20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਗਲੋਬਲ ਗਰੁੱਪ ਆਫ਼ ਇੰਸਟੀਚਿਊਟ ’ਚ 2 ਰੋਜ਼ਾ ‘ਸ੍ਰਿਸ਼ਟੀ- ਪ੍ਰੋਗਰਾਮ ਦੌਰਾਨ ਕਰਵਾਏ ਮੁਕਾਬਲਿਆਂ ਵਿਚ * ਹਰਕੀਰਤ ਸਿੰਘ, ਯਾਸ਼ਿਕਾ ਸ਼ਾਹੀ ਅਤੇ ਹਰਮਿਲਨ ਕੌਰ ਵਲੋਂ ਸ੍ਰਿਸ਼ਟੀ ਦਾ ਤਾਜ ਕੀਤਾ ਹਾਸਿਲ * ਚੇਅਰਮੈਨ ਬਲਦੇਵ ਸਿੰਘ ਚੰਦੀ ਤੇ ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਵਲੋਂ ਜੇਤੂ ਟੀਮਾਂ ਨੂੰ ਯਾਦਕਾਰੀ ਚਿੰਨ ਤੇ ਨਕਦ ਰਾਸ਼ੀ ਦੇ ਕੇ ਕੀਤਾ ਸਨਮਾਨਿਤ

ਜੇਠੂਵਾਲ, 20 ਨਵੰਬਰ (ਮਿੱਤਰ ਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ.

ਅਜੀਤ ਡੈਸਕ 21-11-2026
ਜੇਠੂਵਾਲ, 20 ਨਵੰਬਰ (ਮਿੱਤਰ ਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ. ਰੋਡ ’ਤੇ ਸਥਿਤ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਸੋਹੀਆਂ ਖੁਰਦ (ਅੰਮ੍ਰਿਤਸਰ) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਇਆ ਗਿਆ ਦੋ ਰੋਜ਼ਾ ਮੈਗਾ ਟੈਲੇਂਟ ਹੰਟ ‘ਸ੍ਰਿਸ਼ਟੀ-2026’ ਅਮਿਟ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਦੋ ਰੋਜਾ ਸ੍ਰਿਸ਼ਟੀ ਪ੍ਰੋਗਰਾਮ ਦੌਰਾਨ ਵੱਖ-ਵੱਖ ਸਕੂਲਾਂ ਦੇ ਲਗਭਗ 4,000 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਦੇ ਕਰਵਾਏ ਮੁਕਾਬਲੇ ਜਿਨਾਂ ਵਿਚ ਡੰਬ ਸ਼ਰਾਡਸ, ਕੇਕ ਮੇਕਿੰਗ, ਫੇਸ ਪੇਂਟਿੰਗ, ਪੋਸਟਰ ਮੇਕਿੰਗ, ਸਾਇੰਸ ਕੁਇਜ਼, ਗਰੁੱਪ ਡਾਂਸ, ਜਸਟ ਏ ਮਿੰਟ , ਗਾਇਕੀ ਅਤੇ ਫਲਾਵਰ ਅਰੇਂਜਮੈਂਟ ਸਮੇਤ ਹੋਰ ਮੁਕਾਬਲੇ ਆਦਿ ਸਾਮਲ ਸਨ ਇਨਾਂ ਮੁਕਾਬਲਿਆਂ ਵਿਚ ਹਰਿ ਕੀਰਤ ਸਿੰਘ, ਹਰ ਮਿਲਣ ਕੋਰ ਨੇ ਸ੍ਰਿਸ਼ਟੀ ਦਾ ਤਾਜ ਹਾਸਿਲ ਕੀਤਾ ਇਸ ਤੋਂ ਇਲਾਵਾ ਹੋਰ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੀ ਵੱਖ-ਵੱਖ ਮੁਕਾਬਲਿਆਂ ’ਚ ਜਿੱਤਹਾਸਿਲ ਕਰਨ ਤੇ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ.ਐਸ. ਚੰਦੀ , ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ, ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਡਾ. ਨਵਜੋਤ ਕੌਰ ਵਲੋਂ ਨਗਦ ਰਾਸ਼ੀ ਤੇ ਟਰਾਫੀਆਂ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਡਾ. ਆਕਾਸ਼ਦੀਪ ਸਿੰਘ ਚੰਦੀ ਨੇ ਕਿਹਾ ਕਿ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਦੀ ਸਥਾਪਨਾ 2008 ਵਿਚ ਹੋਈ ਅਤੇ ਇਸ ਇੰਸਟੀਚਿਊਟ ਨੇ ਆਪਣੇ 18 ਸਾਲਾਂ ਵਿਚ ਵਿਦਿਆ ਦੇ ਤਕਨੀਕੀ ਦੇ ਖੇਤਰ ਵਿੱਚ ਅਹਿਮ ਮੱਲਾ ਮੱਲਾਂ ਮਾਰੀਆਂ ਅਤੇ ਕਈ ਹੋਣਹਾਰ ਵਿਦਿਆਰਥੀਆਂ ਵਲੋਂ ਚੰਗੀਆਂ ਪੁਜੀਸ਼ਨਾਂ ਲੈ ਕੇ ਇੰਸਟੀਚਿਊਟ ਦਾ ਨਾਂ ਰੋਸ਼ਨ ਕੀਤਾ ਜਿਸ ਤੋਂ ਵਿਦਿਆਰਥੀਆਂ ਨੂੰ ਸੇਧ ਲੈਣੀ ਚਾਹੀਦੀ । ਇਸ ਮੌਕੇ ਡਾਇਰੈਕਟਰ ਐਮ. ਐਸ. ਸੈਣੀ, ਐਡਮਿਸ਼ਨ ਸੈਲ ਡਾਇਰੈਕਟਰ ਪ੍ਰੋ. ਬੀ. ਡੀ. ਸ਼ਰਮਾ ਡਾ. ਜੇ. ਪੀ. ਸਿੰਘ, ਡੀਨ ਪੀ. ਕੇ ਸ਼ਰਮਾ ਸਮੇਤ ਵੱਖ ਵੱਖ ਵਿਭਾਗਾਂ ਦੇ ਮੁਖੀ ਸਟਾਫ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਿਲ ਸਨ ।
ਪਿਛਲੀ ਖ਼ਬਰ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ ਤੇ ਜਲ ਸੰਭਾਲ ਸੰਬੰਧੀ ਜਾਗਰੂਕਤਾ ਵੈਨ ਨੂੰ ਮੇਅਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮੈਸਰਜ਼ ਅਮਰ ਕਲਰ ਕੈਮ ਇੰਡੀਆ ਦੀ ਸਮੁੱਚੀ ਉਦਯੋਗਿਕ ਇਕਾਈ ਸੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।