06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਦਰਜਨ ਤੋਂ ਵੱਧ ਪਿੰਡਾਂ ਨੂੰ ਜੋੜਦੀ ਖਸਤਾ ਹਾਲਤ ਸੜਕ ਨਾ ਬਣਨ ਦੇ ਰੋਸ ਵਜੋਂ ਲੋਕਾਂ ਨੇ ਲਗਾਇਆ ਧਰਨਾ

ਪਾਤੜਾਂ, 5 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਕਸਬਾ ਘੱਗਾ ਤੋਂ ਬਾਹਮਣ ਮਾਜਰਾ ਅਤੇ ਹੋਰ ਦਰਜਨ ਦੇ ਕਰੀਬ ਪਿੰਡਾਂ ਦੀ ਖਸਤਾ ਹਾਲਤ ਸੜਕ ਨੂੰ ਨਾਂ ਬਣਾਏ ਜਾਣ ਦੇ ਰੋਸ ਵਜੋਂ ਪਿੰਡਾਂ ਦੇ ਲੋਕਾਂ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਦਿੱਤਾ ਗਿਆ। ਪਾਤੜਾਂ ਪਟਿਆਲਾ ਮੁੱਖ ਮਾਰਗ ’ਤੇ ਇਸ ਦਿੱਤੇ ਗਏ ਧਰਨੇ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਦੋਂ ਕਿ ਧਰਨਾਕਾਰੀਆਂ ਵਲੋਂ ਸੜਕ ਬਣਾਏ ਜਾਣ ਦਾ ਕੰਮ ਸ਼ੁਰੂ ਨਾ ਕਰਨ ਦੀ ਸੂਰਤ ਵਿਚ ਸੰਘਰਸ਼ ਨੂੰ ਹੋਰ ਤੇਜ ਕੀਤੇ ਜਾਣ ਦਾ ਐਲਾਨ ਕੀਤਾ ਗਿਆ।

ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਧਰਨੇ ਦੌਰਾਨ ਨਾਅਰੇਬਾਜੀ ਕਰਦੇ ਹੋਏ ਪਿੰਡ ਵਾਸੀ। ਤਸਵੀਰ : ਜਗਦੀਸ਼ ਸਿੰਘ ਕੰਬੋਜ 06-10-2026
ਪਾਤੜਾਂ, 5 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਕਸਬਾ ਘੱਗਾ ਤੋਂ ਬਾਹਮਣ ਮਾਜਰਾ ਅਤੇ ਹੋਰ ਦਰਜਨ ਦੇ ਕਰੀਬ ਪਿੰਡਾਂ ਦੀ ਖਸਤਾ ਹਾਲਤ ਸੜਕ ਨੂੰ ਨਾਂ ਬਣਾਏ ਜਾਣ ਦੇ ਰੋਸ ਵਜੋਂ ਪਿੰਡਾਂ ਦੇ ਲੋਕਾਂ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਦਿੱਤਾ ਗਿਆ।ਪਾਤੜਾਂ ਪਟਿਆਲਾ ਮੁੱਖ ਮਾਰਗ ’ਤੇ ਇਸ ਦਿੱਤੇ ਗਏ ਧਰਨੇ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਦੋਂ ਕਿ ਧਰਨਾਕਾਰੀਆਂ ਵਲੋਂ ਸੜਕ ਬਣਾਏ ਜਾਣ ਦਾ ਕੰਮ ਸ਼ੁਰੂ ਨਾ ਕਰਨ ਦੀ ਸੂਰਤ ਵਿਚ ਸੰਘਰਸ਼ ਨੂੰ ਹੋਰ ਤੇਜ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸ਼ਰਮਾ ਵਾਸੀ ਬ੍ਰਾਹਮਣਮਾਜਰਾ ਅਤੇ ਕਿਸਾਨ ਜਥੇਬੰਦੀ ਦੇ ਆਗੂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਘੱਗਾ ਤੋਂ ਬਾਹਮਣਾਮਜਰਾ, ਬਰਾਸ ਦਫਤਰੀਵਾਲਾ ਧੂਹੜ੍ਹ, ਖੇੜ੍ਹੀ ਨਿਗਾਹੀਆਂ ਸਮੇਤ ਦਰਜਨ ਤੇ ਕਰੀਬ ਪਿੰਡਾਂ ਨੂੰ ਸ਼ਹਿਰ ਅਤੇ ਕਦਬਿਆਂ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਬਹੁਤ ਖਸਤਾ ਹੈ, ਜਿਸ ਕਰਕੇ ਸਕੂਲੀ ਬੱਸਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਇਸ ਤੋਂ ਲੰਗ ਕੇ ਜਾਣ ਵਿਚ ਬਹੁਤ ਪ੍ਰੇਸ਼ਾਨ ਹੋਣਾਂ ਪੈਂਦਾ ਹੈ। ਬਾਰਿਸ਼ਾਂ ਦੇ ਦਿਨਾਂ ਵਿੱਚ ਇਸ ਸੜਕ ਤੋਂ ਵਾਹਨਾਂ ਦੇ ਲੰਗਣਾ ਮੁਸ਼ਿਕਲ ਹੋ ਜਾਂਦਾ ਹੈ। ਬੀਤੇ ਦਿਨੀ ਪਿੰਡ ਬਾਹਮਣਾ ਮਾਜਰੇ ਦਾ ਵਿਅਕਤੀ ਆਪਣੀ ਲੜਕੀ ਦਾ ਇਲਾਜ਼ ਕਰਵਾਉਣ ਲਈ ਜਦੋਂ ਉਸ ਨੂੰ ਕਾਰ ਵਿਚ ਲੈ ਕੇ ਘੱਗਾ ਵੱਲ ਆ ਰਿਹਾ ਸੀ ਤਾਂ ਬਾਰਿਸ਼ ਕਾਰਨ ਸੜਕ ’ਤੇ ਖੜ੍ਹੇ ਪਾਣੀ ਵਿੱਚ ਉਸ ਦੀ ਕਾਰ ਫਸ ਜਾਣ ਕਾਰਨ ਲੜਕੀ ਦੀ ਕਾਰ ਵਿਚ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਹੋਰਨਾਂ ਲੋਕਾਂ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਧਰਨਾਂ ਲਾਉਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਇਹ ਧਰਨਾਂ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੜਕ ਬਣਾਏ ਜਾਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ।ਇਸ ਬਾਰੇ ਪੀ.ਡਬਲਯੂ.ਡੀ. ਦੇ ਐਸ.ਡੀ.ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਸੜਕ ਪ੍ਰਧਾਨ ਮੰਤਰੀ ਸ਼ੜਕ ਯੋਜਨਾ ਤਹਿਤ ਮੰਨਜੂਰ ਕੀਤੀ ਗਈ ਸੀ, ਪਰ ਕਿਸੇ ਕਾਰਨਾਂ ਕਰਕੇ ਪੰਜਾਬ ਦੀਆਂ ਹੋਰ ਸੜਕਾਂ ਨਾਲ ਇਸ ਦਾ ਸ਼ੁਰੂ ਕੀਤੇ ਜਾਣ ਵਾਲਾ ਕੰਮ ਕੈਂਸਲ ਕਰਨਾ ਪਿਆ ਸੀ, ਪਰ ਹੁਣ ਦੋਬਾਰਾ ਇਸ ਦਾ ਟੈਡਰ ਕੀਤੇ ਜਾਣ ਮਗਰੋਂ ਠੇਕੇਦਾਰ ਵਲੋਂ ਪਿੰਡ ਧੂਹੜ੍ਹ ਤੋਂ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਛੇਤੀ ਹੀ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ।
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਵਲੋਂ ਪਿੰਡ ਨਰਮਾਣਾ ਤੋਂ ਧਾਰਮਿਕ ਯਾਤਰਾ ਲਈ ਬੱਸ ਰਵਾਨਾ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।