ਅਕਾਲੀ ਦਲ ਲਿਆਉ-ਪੰਜਾਬ ਬਚਾਓ ਮੁਹਿੰਮ ਅਧੀਨ ਤਸੌਲੀ ਵਿਖੇ ਘਰੋ-ਘਰੀਂ ਭਰੇ ਫਾਰਮ
ਬਨੂੜ, 11 ਅਕਤੂਬਰ (ਭੁਪਿੰਦਰ ਸਿੰਘ)-ਅਕਾਲੀ ਦਲ ਵਲੋਂ ਵਿੱਢੀ ਹੋਈ ਅਕਾਲੀ ਦਲ ਲਿਆਓ-ਪੰਜਾਬ ਬਚਾਓ ਮੁਹਿੰਮ ਅਧੀਨ ਪਾਰਟੀ ਦੇ ਰਾਜਪੁਰਾ ਹਲਕਾ ਇੰਚਾਰਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਦੀ ਅਗਵਾਈ ਹੇਠ ਪਿੰਡ ਤਸੌਲੀ ਵਿਖੇ 2027 ਦੇ ਚੋਣ ਮੁੱਦਿਆਂ ਸੰਬੰਧੀ ਲੋਕਾਂ ਦੇ ਸੁਝਾਅ ਹਾਸਿਲ ਕਰਨ ਲਈ ਘਰੋ-ਘਰੀਂ ਫਾਰਮ ਭਰੇ ਗਏ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ।
ਬਨੂੜ, 11 ਅਕਤੂਬਰ (ਭੁਪਿੰਦਰ ਸਿੰਘ)-ਅਕਾਲੀ ਦਲ ਵਲੋਂ ਵਿੱਢੀ ਹੋਈ ਅਕਾਲੀ ਦਲ ਲਿਆਓ-ਪੰਜਾਬ ਬਚਾਓ ਮੁਹਿੰਮ ਅਧੀਨ ਪਾਰਟੀ ਦੇ ਰਾਜਪੁਰਾ ਹਲਕਾ ਇੰਚਾਰਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਦੀ ਅਗਵਾਈ ਹੇਠ ਪਿੰਡ ਤਸੌਲੀ ਵਿਖੇ 2027 ਦੇ ਚੋਣ ਮੁੱਦਿਆਂ ਸੰਬੰਧੀ ਲੋਕਾਂ ਦੇ ਸੁਝਾਅ ਹਾਸਿਲ ਕਰਨ ਲਈ ਘਰੋ-ਘਰੀਂ ਫਾਰਮ ਭਰੇ ਗਏ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਤੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਜਥੇਦਾਰ ਗੜੀ ਨੇ ਦੱਸਿਆ ਕਿ ਲੋਕਾਂ ਕੋਲੋਂ ਪੰਜਾਬ ਦੇ ਮੁੱਖ ਮੁੱਦਿਆਂ ਸੰਬੰਧੀ ਘਰ-ਘਰ ਜਾ ਕੇ ਸੁਝਾਅ ਲਏ ਜਾ ਰਹੇ ਹਨ, ਜਿਨ੍ਹਾਂ ਨੂੰ ਅਕਾਲੀ ਦਲ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਅਕਾਲੀ ਦਲ ਦੀ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਪੰਜਾਬ ਦੀ ਇਕੋ-ਇਕ ਖੇਤਰੀ ਪਾਰਟੀ ਦੀ ਸਰਕਾਰ ਲਿਆਉਣ ਲਈ ਤਿਆਰ ਹਨ। ਇਸ ਮੌਕੇ ਅਕਾਲੀ ਦਲ ਦੇ ਬਨੂੜ ਸਰਕਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਤਸੌਲੀ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ, ਕੇਸਰ ਸਿੰਘ, ਜਗਤਾਰ ਸਿੰਘ, ਸਵਰਨ ਸਿੰਘ, ਧਰਮ ਸਿੰਘ, ਸਰਕਲ ਗੱਜੂ ਖੇੜਾ ਦੇ ਪ੍ਰਧਾਨ ਨੰਬਰਦਾਰ ਰਘਬੀਰ ਸਿੰਘ, ਬਲਵਿੰਦਰ ਸਿੰਘ ਟਿਵਾਣਾ, ਸੁਖਵਿੰਦਰ ਸਿੰਘ ਸੈਣੀ, ਕੁਲਵਿੰਦਰ ਸਿੰਘ, ਬਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।