇਸ ਖੱਡੇ ਵੱਲ ਨਹੀਂ ਪੈ ਰਹੀ। ਕਿਸਾਨ ਆਗੂ ਮਲਕੀਤ ਸਿੰਘ ਡਹਿਰ, ਜਿੰਦੂ ਖੋਖਰਾਂ, ਬੱਲੂ ਸ੍ਰੀ ਚਮਕੌਰ ਸਾਹਿਬ, ਨਰੇਸ਼ ਚੌਧਰੀ, ਬਿੱਟੂ ਖਾਨ ਆਦਿ ਨੇ ਮੰਗ ਕੀਤੀ ਕਿ ਇਸ ਖੱਡੇ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।