06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜ਼ਿਲ੍ਹਾ ਪ੍ਰਧਾਨ ਬੀਬੀ ਰੰਧਾਵਾ ਦੀ ਅਗਵਾਈ ਹੇਠ 25 ਤੋਂ ਵੱਧ ਪਰਿਵਾਰ ਕਾਂਗਰਸ ’ਚ ਸ਼ਾਮਿਲ

ਸਮਾਣਾ, 5 ਅਕਤੂਬਰ (ਪ੍ਰੀਤਮ ਸਿੰਘ ਨਾਗੀ)- ਹਲਕਾ ਸਮਾਣਾ ਦੇ ਪਿੰਡ ਗਾਜੇਵਾਸ ਵਿਖੇ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਅੱਜ ਗਾਜੇਵਾਸ ਵਿਖੇ 25 ਤੋਂ ਵੱਧ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਮੇਜਰ ਸਿੰਘ ਢਿੱਲੋਂ, ਬਲਾਕ ਸੰਮਤੀ ਮੈਂਬਰ ਬਖਸ਼ੀਸ਼ ਸਿੰਘ, ਤਜਿੰਦਰ ਸਿੰਘ ਮੰਡਲ ਪ੍ਰਧਾਨ, ਰਜਿੰਦਰ ਗਾਜੇਵਾਸ, ਚਮਕੌਰ ਸਿੰਘ ਸਾਬਕਾ ਸਰਪੰਚ, ਮਨੀ ਗਾਜੇਵਾਸ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਯਤਨ ਕਰਕੇ ਗਾਜੇਵਾਸ ਦੇ ਇਨ੍ਹਾਂ ਪਰਿਵਾਰਾਂ ਨੂੰ ਕਾਂਗਰਸ ਨਾਲ ਜੁੜਣ ਲਈ ਪ੍ਰੇਰਨਾ ਦਿੱਤੀ।

ਅਜੀਤ ਡੈਸਕ 06-10-2026
ਸਮਾਣਾ, 5 ਅਕਤੂਬਰ (ਪ੍ਰੀਤਮ ਸਿੰਘ ਨਾਗੀ)- ਹਲਕਾ ਸਮਾਣਾ ਦੇ ਪਿੰਡ ਗਾਜੇਵਾਸ ਵਿਖੇ ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਅੱਜ ਗਾਜੇਵਾਸ ਵਿਖੇ 25 ਤੋਂ ਵੱਧ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਮੇਜਰ ਸਿੰਘ ਢਿੱਲੋਂ, ਬਲਾਕ ਸੰਮਤੀ ਮੈਂਬਰ ਬਖਸ਼ੀਸ਼ ਸਿੰਘ, ਤਜਿੰਦਰ ਸਿੰਘ ਮੰਡਲ ਪ੍ਰਧਾਨ, ਰਜਿੰਦਰ ਗਾਜੇਵਾਸ, ਚਮਕੌਰ ਸਿੰਘ ਸਾਬਕਾ ਸਰਪੰਚ, ਮਨੀ ਗਾਜੇਵਾਸ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਯਤਨ ਕਰਕੇ ਗਾਜੇਵਾਸ ਦੇ ਇਨ੍ਹਾਂ ਪਰਿਵਾਰਾਂ ਨੂੰ ਕਾਂਗਰਸ ਨਾਲ ਜੁੜਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪਿੰਡ ਗਾਜੇਵਾਸ ਨਾਲ ਉਨ੍ਹਾਂ ਦਾ ਡੂੰਘਾ ਰਿਸ਼ਤਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦਾ ਪੱਲਾ ਫੜਨ ਵਾਲਿਆਂ ਵਿਚ ਲਾਡਵਿੰਦਰ ਲਾਡੀ, ਕਮਲ ਸਿੰਘ, ਬਲਵਿੰਦਰ ਬਿੱਲਾ, ਦੀਪ ਸਿੰਘ, ਜੀਵਨ ਸਿੰਘ, ਕ੍ਰਿਸ ਸਿੰਘ, ਸੁਖਵਿੰਦਰ ਸਿੰਘ, ਪ੍ਰੀਤ ਸਿੰਘ , ਗੁਰਧਿਆਨ ਸਿੰਘ, ਸਰਬਜੀਤ ਕੌਰ, ਰਘਬੀਰ ਸਿੰਘ, ਅਮਨਦੀਪ ਕੌਰ, ਸ਼ਿੰਦਰ ਕੌਰ, ਰਣਜੀਤ ਕੌਰ, ਬਲਜਿੰਦਰ ਸਿੰਘ, ਅੰਸ਼ ਕੁਮਾਰ ਤੋਂ ਇਲਾਵਾ ਅਨੇਕਾਂ ਪਰਿਵਾਰਾਂ ਨੇ ਝਾੜੂ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਹੱਥ ਫੜਿਆ। ਇਸ ਮੌਕੇ ਜਸਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੀਬੀ ਰੰਧਾਵਾ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਹੁੰਦਿਆਂ ਗਾਜੇਵਾਸ, ਫ਼ਤਹਿਗੜ੍ਹ ਛੰਨਾ, ਬੰਮਨਾ ਸਮੇਤ ਸਾਰੇ ਪਿੰਡਾਂ ਵਿਚ ਬੇਅਥਾਹ ਵਿਕਾਸ ਕਰਾਇਆ ਜਿਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਨੇ ਜ਼ਿਲ੍ਹਾ ਕਾਂਗਰਸ ਚੇਅਰਪਰਸਨ ਹੁੰਦਿਆਂ ਰਿਕਾਰਡ ਤੋੜ ਕੰਮ ਕਰਾਏ ਉਸ ਨੂੰ ਵਿਧਾਇਕ ਬਣਨ ਦਾ ਮੌਕਾ ਮਿਲਿਆ ਤਾਂ ਮਾੜਾ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਇਸ ਮੌਕੇ ਬੀਬੀ ਰੰਧਾਵਾ ਦੇ ਨਾਲ ਬਘੇਲ ਸਿੰਘ ਨੰਬਰਦਾਰ ਬੰਮਨਾਂ, ਗੁਰਪ੍ਰੀਤ ਬੈਦਵਾਨ ਪੀਏ, ਪ੍ਰਭ ਭਿੰਡਰ ਜ਼ਿਲ੍ਹਾ ਸਕੱਤਰ, ਦੀਪੂ ਭੰਡਾਰੀ, ਨਵੀਨ ਸਿੰਗਲਾ, ਰੁਪਿੰਦਰ ਵਜੀਦਪੁਰ ਤੇ ਗੁਰਪ੍ਰੀਤ ਤਲਵੰਡੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਐਸ. ਡੀ. ਐਮ. ਵਲੋਂ ਬੇਲਰ ਮਾਲਕਾਂ ਤੇ ਕਲੱਸਟਰ ਅਧਿਕਾਰੀਆਂ ਨਾਲ ਬੈਠਕ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਆਧੁਨਿਕ ਮਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।