21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਲਾਕ ਭਾਦਸੋਂ-2 ਵਲੋਂ ਕਰਵਾਏ ਗਏ ਸਹਿ-ਵਿੱਦਿਅਕ ਮੁਕਾਬਲੇ ਕਲੱਸਟਰ ਅੱਡਾ ਸਹੌਲੀ ਦਾ ਮੁਕਾਬਲਿਆਂ ਵਿੱਚ ਬੇਹਤਰੀਨ ਪ੍ਰਦਰਸ਼ਨ

ਭਾਦਸੋਂ, 21 ਨਵੰਬਰ ( ਦੰਦਰਾਲਾ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ -2 ਵਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਹਿ ਵਿੱਦਿਅਕ ਮੁਕਾਬਲੇ ਸੀ. ਐਚ.

ਅਜੀਤ ਡੈਸਕ 22-11-2026
ਭਾਦਸੋਂ, 21 ਨਵੰਬਰ ( ਦੰਦਰਾਲਾ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ -2 ਵਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਹਿ ਵਿੱਦਿਅਕ ਮੁਕਾਬਲੇ ਸੀ.ਐਚ.ਟੀ ਲੌਟ ਵਿਖੇ ਕਰਵਾਏ ਗਏ। ਜਿਨ੍ਹਾਂ ਵਿਚ ਪ੍ਰੀ ਪ੍ਰਾਇਮਰੀ ਤੋਂ ਦੂਜੀ ਤੱਕ ਪਹਿਲੇ ਵਰਗ ਦੇ ਮੁਕਾਬਲੇ:-ਸੁੰਦਰ ਲਿਖਾਈ ਅੰਗਰੇਜ਼ੀ ਤੇ ਪੰਜਾਬੀ, ਬਾਲ ਗੀਤ, ਬੋਲ ਲਿਖਤ, ਕਵਿਤਾ ਗਾਇਨ ,ਚਿੱਤਰਕਲਾ, ਪਹਾੜੇ ਉਚਾਰਨ ਸਿੱਧੇ ਤੇ ਟੋਕਵੇਂ,ਪਿਕਚਰ ਕੰਪ੍ਰੀਹੈਸ਼ਨ ਮੁਕਾਬਲੇ ਕਰਵਾਏ ਗਏ ਅਤੇ ਦੂਜਾ ਵਰਗ ਤੀਸਰੀ ਤੋਂ ਪੰਜਵੀਂ ਜਮਾਤ ਦੇ ਮੁਕਾਬਲੇ ਸੁੰਦਰ ਲਿਖਾਈ ਪੰਜਾਬੀ ਅੰਗਰੇਜ਼ੀ ਹਿੰਦੀ, ਕਹਾਣੀ ਸੁਣਾਉਣਾ, ਚਿੱਤਰਕਲਾ ਮੁਕਾਬਲੇ, ਆਮ ਗਿਆਨ ਮੁਕਾਬਲਾ, ਲੋਕ ਗੀਤ, ਭਾਸਣ ਮੁਕਾਬਲਾ, ਪਹਾੜੇ ਉਚਾਰਨ ਸਿੱਧੇ ਤੇ ਟੋਕਵੇਂ, ਤਸਵੀਰ ਨੂੰ ਦੇਖ ਕੇ ਲਿਖਣਾ, ਬੈਸਟ ਆਉਟ ਆਫ਼ ਵੇਸਟ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਕਲੱਸਟਰਾਂ ਵਿੱਚੋਂ ਜਿੱਤ ਕੇ ਆਏ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ ਅਤੇ ਮੁਕਾਬਲੇ ਬਹੁਤ ਹੀ ਦਿਲਚਸਪ ਸਨ। ਇਸ ਸਮੇਂ ਬਲਾਕ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੌਹਰਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੋ ਬੱਚੇ ਮੁਕਾਬਲਿਆਂ ਵਿੱਚ ਮਿਹਨਤ ਕਰਕੇ ਆਏ ਸਨ ਤੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਹਨ। ਉਹ ਬੱਚੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹੋਰ ਜਿਆਦਾ ਮਿਹਨਤ ਕਰਕੇ ਪੁਜੀਸ਼ਨਾਂ ਪ੍ਰਾਪਤ ਕਰਨ ਲਈ ਤਿਆਰੀ ਕਰਕੇ ਜਾਣ ਲਈ ਪ੍ਰੇਰਿਤ ਕੀਤਾ ਗਿਆ । ਇਸ ਸਮੇਂ ਜੇਤੂ ਬੱਚਿਆਂ ਨੂੰ ਸਨਮਾਨ ਪੱਤਰ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਗੇਦਾਰੀ ਵਾਲੇ ਬੱਚਿਆਂ ਨੂੰ ਵੀ ਸਨਮਾਨ ਪੱਤਰ ਦਿੱਤੇ ਗਏ, ਸੁੰਦਰ ਲਿਖਾਈ ਚ ਜੇਤੂ ਅਧਿਆਪਕਾਂ ਨੂੰ ਸਨਮਾਨਿਤ ਕੀਤਾ।ਇਨਾਂ ਮੁਕਾਬਲਿਆਂ ਦੇ ਬੱਚਿਆਂ ਲਈ ਖਾਣੇ ਦਾ ਪ੍ਰਬੰਧ ਸੀਐੱਚਟੀ ਕੁਲਵੰਤ ਸਿੰਘ ਤੇ ਸਮੂਹ ਸਟਾਫ ਵਲੋਂ ਕੀਤਾ ਗਿਆ। ਇਸ ਸਮੇਂ ਉਂਕਾਰ ਸਿੰਘ ਤੇਜੇ, ਗੁਰਦਰਸ਼ਨ ਸਿੰਘ ਆਲੋਵਾਲ, ਬਚਿੱਤਰ ਸਿੰਘ ਦੰਦਰਾਲਾ ਖਰੌੜ, ਰਣਧੀਰ ਸਿੰਘ ਦਿੱਤੂਪੁਰ ਜੱਟਾਂ, ਸੀ.ਐੱਚ.ਟੀ ਜਸਪਾਲ ਸਿੰਘ ਚਹਿਲ,, ਜਸਪ੍ਰੀਤ ਸਿੰਘ ਗੋਬਿੰਦਪੁਰਾ,ਗੁਰਮੀਤ ਸਿੰਘ ਨਿਰਮਾਣ ਮਟੋਰੜਾ ,ਬੀਆਰਸੀ ਭਾਦਸੋਂ ਸਤਬੀਰ ਸਿੰਘ ਤੇ ਜਗਦੀਪ ਸਿੰਘ, ਬਲਾਕ ਦੇ ਸਮੂਹ ਅਧਿਆਪਕ, ਬੱਚੇ ਤੇ ਮਾਪੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੜਕਾਂ ਦਾ ਕਰਵਾਇਆ ਜਾ ਰਿਹਾ ਨਵੀਨੀਕਰਨ-ਕਰਨ ਸਿੰਘ -ਡੀ. ਟੀ. ਓ. ਅਗਲੀ ਖ਼ਬਰ ਅਮਲ ਸੁਸਾਇਟੀ ਨਾਭਾ ਨੇ ਸਰਬੱਤ ਦੇ ਭਲੇ ਲਈ ਕਰਵਾਇਆ ਧਾਰਮਿਕ ਸਮਾਗਮ ਵੱਖ-ਵੱਖ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਵੰਡੇ ਵਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।