12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਆਜ਼ਾਦੀ ਘੁਲਾਟੀਏ ਚੈਨ ਸਿੰਘ ਦੇ ਪੁੱਤਰ ਬਲਕਾਰ ਸਿੰਘ ਸਰੋਆਂ ਦਾ ਦਿਹਾਂਤ ਕਰੀਬ ਇਕ ਸਾਲ ਤੋਂ ਬਿਮਾਰ ਸਨ

ਭੁੱਨਰਹੇੜੀ, 11 ਅਕਤੂਬਰ (ਧਨਵੰਤ ਸਿੰਘ)-ਆਜ਼ਾਦੀ ਘੁਲਾਟੀਏ ਸਵਰਗੀ ਚੈਨ ਸਿੰਘ ਦੇ ਪੁੱਤਰ ਅਤੇ ਪਿੰਡ ਅਲੀਵਾਲ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਸਰੋਆਂ ਦਾ ਦਿਹਾਂਤ ਹੋ ਗਿਆ। ਉਹ ਕਰੀਬ ਇਕ ਸਾਲ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ।

ਅਜੀਤ ਡੈਸਕ 12-10-2026
ਭੁੱਨਰਹੇੜੀ, 11 ਅਕਤੂਬਰ (ਧਨਵੰਤ ਸਿੰਘ)-ਆਜ਼ਾਦੀ ਘੁਲਾਟੀਏ ਸਵਰਗੀ ਚੈਨ ਸਿੰਘ ਦੇ ਪੁੱਤਰ ਅਤੇ ਪਿੰਡ ਅਲੀਵਾਲ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਸਰੋਆਂ ਦਾ ਦਿਹਾਂਤ ਹੋ ਗਿਆ। ਉਹ ਕਰੀਬ ਇਕ ਸਾਲ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਪਿਤਾ ਦੀ ਵਿਗੜਦੀ ਸਿਹਤ ਨੂੰ ਦੇਖਦਿਆਂ ਉਨ੍ਹਾਂ ਦਾ ਪੁੱਤਰ ਕੈਨੇਡਾ ਵਿਚ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਪਰਤ ਆਇਆ ਸੀ ਤੇ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਪਿਤਾ ਦੀ ਦੇਖਭਾਲ ਕਰ ਰਿਹਾ ਸੀ। ਬਲਕਾਰ ਸਿੰਘ ਸਰੋਆਂ ਦੋ ਵਾਰ ਪਿੰਡ ਦੇ ਸਰਪੰਚ ਰਹਿ ਚੁੱਕੇ ਸਨ। ਉਹ ਕਬੱਡੀ ਦੇ ਨਾਮਵਰ ਖਿਡਾਰੀ ਵਜੋਂ ਵੀ ਇਲਾਕੇ ਵਿਚ ਜਾਣੇ ਜਾਂਦੇ ਸਨ। ਪੰਚਾਇਤੀ ਤੇ ਸਮਾਜਿਕ ਕੰਮਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਦੱਸਿਆ ਜਾਂਦਾ ਹੈ ਕਿ ਬਲਕਾਰ ਸਿੰਘ ਦੇ ਪਿਤਾ ਚੈਨ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਆਜ਼ਾਦ ਹਿੰਦ ਦਾ ਹਿੱਸਾ ਸਨ। ਉਹ ਸੰਨ 1962 ਦੇ ਸੰਘਰਸ਼ ਦਾ ਹਿੱਸਾ ਵੀ ਰਹੇ। ਉਨ੍ਹਾਂ ਦੀ ਤਸਵੀਰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਮਿੰਨੀ ਸਕੱਤਰੇਤ ਵਿਚ ਸਨਮਾਨ ਵਜੋਂ ਲੱਗੀ ਹੋਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਅਲੀਵਾਲ ਨੇੜੇ ਭੁੱਨਰਹੇੜੀ ਕੱਲ੍ਹ 12 ਅਕਤੂਬਰ ਨੂੰ ਦੁਪਹਿਰ 12 ਵਜੇ ਹੋਵੇਗਾ। ਇਸ ਸੋਗ ਦੇ ਸਮੇਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਨੰਬਰਦਾਰ ਤਸਵੀਰ ਸਿੰਘ, ਗੁਰਮੀਤ ਸਿੰਘ ਬਿੱਟੂ, ਪ੍ਰਧਾਨ ਗੁਰਬਚਨ ਸਿੰਘ ਵਿਰਕ, ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ ਵਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਜ਼ਿੰਮੇਵਾਰੀ ਦੇਣ ’ਚ ‘ਆਪ’ ਦਾ ਕੋਈ ਸਾਨੀ ਨਹੀਂ- ਤੇਜਿੰਦਰ ਮਹਿਤਾ ਅਗਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਥਾਪਰ ਯੂਨੀਵਰਸਿਟੀ ਵਿਖੇ ‘ਯੰਗ ਮਾਈਂਡ ਫੈਸਟੀਵਲ 2026’ ’ਚ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।