29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਰਵਾ ਚੌਥ ਦਾ ਤਿਉਹਾਰ ਅੱਜ ਔਰਤਾਂ ਨੇ ਸ਼ਿੰਗਾਰ ਤੇ ਮਠਿਆਈ ਦੀਆਂ ਦੁਕਾਨਾਂ ’ਤੇ ਕੀਤੀ ਖ਼ਰੀਦਦਾਰਾਂ ਦੀ ਭੀੜ

ਅੰਮ੍ਰਿਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵਲੋਂ ਰੱਖਿਆ ਜਾਂਦਾ ਕਰਵਾ ਚੌਥ ਦਾ ਤਿਉਹਾਰ ਅੱਜ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਦੇ ਮੱਦੇਨਜਰ ਬਾਜ਼ਾਰਾਂ ’ਚ ਰੌਣਕਾਂ ਦੇਖਣ ਨੂੰ ਮਿਲੀਆਂ।

ਅਜੀਤ ਡੈਸਕ 29-10-2026
ਅੰਮ੍ਰਿਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵਲੋਂ ਰੱਖਿਆ ਜਾਂਦਾ ਕਰਵਾ ਚੌਥ ਦਾ ਤਿਉਹਾਰ ਅੱਜ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਦੇ ਮੱਦੇਨਜਰ ਬਾਜ਼ਾਰਾਂ ’ਚ ਰੌਣਕਾਂ ਦੇਖਣ ਨੂੰ ਮਿਲੀਆਂ। ਕਰਵਾ ਚੌਥ ਦੇ ਵਰਤ ਦੀ ਖਰੀਦਦਾਰੀ ਲਈ ਸ਼ਹਿਰ ਦੇ ਬਾਜ਼ਾਰਾਂ ’ਚ ਕਾਫੀ ਚਹਿਲ-ਪਹਿਲ ਰਹੀ। ਔਰਤਾਂ ਵਲੋਂ ਕਰਵਾ ਚੌਥ ਦੇ ਵਰਤ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀ ਜੰਮ ਕੇ ਖਰੀਦਦਾਰੀ ਕੀਤੀ ਗਈ। ਇਸੇ ਤਰ੍ਹਾਂ ਜ਼ਿਆਦਾਤਰ ਔਰਤਾਂ ਆਨਲਾਈਨ ਖਰੀਦਦਾਰੀ ਨੂੰ ਛੱਡ ਕੇ ਗਹਿਣੇ, ਕੱਪੜੇ, ਕਾਸਮੈਟਿਕ ਦੀ ਖਰੀਦਦਾਰੀ ਬਾਜ਼ਾਰ ਤੋਂ ਹੀ ਕਰਨਾ ਬਿਹਤਰ ਸਮਝ ਰਹੀਆਂ ਹਨ। ਇਸਦੇ ਨਾਲ ਹੀ ਬਿਊਟੀ ਪਾਰਲਰਾਂ ’ਚ ਵੀ ਰੋਣਕਾਂ ਲੱਗੀਆਂ ਰਹੀਆਂ। ਇਸ ਤੋਂ ਇਲਾਵਾ ਕਰਵਾ ਚੌਥ ਨੂੰ ਲੈ ਕੇ ਮਠਿਆਈ ਦੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਭਾਰੀ ਭੀੜ੍ਹ ਦੇਖਣ ਨੂੰ ਮਿਲੀ।
ਪਿਛਲੀ ਖ਼ਬਰ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਤੋਂ ਪ੍ਰਭਾਤ ਫੇਰੀ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਕਾਰ ਸੇਵਾ ਭੂਰੀ ਵਾਲੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਅੱਜ : ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।