28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਟਾਰੀ ਸਰਹੱਦ ’ਤੇ ਕੁੱਲੀ, ਦੁਕਾਨਦਾਰ, ਵਪਾਰੀ ਤੇ ਟਰੱਕ ਟਰਾਂਸਪੋਰਟ ਦੇ ਕੰਮ-ਧੰਦੇ ਹੋਏ ਖ਼ਤਮ

ਅਟਾਰੀ ਸਰਹੱਦ, ਅੰਮ੍ਰਿਤਸਰ 28 ਨਵੰਬਰ (ਰਾਜਿੰਦਰ ਸਿੰਘ ਰੂਬੀ)-ਭਾਰਤ ਦੇ ਸੈਰਗਾਹ ਇਲਾਕੇ ਪਹਿਲਗਾਮ ਜੰਮੂ ਕਸ਼ਮੀਰ ਵਿਖੇ ਪਿਛਲੇ ਡੇਢ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਬੇਕਸੂਰ ਭਾਰਤੀਆਂ ਦੇ ਵਿਰੋਧ ਵਿਚ ਭਾਰਤ ਵਲੋਂ ਪਾਕਿਸਤਾਨ ਨਾਲ ਸਮੂਹ ਨਾਤੇ ਤੋੜੇ ਜਾਣ ਤੋਂ ਬਾਅਦ ਅਟਾਰੀ ਸਰਹੱਦ ’ਤੇ ਭਾਰਤ ਵਾਲੇ ਪਾਸੇ ਹਰੇਕ ਤਰ੍ਹਾਂ ਦਾ ਕੰਮ ਕਾਜ ਠੱਪ ਹੋਇਆ ਹੈ। ਇੱਥੇ ਹੀ ਬੱਸ ਨਹੀਂ ਅਟਾਰੀ ਸਰਹੱਦ ’ਤੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਚਲਦੇ ਵਪਾਰ ਅਤੇ ਸਵਾਰੀ ਦੇ ਆਉਣ ਜਾਣ ਸਮੇਂ ਜਿੰਨਾਂ ਰੁਜ਼ਗਾਰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਮਿਲਦਾ ਸੀ ਉਹ ਵੀ ਲਗਭਗ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਹੈ ਤੇ ਦਿਨ ਦੇ ਸਮੇਂ ਅਟਾਰੀ ਸਰਹੱਦ ’ਤੇ ਭਾਰਤ ਵਾਲੇ ਪਾਸੇ ਉੱਲੂ ਬੋਲਦੇ ਖਾਲੀ ਸੜਕਾਂ ਸੁਨ ਸਾਨ ਪਾਰਕਾਂ ਨਜ਼ਰ ਆਉਂਦੀਆਂ ਹਨ।

ਅਟਾਰੀ ਸਰਹੱਦ ’ਤੇ ਸਥਿਤ ਟਰੱਕ ਯੂਨੀਅਨ ਅਟਾਰੀ ਦੇ ਅਹੁਦੇਦਾਰ ਭਾਰਤ ਪਾਕਿਸਤਾਨ ਵਪਾਰ ਮੁੜ ਸ਼ੁਰੂ ਹੋਣ ਦੀ ਉਮੀਦ ਵਿਚ ਗੱਲਬਾਤ ਕਰਦੇ ਹੋਏ। ਤਸਵੀਰ : ਰਾਜਿੰਦਰ ਸਿੰਘ ਰੂਬੀ 29-11-2026
ਅਟਾਰੀ ਸਰਹੱਦ, ਅੰਮ੍ਰਿਤਸਰ 28 ਨਵੰਬਰ (ਰਾਜਿੰਦਰ ਸਿੰਘ ਰੂਬੀ)-ਭਾਰਤ ਦੇ ਸੈਰਗਾਹ ਇਲਾਕੇ ਪਹਿਲਗਾਮ ਜੰਮੂ ਕਸ਼ਮੀਰ ਵਿਖੇ ਪਿਛਲੇ ਡੇਢ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਬੇਕਸੂਰ ਭਾਰਤੀਆਂ ਦੇ ਵਿਰੋਧ ਵਿਚ ਭਾਰਤ ਵਲੋਂ ਪਾਕਿਸਤਾਨ ਨਾਲ ਸਮੂਹ ਨਾਤੇ ਤੋੜੇ ਜਾਣ ਤੋਂ ਬਾਅਦ ਅਟਾਰੀ ਸਰਹੱਦ ’ਤੇ ਭਾਰਤ ਵਾਲੇ ਪਾਸੇ ਹਰੇਕ ਤਰ੍ਹਾਂ ਦਾ ਕੰਮ ਕਾਜ ਠੱਪ ਹੋਇਆ ਹੈ। ਇੱਥੇ ਹੀ ਬੱਸ ਨਹੀਂ ਅਟਾਰੀ ਸਰਹੱਦ ’ਤੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਚਲਦੇ ਵਪਾਰ ਅਤੇ ਸਵਾਰੀ ਦੇ ਆਉਣ ਜਾਣ ਸਮੇਂ ਜਿੰਨਾਂ ਰੁਜ਼ਗਾਰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਮਿਲਦਾ ਸੀ ਉਹ ਵੀ ਲਗਭਗ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਹੈ ਤੇ ਦਿਨ ਦੇ ਸਮੇਂ ਅਟਾਰੀ ਸਰਹੱਦ ’ਤੇ ਭਾਰਤ ਵਾਲੇ ਪਾਸੇ ਉੱਲੂ ਬੋਲਦੇ ਖਾਲੀ ਸੜਕਾਂ ਸੁਨ ਸਾਨ ਪਾਰਕਾਂ ਨਜ਼ਰ ਆਉਂਦੀਆਂ ਹਨ। ਇੱਥੇ ਦੱਸਣਯੋਗ ਹੈ ਕਿ ਅਟਾਰੀ ਸਰਹੱਦ ’ਤੇ ਸਥਿਤ ਆਈਸੀਪੀ ਵਿਖੇ 1500 ਤੋਂ ਵਧੇਰੇ ਕੁੱਲੀ, ਦੋਵੇਂ ਦੇਸ਼ਾਂ ਦੇ ਵਪਾਰ ਨੂੰ ਇਕ ਦੂਸਰੇ ਤੱਕ ਪਹੁੰਚਾਉਣ ਦਾ ਕੰਮ ਕਰਦੇ 50 ਦੇ ਕਰੀਬ ਕਲੀਰਸ ਏਜੰਟ , ਵਪਾਰੀ ਵਰਗ, 100 ਤੋਂ ਵਧੇਰੇ ਦੁਕਾਨਦਾਰ ਤੇ ਇਸ ਤੋਂ ਇਲਾਵਾ ਅਟਾਰੀ ਟਰੱਕ ਯੂਨੀਅਨ ਦੇ 600 ਤੋਂ ਵਧੇਰੇ ਟਰੱਕਾਂ ਦੇ ਕੰਮ ਵੀ ਪੂਰੀ ਤਰ੍ਹਾਂ ਠੱਪ ਪਏ ਹੋਏ ਨਜ਼ਰ ਆਉਂਦੇ ਹਨ। ਅਟਾਰੀ ਸਰਹੱਦ ਦੇ ਵਸਨੀਕ ਅਟਾਰੀ ਟਰੱਕ ਯੂਨੀਅਨ ਦੇ ਆਹੁਦੇਦਾਰ ਪ੍ਰਧਾਨ ਹਰਿੰਦਰ ਸਿੰਘ ਲਾਲੀ ਅਟਾਰੀ, ਸੁਬੇਗ ਸਿੰਘ ਰਣੀਕੇ, ਹਰਪਾਲ ਸਿੰਘ ਰਣੀਕੇ, ਕੁਲਵਿੰਦਰ ਸਿੰਘ ਸੰਧੂ, ਮਲਕੀਤ ਸਿੰਘ ਸਹੋਤਾ ਅਟਾਰੀ ਸਰਹੱਦ ਦੇ ਕੁੱਲੀ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ, ਬਾਬਾ ਭਜਨ ਸਿੰਘ ਕੁੱਲੀ ਪ੍ਰਧਾਨ ਤੇ ਦੁਕਾਨਦਾਰ ਵਨੀਤ, ਲੱਖਾ ਸਿੰਘ, ਮਹਿਰਾਂ ਢਾਬਾ, ਜੋਗਿੰਦਰ ਢਾਬਾ ਅਟਾਰੀ ਬਾਰਡਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਜਦ ਵੀ ਤਣਾ ਪੂਰਵ ਸਮਾਂ ਹੋਇਆ ਤੇ ਸਭ ਤੋਂ ਵੱਧ ਨੁਕਸਾਨ ਅਟਾਰੀ ਸਰਹੱਦ ਦੇ ਨਜ਼ਦੀਕ ਦੇ ਪਿੰਡਾਂ ਦੇ ਲੋਕਾਂ ਦਾ ਹੀ ਹੋਇਆ ਹੈ। ਉਹਨਾਂ ਕਿਹਾ ਕਿ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਮਾਹੌਲ ਸਹੀ ਹੋਣਾ ਹੀ ਦੋਵੇਂ ਪੰਜਾਬਾਂ ਦੇ ਸਰਹੱਦੀ ਖੇਤਰ ਦੀ ਖੁਸ਼ਹਾਲੀ ਚਰਾ ਖੁੱਲਦੇ ਹਨ ਮਗਰ ਪਿਛਲੇ ਕਈ ਸਾਲਾਂ ਤੋਂ ਦੋਵੇਂ ਦੇਸ਼ਾਂ ਦਰਮਿਆਨ ਆਪਸੀ ਸਬੰਧ ਤਾਲੁਕਾਤ ਸਹੀ ਨਾ ਹੋਣ ਦੇ ਕਾਰਨ ਇੱਥੇ ਹਰੇਕ ਗ਼ਰੀਬ ਅਮੀਰ ਵਰਗ ਦੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਅਟਾਰੀ ਸਰਹੱਦ ਦੇ ਦੁਕਾਨਦਾਰ ਆ ਕੁੱਲੀਆਂ ਵਪਾਰੀਆਂ ਟਰਾਂਸਪੋਰਟਰਾਂ ਨੇ ਸਾਂਝੇ ਇਕ ਮੰਚ ’ਤੇ ਇਕੱਠਿਆਂ ਹੋ ਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਰਹੱਦੀ ਖਿੱਤੇ ਦੀ ਖ਼ੁਹਾਲੀ ਲਈ ਤੇ ਦੋਵੇਂ ਦੇਸ਼ਾਂ ਵਿਚ ਅਮਨ ਅਮਾਨ ਲਈ ਬਿਨਾਂ ਕਿਸੇ ਦੇਰੀ ਦੇ ਅਟਾਰੀ ਸਰਹੱਦ ਰਸਤੇ ਵਪਾਰ ਤੇ ਸਵਾਰੀ ਯਾਤਰੂ ਮੁੜ ਸ਼ੁਰੂ ਕੀਤੇ ਜਾਣ ਤਾਂ ਜੋ ਸੈਂਕੜੇ ਘਰ ਜੋ ਅੱਜ ਰੋਜੀ ਰੋਟੀ ਤੋਂ ਆਤੁਰ ਹੋਏ ਹਨ ਉਹ ਆਪਣੇ ਪਰਿਵਾਰਾਂ, ਬੱਚਿਆਂ ਦੀ ਖੁਸ਼ਹਾਲੀ ਲਈ ਕੁਝ ਕਰ ਸਕਣ। ਬੇਸ਼ੱਕ ਸ਼ਾਮ ਨੂੰ ਅਟਾਰੀ ਸਰਹੱਦ ’ਤੇ ਭਾਰਤ ਪਾਕਿਸਤਾਨ ਦੇਸ਼ਾਂ ਦੇ ਸਰਹੱਦੀ ਦੀਵਾਨਾਂ ਦਰਮਿਆਨ ਝੰਡੇ ਦੀ ਰਸਮ ਰੀਟਰੀਟ ਹੁੰਦੀ ਹੈ ਇਸ ਦੌਰਾਨ ਮਿਹਨਤ ਮਜ਼ਦੂਰੀ ਕਰਨ ਵਾਲੇ ਸਥਾਨਕ ਲੋਕਾਂ ਸ਼ਾਮ ਸਮੇਂ ਹੱਡ ਭੰਨਵੀ ਮਿਹਨਤ ਕਰਨ ਦੇ ਬਾਵਜੂਦ ਵੀ ਕੰਮ ਕਰਨ ਦਾ ਪੂਰਾ ਸੇਵਾ ਫਲ ਪ੍ਰਾਪਤ ਨਹੀਂ ਹੁੰਦਾ ਜਿਸ ਲਈ ਸਥਾਨਕ ਮਿਹਨਤ ਕਰਨ ਵਾਲੇ ਗ਼ਰੀਬ ਮਜ਼ਦੂਰ ਲੋਕ ਕਿਸੇ ਟਾਈਮ ਬਿਨਾਂ ਕੁਝ ਕਮਾਇਆਂ ਹੀ ਆਪਣੇ ਘਰਾਂ ਨੂੰ ਖਾਲੀ ਹੱਥ ਪਰਤਦੇ ਹਨ।
ਪਿਛਲੀ ਖ਼ਬਰ ਵਾਰਡ ਨੰਬਰ 12 ਵਿਚ ਛੇ ਮਹੀਨਿਆਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਜਾਰੀ ਅਗਲੀ ਖ਼ਬਰ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਦੀ ਸੁਪਤਨੀ ਬੀਬੀ ਕੁਲਵੰਤ ਕੌਰ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।