06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਖ਼ੂਨਦਾਨ ਕੈਂਪ ਲਗਾਇਆ

ਨਾਭਾ, 5 ਅਕਤੂਬਰ (ਵਰਿੰਦਰ ਵਰਮਾ)- ਨਾਭਾ ਮੀਡੀਆ ਕਲੱਬ ਨਾਭਾ ਵਲੋਂ ਮਾਨਵ ਸੇਵਾ ਉੱਤਮ ਸੇਵਾ ਰਜਿ ਨਾਭਾ ਤੇ ਰਾਇਲ ਰਾਈਡਰਜ਼ ਨਾਭਾ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਜਗਨਾਰ ਸਿੰਘ ਦੁਲੱਦੀ, ਪ੍ਰਧਾਨ ਸੰਜੀਵ ਕੁਮਾਰ ਗੋਲਡੀ, ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਅਤੇ ਮਨਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੈਂਪ ਰਾਸ਼ਟਰੀ ਸਵੈ ਇੱਛਤ ਖ਼ੂਨਦਾਨ ਦਿਵਸ ਨੂੰ ਸਮਰਪਿਤ ਲਾਇਨਜ਼ ਕਲੱਬ ਸਿਨੇਮਾ ਹੋਡ, ਨਾਭਾ ਵਿਖੇ ਲਗਾਇਆ ਗਿਆ ਹੈ।

ਅਜੀਤ ਡੈਸਕ 06-10-2026
ਨਾਭਾ, 5 ਅਕਤੂਬਰ (ਵਰਿੰਦਰ ਵਰਮਾ)- ਨਾਭਾ ਮੀਡੀਆ ਕਲੱਬ ਨਾਭਾ ਵਲੋਂ ਮਾਨਵ ਸੇਵਾ ਉੱਤਮ ਸੇਵਾ ਰਜਿ ਨਾਭਾ ਤੇ ਰਾਇਲ ਰਾਈਡਰਜ਼ ਨਾਭਾ ਦੇ ਸਹਿਯੋਗ ਨਾਲ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਚੇਅਰਮੈਨ ਜਗਨਾਰ ਸਿੰਘ ਦੁਲੱਦੀ, ਪ੍ਰਧਾਨ ਸੰਜੀਵ ਕੁਮਾਰ ਗੋਲਡੀ, ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਅਤੇ ਮਨਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੈਂਪ ਰਾਸ਼ਟਰੀ ਸਵੈ ਇੱਛਤ ਖ਼ੂਨਦਾਨ ਦਿਵਸ ਨੂੰ ਸਮਰਪਿਤ ਲਾਇਨਜ਼ ਕਲੱਬ ਸਿਨੇਮਾ ਹੋਡ, ਨਾਭਾ ਵਿਖੇ ਲਗਾਇਆ ਗਿਆ ਹੈ। ਕੈਂਪ ਵਿੱਚ ਸਿਵਲ ਹਸਪਤਾਲ ਨਾਭਾ ਦੇ ਬਲੱਡ ਬੈਂਕ ਇੰਚਾਰਜ ਡਾਕਟਰ ਹੀਨਾ ਸਿੰਗਲਾ ਦੀ ਅਗਵਾਈ ਵਿਚ 75 ਖ਼ੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਕੈਂਪ ਵਿਚ ਪ੍ਰੀਤ ਗਰੁੱਪ ਦੇ ਐਮ.ਡੀ. ਹਰੀ ਸਿੰਘ ਪ੍ਰੀਤ, ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਅਗਰਵਾਲ ਸਭਾ ਪ੍ਰਧਾਨ ਅਤੇ ਭਾਜਪਾ ਦੇ ਵਪਾਰ ਮੰਡਲ ਵਾਈਸ ਪ੍ਰਧਾਨ ਪੰਜਾਬ ਰਾਜੇਸ਼ ਬਾਂਸਲ ਬੱਬੂ, ਭਾਜਪਾ ਆਗੂ ਪਰਮਜੀਤ ਸਿੰਘ ਕੈਂਥ, ਚੰਦਰ ਈਸ਼ਵਰ ਸਿੰਘ ਮੋਹੀ, ਚੇਅਰਮੈਨ ਜੱਸੀ ਸੋਹੀਆ ਵਾਲਾ, ਪਰਮਜੀਤ ਕੌਰ ਬਾਜਵਾ, ਅਕਾਲੀ ਦਲ ਸੁਤੰਤਰ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਤੇ ਸਮੂਹ ਮੈਂਬਰ ਅਤੇ ਸੰਸਥਾਵਾਂ ਦੇ ਮੈਂਬਰਾਂ ਵਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਅਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਤ ਗਰੁੱਪ ਜੀ. ਐਮ. ਰਾਜੀਵ ਕੌਸ਼ਲ, ਰਾਜੇਸ਼ ਢਿੰਗਰਾ, ਥਾਣਾ ਕੋਤਵਾਲੀ ਮੁਖੀ ਗੁਰਪਿੰਦਰ ਸਿੰਘ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪ੍ਰਧਾਨ ਡਾਕਟਰ ਜੇ.ਪੀ. ਨਰੂਲਾ, ਕਮਲਜੀਤ ਸਿੰਘ ਰੱਖੜਾ, ਪ੍ਰਿੰਸੀਪਲ ਅਸ਼ਵਨੀ ਮਦਾਨ, ਸ਼ੀਤਲ ਜੈਨ, ਹਰੀ ਕ੍ਰਿਸ਼ਨ ਸੇਠ, ਅਸ਼ੋਕ ਬਿੱਟੂ ਕੌਂਸਲਰ, ਗਿਰਧਾਰੀ ਲਾਲ ਬਾਂਸਲ, ਲਲਿਤ ਸ਼ਰਮਾ, ਸਾਬਕਾ ਪ੍ਰਧਾਨ ਨਗਰ ਕੌਂਸਲ ਜੀ.ਐਸ. ਭੱਟੀ, ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਪ੍ਰਧਾਨ ਨਰੇਸ਼ ਗਰਗ, ਭੁਵੇਸ਼ ਬਾਂਸਲ ਭਾਸੀ, ਸੁਭਾਸ਼ ਬਾਂਸਲ, ਮਾਨਟੁ ਪਹੁਜਾ, ਵਿਕਾਸ ਗੋਇਲ, ਕਿਸਾਨ ਯੂਨੀਅਨ ਪ੍ਰਧਾਨ ਗਮਦੂਰ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਦਰਜਨ ਤੋਂ ਵੱਧ ਪਿੰਡਾਂ ਨੂੰ ਜੋੜਦੀ ਖਸਤਾ ਹਾਲਤ ਸੜਕ ਨਾ ਬਣਨ ਦੇ ਰੋਸ ਵਜੋਂ ਲੋਕਾਂ ਨੇ ਲਗਾਇਆ ਧਰਨਾ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਬੀਬੀ ਰੰਧਾਵਾ ਦੀ ਅਗਵਾਈ ਹੇਠ 25 ਤੋਂ ਵੱਧ ਪਰਿਵਾਰ ਕਾਂਗਰਸ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।