ਅਮਲ ਸੁਸਾਇਟੀ ਨਾਭਾ ਨੇ ਸਰਬੱਤ ਦੇ ਭਲੇ ਲਈ ਕਰਵਾਇਆ ਧਾਰਮਿਕ ਸਮਾਗਮ
ਵੱਖ-ਵੱਖ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਵੰਡੇ ਵਜ਼ੀਫੇ
ਨਾਭਾ, 21 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਸਮਸ਼ਾਨ ਘਾਟ ਅਲੌਹਰਾਂ ਗੇਟ ਵਿਖੇ ਸੇਵਾ ਸੰਭਾਲ ਕਰਨ ਅਤੇ ਹੋਰ ਸਮਾਜ ਭਲਾਈ ਕਾਰਜਾਂ ਵਿਚ ਮੋਹਰੀ ਹੋ ਕੇ ਸੇਵਾਵਾਂ ਨਿਭਾਉਣ ਵਾਲੀ ਸੰਸਥਾ ਅਮਲ ਸੁਸਾਇਟੀ ਵਲੋਂ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਰਾਗੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।
ਨ
ਨਾਭਾ ਵਿਖੇ ਅਮਲ ਸੁਸਾਇਟੀ ਵਲੋਂ ਹਲਕੇ ਦੇ ਹੋਣਹਾਰ ਵਿਦਿਆਰਥੀ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ : ਜਗਨਾਰ ਸਿੰਘ ਦੁਲੱਦੀ
22-11-2026
ਨਾਭਾ, 21 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਸਮਸ਼ਾਨ ਘਾਟ ਅਲੌਹਰਾਂ ਗੇਟ ਵਿਖੇ ਸੇਵਾ ਸੰਭਾਲ ਕਰਨ ਅਤੇ ਹੋਰ ਸਮਾਜ ਭਲਾਈ ਕਾਰਜਾਂ ਵਿਚ ਮੋਹਰੀ ਹੋ ਕੇ ਸੇਵਾਵਾਂ ਨਿਭਾਉਣ ਵਾਲੀ ਸੰਸਥਾ ਅਮਲ ਸੁਸਾਇਟੀ ਵਲੋਂ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਰਾਗੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਸਲਾਨਾ ਸਮਾਗਮ ਦੌਰਾਨ ਸੋਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਨਾਭਾ ਦੇ ਸਰਕਾਰੀ ਅਤੇ ਗੈਰ ਸਰਕਾਰੀ 7 ਸਕੂਲਾਂ ਵਿਚ ਪੜ੍ਹ ਕੇ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਜਨਰਲ ਕੈਟਾਗਰੀ ਦੇ 51 ਲੋੜ੍ਹਬੰਦ ਬੱਚਿਆਂ ਨੂੰ ਵਜ਼ੀਫੇ ਦੇ ਤੌਰ ’ਤੇ ਸਹਾਇਤਾ ਰਾਸ਼ੀ ਵੰਡੀ ਗਈ | ਸੁਸਾਇਟੀ ਵਲੋਂ ਕੀਤੇ ਇਸ ਸ਼ਲਾਘਾਯੋਗ ਉਪਰਾਲੇ ਦੀ ਹਲਕੇ ਦੇ ਲੋਕਾਂ ਵਲੋਂ ਪ੍ਰਸੰਸਾ ਕੀਤੀ ਗਈ | ਸਕੂਲੀ ਬੱਚਿਆਂ ਨਾਲ ਆਏ ਅਧਿਆਪਕਾਂ ਵਲੋਂ ਵੀ ਲੋੜਵੰਦ ਬੱਚਿਆਂ ਦੀ ਮਦਦ ਕਰਨ ’ਤੇ ਅਮਲ ਸੋਸਾਇਟੀ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੋਸਾਇਟੀ ਪ੍ਰਧਾਨ ਬਲਜੀਤ ਸਿੰਘ ਖਹਿਰਾ ਨੇ ਸਮਾਗਮ ਦੌਰਾਨ ਪਹੁੰਚੇ ਪਤਵੰਤੇ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਪ੍ਰਧਾਨ ਖਹਿਰਾ ਨੇ ਵਿਸ਼ੇਸ਼ ਤੌਰ ’ਤੇ ਸ਼ਮਸ਼ਾਨ ਘਾਟ ਵਿਖੇ ਮ੍ਰਿਤਕ ਸਰੀਰਾਂ ਦੇ ਸੰਸਕਾਰ ਲਈ ਮਲਕੀਤ ਐਗਰੋ ਟੈਕ ਪ੍ਰਾਈਵੇਟ ਲਿਮਟਿਡ ਵਲੋਂ ਲਗਾਈ ਜਾ ਰਹੀ ਗੈਸ ਵਾਲੀ ਭੱਠੀ ਦੀ ਸੇਵਾ ਕਰਨ ’ਤੇ ਐਮ.ਡੀ. ਮਲਕੀਤ ਸਿੰਘ, ਐਮ.ਡੀ. ਚਰਨ ਸਿੰਘ ਰਲਹਨ ਤੇ ਗੁਰਦੁਆਰਾ ਅਲਾਹਣੀਆਂ ਸਾਹਿਬ ਦੀ ਸੇਵਾ ਲਈ ਇਕ ਲੱਖ ਰੁਪਏ ਦੀ ਦਾਨ ਰਾਸ਼ੀ ਦੇਣ ’ਤੇ ਰਣਧੀਰ ਸਿੰਘ ਢੀਡਸਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਛੱਜੂ ਰਾਮ ਸਿੰਘੀ ਦੁਆਰਾ ਨਿਭਾਈ ਗਈ, ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੁਖਪਿੰਦਰ ਸਿੰਘ ਕੈਸ਼ੀਅਰ, ਮੀਤ ਪ੍ਰਧਾਨ ਅਮਰਜੀਤ ਵਰਮਾ, ਸੁਚੇਤ ਸਿੰਘ ਬੇਦੀ, ਅਜੀਤ ਸਿੰਘ ਖਹਿਰਾ, ਦਰਸ਼ਨ ਸਿੰਘ ਹਰਜਾਈ, ਗੁਰਜਿੰਦਰ ਸਿੰਘ, ਮਲਕੀਤ ਸਿੰਘ ਅੰਟਾਲ, ਐਡਵੋਕੇਟ ਰੀਤਇਕਬਾਲ ਸਿੰਘ ਮਝੈਲ, ਗੁਰਦਿਆਲਇੰਦਰ ਸਿੰਘ ਬਿੱਲੂ, ਦਵਿੰਦਰ ਖੇਤਰਪਾਲ, ਰਵੀ ਬੱਤਾ, ਟੀ.ਐਸ ਮਾਣਕੂ, ਸਤਪਾਲ ਅਰੋੜਾ, ਚਰਨਜੀਤ ਸਿੰਘ ਵਿਰਕ, ਨਰੇਸ਼ ਸਾਲਦੀ, ਹਰਬਚਨ ਸਿੰਘ ਡੀ.ਸੀ ਮੁਖੇਜਾ, ਰਵਿੰਦਰ ਸਿੰਘ ਢੀਂਡਸਾ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਦਿੱਲੀ ਵਾਲੇ, ਮੈਡਮ ਕ੍ਰਿਸ਼ਨ ਬੱਤਰਾ, ਬਲਵੀਰ ਕੌਰ, ਰੀਤਿੰਦਰ ਕੌਰ ਖਹਿਰਾ, ਚਾਂਦ ਕੁਮਾਰੀ, ਚਰਨਜੀਤ ਸਿੰਘ ਖੋਖ, ਕੈਪਟਨ ਜਸਵਿੰਦਰ ਸਿੰਘ ਸੁਪਰਵਾਈਜ਼ਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।