21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੁਲਿਸ ਥਾਣਾ ਨੂਰਪੁਰ ਬੇਦੀ ਵਿਖੇ ਲਗਾਇਆ ਖ਼ੂਨਦਾਨ ਕੈਂਪ ਪੁਲਵਾਮਾ ਸ਼ਹੀਦ ਦੇ ਪਿਤਾ ਨੇ ਕੀਤਾ ਉਦਘਾਟਨ

ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਦਿੱਲੀ ਪੁਲਿਸ ਮਹਾਸੰਘ ਦੇ ਜਨਰਲ ਸਕੱਤਰ ਡਾ. ਦੇਵੇਂਦਰ ਬਜਾੜ ਅਤੇ ਜ਼ਿਲ੍ਹਾ ਪੁਲਿਸ ਰੂਪਨਗਰ ਦੇ ਸਹਿਯੋਗ ਨਾਲ ਪੁਲਿਸ ਥਾਣਾ ਨੂਰਪੁਰ ਬੇਦੀ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ।

ਅਜੀਤ ਡੈਸਕ 20-09-2026
ਨੂਰਪੁਰ ਬੇਦੀ, 19 ਸਤੰਬਰ (ਹਰਦੀਪ ਸਿੰਘ ਢੀਂਡਸਾ)-ਦਿੱਲੀ ਪੁਲਿਸ ਮਹਾਸੰਘ ਦੇ ਜਨਰਲ ਸਕੱਤਰ ਡਾ. ਦੇਵੇਂਦਰ ਬਜਾੜ ਅਤੇ ਜ਼ਿਲ੍ਹਾ ਪੁਲਿਸ ਰੂਪਨਗਰ ਦੇ ਸਹਿਯੋਗ ਨਾਲ ਪੁਲਿਸ ਥਾਣਾ ਨੂਰਪੁਰ ਬੇਦੀ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਕੈਂਪ ਦਾ ਉਦਘਾਟਨ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਿਤਾ ਦਰਸ਼ਨ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਬ੍ਰਿਜ ਮੋਹਨ ਸ਼ਰਮਾ, ਸੁਨੀਲ ਕੁਮਾਰ ਸਾਬਕਾ ਸਰਪੰਚ ਕਰੂਰਾ ਅਤੇ ਸਰਪੰਚ ਗੁਰਦੇਵ ਸਿੰਘ ਰਾਏਪੁਰ ਝੱਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਡਾ. ਦੇਵੇਂਦਰ ਬਜਾੜ ਵਲੋਂ ਚਲਾਈ ਜਾ ਰਹੀ ਖ਼ੂਨਦਾਨ ਲਹਿਰ ਦੀ ਭਰਪੂਰ ਸ਼ਲਾਘਾ ਕੀਤੀ । ਡਾ. ਦੇਵੇਂਦਰ ਬਜਾੜ ਨੇ ਕਿਹਾ ਕਿ ਖ਼ੂਨਦਾਨ ਕਰਨ ਵਾਲੇ ਦਾਨੀ ਨੂੰ ਲੋੜ ਪੈਣ ’ਤੇ ਬਿਨਾਂ ਕਿਸੇ ਚਾਰਜ ਦੇ ਖ਼ੂਨ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾਂਦੀ ਹੈ। ਕੈਂਪ ਦੌਰਾਨ ਖ਼ੂਨਦਾਨ ਲਹਿਰ ਦੇ ਚੀਫ਼ ਕੋਆਰਡੀਨੇਟਰ ਯੁਵਰਾਜ ਸਿੰਘ ਬੂੰਗੜੀ, ਨੰਦ ਲਾਲ ਬਜਾੜ ਬੂੰਗੜੀ, ਸਹਾਇਕ ਸਬ-ਇੰਸਪੈਕਟਰ ਗੁਰਵਿੰਦਰ ਸਿੰਘ, ਮੁਕੇਸ਼ ਕੁਮਾਰ, ਮਨਜੀਤ ਕੌਰ, ਸਾਗਰ ਸਿੰਘ ਸਮੇਤ ਹੋਰ ਪਤਵੰਤੇ ਅਤੇ ਸਮਾਜ ਸੇਵੀ ਹਾਜ਼ਰ ਸਨ।
ਪਿਛਲੀ ਖ਼ਬਰ ਜੀਵਨ ਦੀ ਅਸਲ ਕਮਾਈ ਪ੍ਰਭੂ ਦਾ ਨਾਮ ਸਿਮਰਨ , ਸਤਿਸੰਗ ਅਤੇ ਸੇਵਾ ਹੈ - ਬਾਬਾ ਬਾਲ ਜੀ ਅਗਲੀ ਖ਼ਬਰ ਬੀਤ ਦਾ ਬੁਰਜ ਖ਼ਲੀਫ਼ਾ ’ ਵਿਕਾਸ ਦਾ ਇੱਕ ਉੱਚਾ - ਲੰਮਾ ਪ੍ਰਤੀਕ 111 ਫੁੱਟ 6 ਇੰਚ ਉੱਚਾ ਅਤੇ 25 ਲੱਖ ਲੀਟਰ ਦੀ ਸਮਰੱਥਾ ਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।