ਹਵਾ ਵਿਚ ਛੱਡੇ ਗ਼ੁਬਾਰੇ ਦੇ ਫਟਣ ’ਤੇ ਨਿਕਲੀ ਗੈਸ ਨਾਲ 2 ਵਿਅਕਤੀ ਝੁਲਸੇ
ਪਾਤੜਾਂ, 11 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਸ਼ਹਿਰ ਵਿਚ ਸਿਆਸੀ ਪ੍ਰਚਾਰ ਲਈ ਅਸਮਾਨ ਵਿਚ ਛੱਡਿਆ ਗਿਆ ਗੈਸ ਨਾਲ ਭਰਿਆ ਗ਼ੁਬਾਰਾ ਲੋਕਾਂ ਦੀ ਸੁਰੱਖਿਆ ਲਈ ਉਸ ਵੇਲੇ ਖ਼ਤਰਾ ਬਣ ਗਿਆ ਜਦੋਂ ਇਸ ਦੇ ਫਟਣ ਨਾਲ ਨਿਕਲੀ ਗੈਸ ਨਾਲ ਦੋ ਵਿਅਕਤੀ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਪਾਤੜਾਂ ਦੇ ਦੁਰਗਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਗ਼ੁਬਾਰੇ ਦੀ ਗੈਸ ਨਾਲ ਝੁਲਸਿਆ ਹਸਪਤਾਲ ’ਚ ਇਲਾਜ ਅਧੀਨ ਅਮਰਜੀਤ ਸਿੰਘ। ਤਸਵੀਰ : ਜਗਦੀਸ਼ ਸਿੰਘ ਕੰਬੋਜ
12-10-2026