28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਜਥੇ. ਬਾਬਾ ਮੇਜਰ ਸਿੰਘ ਸੋਢੀ ਵਲੋਂ ਨਿਹੰਗ ਸਿੰਘ ਜਥੇਬੰਦੀ ਆਗੂਆਂ ਨਾਲ ਮੀਟਿੰਗ

ਨਵਾਂ ਪਿੰਡ, 28 ਨਵੰਬਰ (ਜਸਪਾਲ ਸਿੰਘ)- ਦਸਮੇਸ਼ ਤਰਨਾ ਦਲ ਵਲੋਂ 14 ਤੋਂ 18 ਦਸੰਬਰ, 2026 ਨੂੰ ਕੱਢੀ ਜਾਣ ਵਾਲੀ ‘ਸੀਸ ਭੇਂਟ ਯਾਤਰਾ’ ਦੀਆਂ ਤਿਆਰੀਆਂ ਤੇ ਰੂਪ- ਰੇਖਾ ਨੂੰ ਲੈ ਕੇ ਕੌਮ -ਏ -ਸੁਲਤਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਤੇ ਚੇਅਰਮੈਨ ਸੀਸ ਭੇਂਟ ਯਾਤਰਾ ਕਮੇਟੀ ਵਲੋਂ ਵੱਖ -ਵੱਖ ਨਿਹੰਗ ਸਿੰਘ ਤੇ ਰੰਘਰੇਟਾ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਥੇ.

ਅਜੀਤ ਡੈਸਕ 29-11-2026
ਨਵਾਂ ਪਿੰਡ, 28 ਨਵੰਬਰ (ਜਸਪਾਲ ਸਿੰਘ)- ਦਸਮੇਸ਼ ਤਰਨਾ ਦਲ ਵਲੋਂ 14 ਤੋਂ 18 ਦਸੰਬਰ, 2026 ਨੂੰ ਕੱਢੀ ਜਾਣ ਵਾਲੀ ‘ਸੀਸ ਭੇਂਟ ਯਾਤਰਾ’ ਦੀਆਂ ਤਿਆਰੀਆਂ ਤੇ ਰੂਪ- ਰੇਖਾ ਨੂੰ ਲੈ ਕੇ ਕੌਮ -ਏ -ਸੁਲਤਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਤੇ ਚੇਅਰਮੈਨ ਸੀਸ ਭੇਂਟ ਯਾਤਰਾ ਕਮੇਟੀ ਵਲੋਂ ਵੱਖ -ਵੱਖ ਨਿਹੰਗ ਸਿੰਘ ਤੇ ਰੰਘਰੇਟਾ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜਥੇ. ਬਾਬਾ ਸੋਢੀ ਨੇ ‘ਅਜੀਤ’ ਵਿਸ਼ੇਸ਼ ਨੂੰ ਦੱਸਿਆ ਕਿ ਉਪਰੋਕਤ ਯਾਤਰਾ ਮਿਤੀ 14 ਨੂੰ ਸਵੇਰੇ 8:00 ਵਜੇ ਗੁ. ਸ੍ਰੀ ਸੀਸ ਗੰਜ ਸਾਹਿਬ ਨਵੀਂ ਦਿੱਲੀ ਤੋਂ ਧੰਨ -ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਚੱਲੇਗੀ। ਇਹ ਯਾਤਰਾ ਗੁ. ਸੀਸ ਗੰਜ ਸਹਿਬ ਤਰਾਵੜੀ ਕਰਨਾਲ ਵਿਖੇ ਰਾਤਰੀ ਦੇ ਵਿਸ਼ਰਾਮ ਉਪਰੰਤ ਇਥੋਂ 15 ਨੂੰ ਸਵੇਰੇ ਗੁ. ਨਾਭਾ ਸਾਹਿਬ ਜ਼ੀਰਕਪੁਰ ਹਰਿਆਣਾ, ਇਥੋਂ 16 ਨੂੰ ਸਵੇਰੇ ਸ੍ਰੀ ਫ਼ਤਹਿਗੜ੍ਹ ਸਾਹਿਬ ਪੰਜਾਬ ਅਤੇ ਇਥੋਂ 17 ਨੂੰ ਸਵੇਰੇ ਗੁ.ਬੀਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਰਾਤ ਦੇ ਵਿਸ਼ਰਾਮ ਉਪਰੰਤ ਸਵੇਰੇ 18 ਨੂੰ ਗੁ. ਸੀਸ ਗੰਜ ਸਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇਗੀ। ਇੱਥੇ ਖੁਲ੍ਹੇ ਪੰਡਾਲ ’ਚ ਧਾਰਮਿਕ ਦੀਵਾਨ ਸੱਜਣਗੇ ਤੇ ‘ਸੀਸ ਭੇਂਟ ਯਾਤਰਾ’ ਦੀ ਸੰਪੂਰਤਾ ਦੀ ਅਰਦਾਸ ਹੋਵੇਗੀ, ਇਸ ਮੌਕੇ ਉਨ੍ਹਾਂ ਤੇ ਉਨ੍ਹਾਂ ਨਾਲ ਹਾਜਰ ਜਥੇ.ਬਾਬਾ ਬਲਦੇਵ ਸਿੰਘ ਵੱਲ੍ਹਾ ਤੇ ਜਥੇ. ਬਾਬਾ ਪ੍ਰਗਟ ਸਿੰਘ ਮਜੀਠਾ ਬਾਈਪਾਸ ਆਦਿ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੀਵਾਨਾਂ ’ਚ ਹਾਜ਼ਰੀ ਭਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਬੇਲਰਾਂ ਨਾਲ ਗੱਠਾਂ ਬੰਨ੍ਹ ਕੇ 100 ਤੋਂ ਵੱਧ ਟਰਾਲਾ ਇਕੱਠੀ ਕੀਤੀ ਪਰਾਲੀ ਸੜੀ, 60 ਤੋਂ 70 ਲੱਖ ਦਾ ਨੁਕਸਾਨ ਅਗਲੀ ਖ਼ਬਰ ਆਪ ਦੇ ਉਮੀਦਵਾਰ ਸੋਨੀਆ ਮਾਨ ਵਲੋਂ ਉਮਰਪੁਰਾ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।