20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਸਮਾਗਮ ਸੰਬੰਧੀ ਜਥੇ. ਬਾਬਾ ਮੇਜਰ ਸੋਢੀ ਨਾਲ ਬਾਬਾ ਜੀਵਨ ਸਿੰਘ ਭਲਾਈ ਟਰੱਸਟ ਵਲੋਂ ਮੀਟਿੰਗ

ਨਵਾਂ ਪਿੰਡ (ਅੰਮ੍ਰਿਤਸਰ), 20 ਨਵੰਬਰ (ਜਸਪਾਲ ਸਿੰਘ)- ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ 286ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਲ੍ਹ 22 ਨੂੰ ਚਮਕੌਰ ਸਾਹਿਬ ਵਿਖੇ ਹੋਣ ਵਾਲੇ ਮਹਾਨ ਸ਼ਹੀਦੀ ਸਮਾਗਮ ਸੰਬੰਧੀ ਕੌਮ-ਏ -ਸੁਲਤਾਨ ਮਹਾਕਾਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਲਾਈ ਟਰੱਸਟ) ਚੰਡੀਗੜ੍ਹ ਦੇ ਯੂਨਿਟ ਪ੍ਰਧਾਨ ਤਰਸੇਮ ਸਿੰਘ ਮੱਟੂ ਬਾਬਾ ਬਕਾਲਾ, ਸਕੱਤਰ ਬਾਬਾ ਮੰਗਲ ਸਿੰਘ ਸ਼ੇਰਗਿੱਲ, ਜਥੇਦਾਰ ਮੇਵਾ ਸਿੰਘ ਪ੍ਰਧਾਨ ਰਈਆ (ਸ਼ਹਿਰ), ਗੁਰਲਾਲ ਸਿੰਘ ਗਿੱਲ ਤੇ ਹਰੀ ਸਿੰਘ ਆਦਿ ਵਲੋਂ ਮਿਲਣੀ ਕੀਤੀ ਗਈ। ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਦਸੰਬਰ, 1740 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਾਰ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਤੇ ਹੋਰਾਂ ਸਿੰਘਾਂ ਜਿੰਨ੍ਹਾ ’ਚ ਬਾਬਾ ਜੀਵਨ ਸਿੰਘ ਜੀ ਵੀ ਸ਼ਾਮਿਲ ਸਨ, ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ, ਅਨੰਦਪੁਰ ਸਾਹਿਬ ਨੂੰ ਛੱਡੇ ਜਾਣ ’ਤੇ ਉਨ੍ਹਾਂ ਦੇ ਸਰਸਾ ਨਦੀ ਤੱਕ ਪਹੁੰਚਦਿਆਂ-ਪਹੁੰਚਦਿਆਂ ਮੁਗਲੀਆ ਹਕੂਮਤ ਵਲੋਂ ਉਨ੍ਹਾਂ ’ਤੇ ਕੀਤੇ ਗਏ ਵਿਸ਼ਵਾਸ਼ਘਾਤੀ ਹਮਲੇ ’ਚ ਬਾਬਾ ਜੀਵਨ ਸਿੰਘ ਜੀ ਨੂੰ ਹੁਣ ਤੱਕ ਸਰਸਾ ਨਦੀ ਕੰਢੇ ਸ਼ਹੀਦ ਹੋਣਾ ਦੱਸਿਆ ਗਿਆ ਹੈ।

ਅਜੀਤ ਡੈਸਕ 21-11-2026
ਨਵਾਂ ਪਿੰਡ (ਅੰਮ੍ਰਿਤਸਰ), 20 ਨਵੰਬਰ (ਜਸਪਾਲ ਸਿੰਘ)- ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ 286ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਲ੍ਹ 22 ਨੂੰ ਚਮਕੌਰ ਸਾਹਿਬ ਵਿਖੇ ਹੋਣ ਵਾਲੇ ਮਹਾਨ ਸ਼ਹੀਦੀ ਸਮਾਗਮ ਸੰਬੰਧੀ ਕੌਮ-ਏ -ਸੁਲਤਾਨ ਮਹਾਕਾਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਲਾਈ ਟਰੱਸਟ) ਚੰਡੀਗੜ੍ਹ ਦੇ ਯੂਨਿਟ ਪ੍ਰਧਾਨ ਤਰਸੇਮ ਸਿੰਘ ਮੱਟੂ ਬਾਬਾ ਬਕਾਲਾ, ਸਕੱਤਰ ਬਾਬਾ ਮੰਗਲ ਸਿੰਘ ਸ਼ੇਰਗਿੱਲ, ਜਥੇਦਾਰ ਮੇਵਾ ਸਿੰਘ ਪ੍ਰਧਾਨ ਰਈਆ (ਸ਼ਹਿਰ), ਗੁਰਲਾਲ ਸਿੰਘ ਗਿੱਲ ਤੇ ਹਰੀ ਸਿੰਘ ਆਦਿ ਵਲੋਂ ਮਿਲਣੀ ਕੀਤੀ ਗਈ। ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਦਸੰਬਰ, 1740 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਾਰ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਤੇ ਹੋਰਾਂ ਸਿੰਘਾਂ ਜਿੰਨ੍ਹਾ ’ਚ ਬਾਬਾ ਜੀਵਨ ਸਿੰਘ ਜੀ ਵੀ ਸ਼ਾਮਿਲ ਸਨ, ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ, ਅਨੰਦਪੁਰ ਸਾਹਿਬ ਨੂੰ ਛੱਡੇ ਜਾਣ ’ਤੇ ਉਨ੍ਹਾਂ ਦੇ ਸਰਸਾ ਨਦੀ ਤੱਕ ਪਹੁੰਚਦਿਆਂ-ਪਹੁੰਚਦਿਆਂ ਮੁਗਲੀਆ ਹਕੂਮਤ ਵਲੋਂ ਉਨ੍ਹਾਂ ’ਤੇ ਕੀਤੇ ਗਏ ਵਿਸ਼ਵਾਸ਼ਘਾਤੀ ਹਮਲੇ ’ਚ ਬਾਬਾ ਜੀਵਨ ਸਿੰਘ ਜੀ ਨੂੰ ਹੁਣ ਤੱਕ ਸਰਸਾ ਨਦੀ ਕੰਢੇ ਸ਼ਹੀਦ ਹੋਣਾ ਦੱਸਿਆ ਗਿਆ ਹੈ। ਜਦੋਂ ਕਿ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੜ੍ਹੀ ਚਮਕੌਰ ਦੀ ਛੱਡਣ ਤੋਂ ਪਹਿਲਾਂ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਕਲਗੀ ਤੇ ਤੋੜਾ ਦਿੱਤਾ ਗਿਆ ਸੀ, ਤੇ ਉਹ ਗੜ੍ਹੀ ਚਮਕੌਰ ਅੰਦਰ ਹੋਣ ਵਾਲੇ ਆਖ਼ਰੀ ਸ਼ਹੀਦ ਹੋਏ ਹਨ। ਇਸ ਮਹਾਨ ਸ਼ਹੀਦੀ ਸਮਾਗਮ ਜਿਸ ’ਚ ਕਿ ਦੇਸ਼, ਵਿਦੇਸ਼ਾਂ ਦੀਆਂ ਵੱਡੀ ਗਿਣਤੀ ’ਚ ਸੰਗਤਾਂ ਪਹੁੰਚ ਰਹੀਆਂ ਹਨ। ਇਹ ਸਮਾਗਮ ਕਰਵਾਏ ਜਾਣ ਦਾ ਮਕਸਦ ਬਾਬਾ ਜੀਵਨ ਸਿੰਘ ਜੀ ਨੂੰ ਗੜ੍ਹੀ ਚਮਕੌਰ ਅੰਦਰ ਸ਼ਹੀਦ ਹੋਣਾ ਦੱਸਣਾ ਹੈ।
ਪਿਛਲੀ ਖ਼ਬਰ ‘ ਆਪਸਾ’ ਦੀ ਨਵੀਂ ਐਗਜ਼ੈਕਟਿਵ ਬਾਡੀ ਦਾ ਗਠਨ, ਕੰਵਲਜੀਤ ਸਿੰਘ ਡੈਨੀ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਅਗਲੀ ਖ਼ਬਰ ਸ਼ਰਾਬੀ ਹਾਲਾਤ ’ਚ ਮਿਲੇ ਪੁਲਿਸ ਮੁਲਾਜ਼ਮ ਨੂੰ ਕੀਤਾ ਨੌਕਰੀ ਤੋਂ ਮੁੱਅਤਲ : ਏ.ਡੀ.ਸੀ.ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।