08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਕੋਰਡੀਆ ਸੰਸਥਾਨ ਵਿਖੇ ਧੂਮਧਾਮ ਨਾਲ ਮਨਾਇਆ ਦੀਪ ਉਤਸਵ

ਸੰਘੋਲ, 7 ਨਵੰਬਰ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਦੀਪ ਉਤਸਵ ਗਲੋਬਲ ਇੰਡੀਅਨ ਆਰਗਨਾਈਜ਼ੇਸ਼ਨ (ਜੀਓ) ਦੇ ਸਹਿਯੋਗ ਨਾਲ ਧੂਮ-ਧਾਮ ਨਾਲ ਮਨਾਇਆ ਗਿਆ। ਕੋਰਡੀਆ ਸੰਸਥਾ ਤੇ ਜੀਓ ਦੇ ਚੇਅਰਮੈਨ ਲਾਰਡ ਦਿਲਜੀਤ ਸਿੰਘ ਰਾਣਾ ਤੇ ਸੰਸਥਾ ਦੇ ਕਾਰਜਕਾਰੀ ਟਰੱਸਟੀ ਤੇ ਜੀਓ ਐਜੂਕੇਸ਼ਨ ਕਾਊਂਸਲ ਦੇ ਚੇਅਰਪਰਸਨ ਡਾ.

ਅਜੀਤ ਡੈਸਕ 08-11-2026
ਸੰਘੋਲ, 7 ਨਵੰਬਰ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਦੀਪ ਉਤਸਵ ਗਲੋਬਲ ਇੰਡੀਅਨ ਆਰਗਨਾਈਜ਼ੇਸ਼ਨ (ਜੀਓ) ਦੇ ਸਹਿਯੋਗ ਨਾਲ ਧੂਮ-ਧਾਮ ਨਾਲ ਮਨਾਇਆ ਗਿਆ। ਕੋਰਡੀਆ ਸੰਸਥਾ ਤੇ ਜੀਓ ਦੇ ਚੇਅਰਮੈਨ ਲਾਰਡ ਦਿਲਜੀਤ ਸਿੰਘ ਰਾਣਾ ਤੇ ਸੰਸਥਾ ਦੇ ਕਾਰਜਕਾਰੀ ਟਰੱਸਟੀ ਤੇ ਜੀਓ ਐਜੂਕੇਸ਼ਨ ਕਾਊਂਸਲ ਦੇ ਚੇਅਰਪਰਸਨ ਡਾ. ਉਰਮਿਲ ਵਰਮਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ। ਆਪਣੇ ਸੰਦੇਸ਼ ’ਚ ਉਨ੍ਹਾਂ ਬੁਰਾਈ ਨੂੰ ਜੀਵਨ ਵਿਚੋਂ ਕੱਢ ਕੇ ਸਚਾਈ ਅਤੇ ਅਛਾਈ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਖਮਾਣੋਂ ਦੇ ਐਸ.ਡੀ.ਐਮ ਅਰਵਿੰਦ ਕੁਮਾਰ ਨੇ ਮੁੱਖ ਮਹਿਮਾਨ ਅਤੇ ਤਹਿਸੀਲਦਾਰ ਅਮਿਤਾਭ ਤਿਵਾੜੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਇਸ ਉਤਸਵ ਦਾ ਉਦਘਾਟਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੁੰਦਰ ਵਾਤਾਵਰਨ ਲਈ ਚੰਗੀ ਸੋਚ ਅਤੇ ਆਪਸੀ ਭਾਈਚਾਰੇ ਦੀ ਰੌਸ਼ਨੀ ਕਰਨ ਤੇ ਜ਼ੋਰ ਦਿੱਤਾ। ਦੀਵਾਲੀ ਮੌਕੇ ਕੋਰਡੀਆ ਸੰਸਥਾਨ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਅਤੇ ਮਨੋਰੰਜਨ ਅਤੇ ਖਾਣ-ਪੀਣ ਦੇ ਸਟਾਲ ਲਗਾਏ ਗਏ। ਵਿਦਿਆਰਥੀਆ ਨੇ ਦਿਨ ਭਰ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਮਾਪਤੀ ਸਮਾਰੋਹ ਮੌਕੇ ਇਲਾਕੇ ਦੇ ਪੰਚ-ਸਰਪੰਚ, ਬਲਾਕ ਸੰਮਤੀ ਮੈਂਬਰ ਮੌਜੂਦ ਸਨ। ਜਿਨ੍ਹਾਂ ਨੇ ਕੋਰਡੀਆ ਮੈਨੇਜਮੈਂਟ ਨਾਲ ਲੱਕੀ ਡਰਾਅ ਦੇ ਜੇਤੂਆਂ ਨੂੰ ਇਨਾਮ ਪ੍ਰਦਾਨ ਕੀਤੇ। ਇਸ ਮੌਕੇ ਕਨਵੀਨਰ ਡਾ. ਰਵੀ ਪ੍ਰਕਾਸ਼ ਮਿਸ਼ਰਾ, ਡਾ. ਜਯੋਤੀ ਸ਼ਰਮਾ, ਡਾ. ਹਰਜਿੰਦਰ ਸਿੰਘ, ਰਚਨਾ ਕੌੜਾ, ਸੰਸਥਾ ਦੇ ਮੁੱਖ ਪ੍ਰਸ਼ਾਸਨਿਕ ਅਫ਼ਸਰ ਦਵਿੰਦਰ ਕ੍ਰਿਸ਼ਨ ਮੈਨਰੋ, ਡਾ. ਤਰਨਪ੍ਰੀਤ ਸਿੰਘ, ਡਾ. ਨਰੇਸ਼ ਚੌਹਾਨ, ਅਸ਼ੋਕ ਕੁਮਾਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਹਿਕਾਰੀ ਸਭਾ ਪ੍ਰਧਾਨ ਵਲੋਂ ਮੁਲਾਜ਼ਮਾਂ ਨੂੰ ਦੀਵਾਲੀ ਮੌਕੇ ਵੰਡੇ ਗਏ ਤੋਹਫ਼ੇ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਕ੍ਰਿਕਟ ਟੂਰਨਾਮੈਂਟ ਸਮਾਪਤ, ਸਰੀਰਕ ਸਿੱਖਿਆ ਵਿਭਾਗ ਦੀ ਟੀਮ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।