08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੇ ਡੀ.ਏ ਦੀ ਕੇਵਲ 3% ਰਕਮ ਦਾ ਐਲਾਨ, ਕਰਮਚਾਰੀਆਂ ਨਾਲ ਕੋਝਾ ਮਜ਼ਾਕ-ਮਾਨ

ਫ਼ਤਹਿਗੜ੍ਹ ਸਾਹਿਬ, 7 ਨਵੰਬਰ (ਸੁਰਜੀਤ ਸਿੰਘ ਸਾਹੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ‘ਜਦੋਂ ਸਰਕਾਰੀ ਕਰਮਚਾਰੀਆਂ ਦਾ ਲੰਮੇ ਸਮੇ ਤੋਂ 10 ਫ਼ੀਸਦੀ ਡੀ. ਏ ਦਾ ਬਕਾਇਆ ਰਹਿੰਦਾ ਹੈ, ਫਿਰ ਆਮ ਆਦਮੀ ਪਾਰਟੀ ਦੀ ਸਰਕਾਰ 3 ਫ਼ੀਸਦੀ ਡੀ.

ਅਜੀਤ ਡੈਸਕ 08-11-2026
ਫ਼ਤਹਿਗੜ੍ਹ ਸਾਹਿਬ, 7 ਨਵੰਬਰ (ਸੁਰਜੀਤ ਸਿੰਘ ਸਾਹੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ‘ਜਦੋਂ ਸਰਕਾਰੀ ਕਰਮਚਾਰੀਆਂ ਦਾ ਲੰਮੇ ਸਮੇ ਤੋਂ 10 ਫ਼ੀਸਦੀ ਡੀ.ਏ ਦਾ ਬਕਾਇਆ ਰਹਿੰਦਾ ਹੈ, ਫਿਰ ਆਮ ਆਦਮੀ ਪਾਰਟੀ ਦੀ ਸਰਕਾਰ 3 ਫ਼ੀਸਦੀ ਡੀ.ਏ ਦਾ ਐਲਾਨ ਕਰਕੇ ਉਨ੍ਹਾਂ ਦੇ ਬਣਦੇ ਬਕਾਇਆ, ਸਹੂਲਤਾਂ, ਭੱਤਿਆਂ, ਤਨਖ਼ਾਹਾਂ ਉੱਤੇ ਡਾਕਾ ਮਾਰਨ ਦੇ ਮੁਲਾਜ਼ਮ ਵਿਰੋਧੀ ਅਮਲ ਹੀ ਕਰ ਰਹੀ ਹੈ। ਇਸ ਲਈ ਜੋ ਪੰਜਾਬ ਸਰਕਾਰ ਦੇ ਕਰਮਚਾਰੀ ਯੂਨੀਅਨ ਵਲੋਂ 3 ਫ਼ੀਸਦੀ ਡੀ.ਏ ਦੇ ਹੋਏ ਸਰਕਾਰੀ ਐਲਾਨ ਨੂੰ ਰੱਦ ਕੀਤਾ ਗਿਆ ਹੈ, ਉਹ ਬਿਲਕੁਲ ਉਨ੍ਹਾਂ ਦੀ ਜਾਇਜ਼ ਮੰਗ ਹੈ। ਕਿਉਂਕਿ ਜਿਵੇਂ-ਜਿਵੇਂ ਮੁਲਕ ਵਿਚ ਮਹਿੰਗਾਈ ਦੀ ਦਰ ਨਿਰੰਤਰ ਵਧਦੀ ਜਾ ਰਹੀ ਹੈ, ਉਸੇ ਤਰ੍ਹਾਂ ਕਾਨੂੰਨਾਂ, ਨਿਯਮਾਂ ਮੁਤਾਬਿਕ ਮੁਲਾਜ਼ਮਾਂ ਦੇ ਭੱਤੇ-ਤਨਖਾਹਾਂ, ਡੀ.ਏ. ਸਮੇ-ਸਮੇ ’ਤੇ ਵਧਣ ਦੇ ਐਲਾਨ ਹੁੰਦੇ ਰਹੇ ਹਨ। ਪਰ ਸਰਕਾਰਾਂ ਵਲੋਂ ਮੁਲਾਜ਼ਮਾਂ ਸੰਬੰਧੀ ਹੋਏ ਐਲਾਨਾਂ ਨੂੰ ਪੂਰਨ ਨਾ ਕਰਕੇ ਜਾਂ ਉਨ੍ਹਾਂ ਨੂੰ ਲਾਰਿਆਂ ਵਿਚ ਰੱਖਕੇ ਸਰਕਾਰਾਂ ਅਕਸਰ ਉਨ੍ਹਾਂ ਨਾਲ ਜ਼ਬਰ ਹੀ ਕਰਦੀਆਂ ਆ ਰਹੀਆਂ ਹਨ। ਦੂਸਰਾ ਜਦੋਂ ਮਹਿੰਗਾਈ ਤੇਜ਼ੀ ਨਾਲ ਵਧਦੀ ਹੈ ਤਾਂ ਇਹ ਭੱਤੇ ਤੇ ਹੋਰ ਸਹੂਲਤਾਂ ਕਿਸ਼ਤਾਂ ਵਿਚ ਦੇਣ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਅਤੇ ਇਸੇ ਤਰ੍ਹਾਂ ਜੋ ਪੈਨਸ਼ਨਰਾਂ ਦੀ ਜ਼ਿੰਦਗੀ ਉਨ੍ਹਾਂ ਦੀ ਪੈਨਸ਼ਨ ਉੱਤੇ ਹੀ ਨਿਰਭਰ ਹੁੰਦੀ ਹੈ ਉਨ੍ਹਾਂ ਨੂੰ ਵੀ ਅਜਿਹੀਆਂ ਸਹੂਲਤਾਂ ਤੋ ਵਾਂਝੇ ਰੱਖਣਾ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਬੇਇਨਸਾਫ਼ੀ ਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੁਲਾਜ਼ਮਾਂ ਵਲੋਂ ਉਠਾਏ ਜਾਇਜ਼ ਮੁੱਦਿਆਂ ਦੀ ਪੂਰੀ ਤਰ੍ਹਾਂ ਤਰਜਮਾਨੀ ਕਰਦੇ ਹੋਏ ਉਨ੍ਹਾਂ ਦੇ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੀਤੇ ਸਮੇਂ ਵਿਚ ਵੀ ਕੰਮ ਕਰਦਾ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਉਨ੍ਹਾਂ ਦੇ ਸੰਘਰਸ਼ ਦਾ ਹਿੱਸਾ ਰਹੇਗਾ।
ਪਿਛਲੀ ਖ਼ਬਰ ਚੰਦੂਮਾਜਰਾ ਦੀ ਅਕਾਲੀ ਦਲ ’ਚ ਵਾਪਸੀ ਨਾਲ ਸਨੌਰ ਹਲਕੇ ’ਚ ਪਾਰਟੀ ਮਜ਼ਬੂਤ ਹੋਈ-ਅਵਤਾਰ ਸਿੰਘ ਘਲੋੜੀ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪਿੰਡ ਕੋਟਲਾ ਬਜਵਾੜਾ ਵਿਖੇ ਲਗਾਇਆ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।