ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਅਤੇ ਬਜ਼ੁਰਗਾਂ ਨਾਲ ਦੁਸਹਿਰਾ ਮਨਾਇਆ
ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫ਼ਰੀਦਕੋਟ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਬਿਰਧ ਆਸ਼ਰਮ ਵਿਖੇ ਦੁਸਹਿਰਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਬਿਰਧ ਆਸ਼ਰਮ ਫ਼ਰੀਦਕੋਟ ਵਿਖੇ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਨਾਲ ਮਨਾਇਆ ਜਿਨ੍ਹਾਂ ਵਿਚ ਲੜਕੀਆਂ ਅਤੇ ਔਰਤਾਂ ਵੀ ਸ਼ਾਮਿਲ ਸਨ। ਸੁਸਾਇਟੀ ਦੇ ਸਕੱਤਰ ਜੀਤ ਸਿੰਘ ਸਿੱਧੂ ਨੇ ਸਭਨਾ ਨੂੰ ਜੀ ਆਇਆਂ ਕਿਹਾ।
ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫ਼ਰੀਦਕੋਟ ਵਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਬਿਰਧ ਆਸ਼ਰਮ ਵਿਖੇ ਦੁਸਹਿਰਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਬਿਰਧ ਆਸ਼ਰਮ ਫ਼ਰੀਦਕੋਟ ਵਿਖੇ ਰਹਿ ਰਹੇ ਬੇਸਹਾਰਾ ਬਜ਼ੁਰਗਾਂ ਨਾਲ ਮਨਾਇਆ ਜਿਨ੍ਹਾਂ ਵਿਚ ਲੜਕੀਆਂ ਅਤੇ ਔਰਤਾਂ ਵੀ ਸ਼ਾਮਿਲ ਸਨ। ਸੁਸਾਇਟੀ ਦੇ ਸਕੱਤਰ ਜੀਤ ਸਿੰਘ ਸਿੱਧੂ ਨੇ ਸਭਨਾ ਨੂੰ ਜੀ ਆਇਆਂ ਕਿਹਾ। ਸੁਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਦੁਸਹਿਰੇ ਦੇ ਤਿਉਹਾਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਹੋਸਟਲ ਦੀਆਂ ਨੇਤਰਹੀਣ ਲੜਕੀਆਂ ਨੇ ਗੀਤ ‘ਸੁਰਮੇਦਾਨੀ’ ਅਤੇ ‘ਹਾਏ ਕੁੜੀਆਂ ਤੇ ਚਿੜੀਆਂ ਦਾ ਰੱਬਾ ਬੜੀ ਦੂਰ ਟਿਕਾਣਾ ਏ’ ਪੇਸ਼ ਕਰਕੇ ਸਭ ਨੂੰ ਭਾਵੁਕ ਕਰ ਦਿੱਤਾ। ਰਾਜੇਸ਼ ਸੁਖੀਜਾ ਨੇ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਸ਼ਾਦੀ ਦੀਆਂ ਵਰ੍ਹੇਗੰਢ ਇਨ੍ਹਾਂ ਮਾਸੂਮ ਬੱਚਿਆਂ ਅਤੇ ਇਸ ਤਰਾਂ ਬੇਸਹਾਰਾ ਲੋਕਾਂ ਨਾਲ ਮਨਾਉਣਾ ਚਾਹੀਦਾ ਹੈ ਅਤੇ ਇਸ ਤਰਾਂ ਦੇ ਵਿਅਕਤੀਆਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਅਨੰਦ ਆਉਂਦਾ ਹੈ। ਸੁਸਾਇਟੀ ਵਲੋਂ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਬੇਸਹਾਰਾ ਬਜ਼ੁਰਗਾਂ ਨੂੰ ਫ਼ਰੂਟ, ਮਠਿਆਈ, ਬਿਸਕੁਟ ਅਤੇ ਜੂਸ ਵੰਡਿਆ ਗਿਆ। ਰੈੱਡ ਕਰਾਸ ਹੋਸਟਲ ਦੇ ਪ੍ਰਬੰਧਕਾਂ ਵਲੋਂ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿਚ ਰੋਹਿਤ ਕਸ਼ਯਪ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਕੈਂਥ, ਜੀਤ ਸਿੰਘ ਸਿੱਧੂ, ਰਾਜੇਸ਼ ਸੁਖੀਜਾ, ਮਨਜੀਤ ਸਿੰਘ ਟਹਿਣਾ, ਬਲਵਿੰਦਰ ਸਿੰਘ ਬਿੰਦੀ, ਰੋਹਿਤ, ਕੁਲਦੀਪ ਸਿੰਘ ਮੈਨੇਜਰ, ਚੰਦਰ ਪਾਲ, ਵੀਰਪਾਲ ਕੌਰ, ਮੋੜ ਸਿੰਘ, ਰਤਨਾ ਦੇਵੀ, ਸੁਰੇਖਾ, ਰਾਜ ਰਾਣੀ, ਸੰਤੋਸ਼ ਰਾਣੀ, ਤੇਜ ਕੌਰ, ਗੁਰਮੀਤ ਕੌਰ, ਬਿਮਲਾ ਦੇਵੀ, ਰਵਿੰਦਰ ਪਾਲ ਸਿੰਘ, ਸੁਰਿੰਦਰ ਕੁਮਾਰ, ਗੁਰਮੇਲ ਸਿੰਘ, ਮਿੱਠੂ ਸਿੰਘ, ਸਵਰਨ ਕੁਮਾਰ, ਰਾਮੂ, ਲੱਲੂ ਰਾਮ, ਕਾਲੂ ਰਾਮ, ਹਰਨੇਕ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।