19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਖ਼ਾਲਸਾ ਕਾਲਜ ਵਿਖੇ ਦੋ ਦਿਨਾ ਰਾਸ਼ਟਰੀ ਪੁਸਤਕ ਮੇਲਾ ਲਗਾਇਆ

ਪਟਿਆਲਾ, 18 ਸਤੰਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਵਿਖੇ ਆਯੋਜਿਤ ਦੋ ਦਿਨਾਂ ਰਾਸ਼ਟਰੀ ਪੁਸਤਕ ਮੇਲਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਨਾਲ ਸੰਪੰਨ ਹੋ ਗਿਆ। ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿਚ ਪੁਸਤਕਾਂ ਦੀ ਖਰੀਦਦਾਰੀ ਕੀਤੀ ਗਈ, ਜਿਸ ਨਾਲ ਕਾਲਜ ਵਿਚ ਸਾਹਿਤਕ ਅਤੇ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਮਿਲਿਆ।

ਅਜੀਤ ਡੈਸਕ 19-09-2026
ਪਟਿਆਲਾ, 18 ਸਤੰਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਵਿਖੇ ਆਯੋਜਿਤ ਦੋ ਦਿਨਾਂ ਰਾਸ਼ਟਰੀ ਪੁਸਤਕ ਮੇਲਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਨਾਲ ਸੰਪੰਨ ਹੋ ਗਿਆ। ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿਚ ਪੁਸਤਕਾਂ ਦੀ ਖਰੀਦਦਾਰੀ ਕੀਤੀ ਗਈ, ਜਿਸ ਨਾਲ ਕਾਲਜ ਵਿਚ ਸਾਹਿਤਕ ਅਤੇ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਮਿਲਿਆ। ਮੇਲੇ ਦੇ ਦੂਜੇ ਦਿਨ ਪੰਜਾਬੀ ਵਿਭਾਗ ਵਲੋਂ ਸੰਪਾਦਿਤ ਪੁਸਤਕ ‘ਪੰਜਾਬੀ ਸਾਹਿਤ ਚਿੰਤਨ : ਗਲੋਬਲ ਪਰਿਪੇਖ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ, ਸਭਾਵਾਂ, ਕਲੱਬਾਂ ਅਤੇ ਸੁਸਾਇਟੀਆਂ ਦੇ ਅਹੁਦੇਦਾਰਾਂ ਅਤੇ ਵਿਦਿਆਰਥੀਆਂ ਨੇ ਪੁਸਤਕ ਮੇਲੇ ਦਾ ਦੌਰਾ ਕੀਤਾ। ਪ੍ਰਕਾਸ਼ਕਾਂ ਵਲੋਂ ਲਗਾਏ ਗਏ ਪੁਸਤਕ ਸਟਾਲਾਂ ’ਤੇ ਵਿਦਿਆਰਥੀਆਂ ਨੇ ਆਪਣੀ ਰੁਚੀ ਅਨੁਸਾਰ ਪੁਸਤਕਾਂ ਦੀ ਚੋਣ ਕੀਤੀ। ਸਮਾਪਤੀ ਸਮਾਰੋਹ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਊਭਾ ਨੇ ਕਿਹਾ ਕਿ ਪੁਸਤਕ ਮੇਲੇ ਵਰਗੇ ਅਕਾਦਮਿਕ ਤੇ ਸਾਹਿਤਕ ਆਯੋਜਨ ਵਿਦਿਆਰਥੀਆਂ ਦੇ ਬੌਧਿਕ, ਮਾਨਸਿਕ ਅਤੇ ਨੈਤਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਮੁੜ ਪ੍ਰਚੰਡ ਕਰਨਾ ਹੈ। ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਨਿੱਜੀ ਪੱਧਰ ’ਤੇ ਲਗਭਗ ਦੋ ਲੱਖ ਰੁਪਏ ਦੀਆਂ ਪੁਸਤਕਾਂ ਦੀ ਖਰੀਦਦਾਰੀ ਕੀਤੀ ਗਈ। ਇਸ ਨੂੰ ਵਿਦਿਆਰਥੀਆਂ ਵਿਚ ਪੜ੍ਹਨ ਅਤੇ ਸਾਹਿਤ ਪ੍ਰਤੀ ਵਧ ਰਹੀ ਰੁਚੀ ਦਾ ਪ੍ਰਮਾਣ ਦੱਸਿਆ ਗਿਆ। ਇਸ ਮੌਕੇ ਕਾਲਜ ਦੀ ਪ੍ਰਕਾਸ਼ਨ ਸ਼ਾਖਾ ਵਲੋਂ ਡੀਨ ਪ੍ਰਕਾਸ਼ਨ ਡਾ. ਪੁਸ਼ਪਿੰਦਰ ਕੌਰ ਦੀ ਰਹਿਨੁਮਾਈ ਹੇਠ ਕਾਲਜ ਵਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਵਿਚ ਕਾਲਜ ਦੇ ਸਮੂਹ ਸਟਾਫ਼ ਮੈਂਬਰਾਂ ਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਮਾਮਲਾ 18 ਸਾਲਾ ਨੌਜਵਾਨ ਦੀ ਮੌਤ ਦਾ : ਵਿਰੋਧੀ ਧਿਰਾਂ ਦੇ ਦਖ਼ਲ ਮਗਰੋਂ 9 ਜਣਿਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ- ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।