ਤੋਲਾ ਨੰਗਲ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਸਮਾਪਤ
ਰਾਮ ਤੀਰਥ, 6 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪਿੰਡ ਤੋਲਾ ਨੰਗਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਮਾਹੀ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਮੇਲੇ ਦੌਰਾਨ ਇਲਾਕੇ ਭਰ ਵਿਚੋਂ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਗੁਰਬਾਣੀ ਕੀਰਤਨ, ਕਥਾ ਅਤੇ ਗੁਰ-ਇਤਿਹਾਸ ਦਾ ਸਰਵਣ ਕੀਤਾ।
ਤ
ਤੋਲਾ ਨੰਗਲ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਢਾਡੀ ਵਾਰਾਂ ਪੇਸ਼ ਕਰਦੇ ਭਾਈ ਗੁਰਭੇਜ ਸਿੰਘ ਚਵਿੰਡਾ ਤੇ ਉਨ੍ਹਾਂ ਦੇ ਸਾਥੀ । ਤਸਵੀਰ : ਧਰਵਿੰਦਰ ਸਿੰਘ ਔਲਖ
07-10-2026
ਰਾਮ ਤੀਰਥ, 6 ਅਕਤੂਬਰ (ਧਰਵਿੰਦਰ ਸਿੰਘ ਔਲਖ)-ਪਿੰਡ ਤੋਲਾ ਨੰਗਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਮਾਹੀ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਮੇਲੇ ਦੌਰਾਨ ਇਲਾਕੇ ਭਰ ਵਿਚੋਂ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਗੁਰਬਾਣੀ ਕੀਰਤਨ, ਕਥਾ ਅਤੇ ਗੁਰ-ਇਤਿਹਾਸ ਦਾ ਸਰਵਣ ਕੀਤਾ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਵਿਸ਼ਾਲ ਦੀਵਾਨ ਵਿਚ ਵੱਖ-ਵੱਖ ਕੀਰਤਨੀ, ਕਥਾ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਇਸ ਮੌਕੇ ਕੀਰਤਨੀ ਜਥੇ ਭਾਈ ਪੂਜਨੀਕ ਸਿੰਘ ਅੰਮ੍ਰਿਤਸਰ, ਭਾਈ ਸੰਤੋਖ ਸਿੰਘ ਤੋਲਾ ਨੰਗਲ, ਕਥਾ ਵਾਚਕ ਭਾਈ ਦਵਿੰਦਰ ਸਿੰਘ ਗੋਇੰਦਵਾਲ ਸਾਹਿਬ, ਭਾਈ ਗੁਰਦੇਵ ਸਿੰਘ ਕੋਮਲ ਸ਼ਾਹਕੋਟੀ, ਕਵੀਸ਼ਰ ਭਾਈ ਪਲਵਿੰਦਰ ਸਿੰਘ ਖਾਸਾ, ਭਾਈ ਗੁਰਭੇਜ ਸਿੰਘ ਚਵਿੰਡਾ, ਭਾਈ ਸੁਰਜੀਤ ਸਿੰਘ ਵਾਰਸ ਦਾ ਢਾਡੀ ਜਥਾ ਅਤੇ ਭਾਈ ਮੱਖਣ ਸਿੰਘ ਦਸ਼ਮੇਸ਼ ਨਗਰ ਦੇ ਕਵੀਸ਼ਰੀ ਜਥੇ ਸਮੇਤ ਹੋਰਨਾਂ ਜਥਿਆਂ ਨੇ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਸੇਵਾ ਭਾਈ ਰਸ਼ਪਾਲ ਸਿੰਘ ਤੋਲਾ ਨੰਗਲ ਵਲੋਂ ਬਾਖੂਬੀ ਨਿਭਾਈ ਗਈ। ਮੇਲੇ ਵਿਚ ਪੁੱਜੀਆਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਮੰਗਾ ਸਿੰਘ, ਸਾਬਕਾ ਸਰਪੰਚ ਕਾਰਜ ਸਿੰਘ, ਸਰਪੰਚ ਹਰਪਾਲ ਸਿੰਘ, ਮੁਖਤਾਰ ਸਿੰਘ ਕੈਨੇਡਾ, ਗੁਰਬਾਜ ਸਿੰਘ ਕੈਨੇਡਾ, ਬਾਬਾ ਰਾਮ ਸਿੰਘ, ਰਾਜਬੀਰ ਸਿੰਘ ਤੋਲਾ ਨੰਗਲ, ਅੰਗਰੇਜ਼ ਸਿੰਘ ਛੀਨਾ, ਬਾਬਾ ਹੀਰਾ ਸਿੰਘ ਝੰਜੋਟੀ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।