15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਭਾਜਪਾ ਦੇ ਦਰਜਨ ਭਰ ਆਗੂਆਂ ਵਲੋਂ ਹਾਈਕਮਾਨ ਦੇ ਫ਼ੈਸਲੇ ਨੂੰ ਸਿਰ ਮੱਥੇ ਮੰਨਣ ਦਾ ਐਲਾਨ

ਨੰਗਲ, 15 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਦੀ ਚੋਣ ਰਣਨੀਤੀ, ਜਥੇਬੰਦਕ ਮਜ਼ਬੂਤੀ ਤੇ ਆਪਸੀ ਤਾਲਮੇਲ ਨੂੰ ਲੈ ਕੇ ਸਥਾਨਕ ਦਰਜਨ ਕਰੀਬ ਭਾਜਪਾ ਆਗੂਆਂ ਜੋ ਕਿ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਵੀ ਹਨ, ਦੀ ਅਹਿਮ ਬੈਠਕ ਹੋਈ। ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਅਜੇ ਸਮਾਂ ਬਾਕੀ ਹੈ, ਪਰ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।

ਅਜੀਤ ਡੈਸਕ 16-11-2026
ਨੰਗਲ, 15 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਦੀ ਚੋਣ ਰਣਨੀਤੀ, ਜਥੇਬੰਦਕ ਮਜ਼ਬੂਤੀ ਤੇ ਆਪਸੀ ਤਾਲਮੇਲ ਨੂੰ ਲੈ ਕੇ ਸਥਾਨਕ ਦਰਜਨ ਕਰੀਬ ਭਾਜਪਾ ਆਗੂਆਂ ਜੋ ਕਿ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਵੀ ਹਨ, ਦੀ ਅਹਿਮ ਬੈਠਕ ਹੋਈ। ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਅਜੇ ਸਮਾਂ ਬਾਕੀ ਹੈ, ਪਰ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਬੈਠਕ ਦੌਰਾਨ ਚੋਣਾਂ ਦੀਆਂ ਤਿਆਰੀਆਂ, ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਤੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਪਹੁੰਚਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਸਿਆਸੀ ਤੌਰ ’ਤੇ ਇਸ ਬੈਠਕ ਦਾ ਅਹਿਮ ਪੱਖ ਟਿਕਟ ਦੀ ਦਾਅਵੇਦਾਰੀ ਤੋਂ ਉੱਪਰ ਉੱਠ ਕੇ ਪਾਰਟੀ ਦੀ ਜਿੱਤ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ। ਜਾਣਕਾਰੀ ਦਿੰਦਿਆਂ ਭਾਜਪਾ ਆਗੂ ਗੋਵਰਧਨ ਸੋਨੀ ਜੀ. ਡੀ. ਨੇ ਕਿਹਾ ਕਿ ਭਾਜਪਾ ਇਕ ਪਰਿਵਾਰ ਹੈ ਅਤੇ ਸੰਗਠਨ ਦੀ ਏਕਤਾ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਹਾਈਕਮਾਨ ਜਿਸ ਵੀ ਆਗੂ ਜਾਂ ਵਰਕਰ ਨੂੰ ਉਮੀਦਵਾਰ ਬਣਾਉਣ ਬਣਾਵੇਗੀ, ਸਾਰੇ ਆਗੂ ਪੂਰੀ ਇਕਜੁੱਟਤਾ ਅਤੇ ਸਮਰਪਣ ਨਾਲ ਉਸ ਦੀ ਜਿੱਤ ਲਈ ਕੰਮ ਕਰਨਗੇ। ਬੈਠਕ ’ਚ ਰਾਜੇਸ਼ ਚੌਧਰੀ ਨੰਗਲ, ਗੋਵਰਧਨ ਸੋਨੀ ਭਾਨੂਪਲੀ, ਰਾਕੇਸ਼ ਪੰਮੀ ਨਵਾਂ ਨੰਗਲ, ਐਡਵੋਕੇਟ ਰਾਕੇਸ਼ ਮਾਰਕਣ, ਐਡ ਨਿਪੁੰਨ ਸੋਨੀ, ਸਤਵੀਰ ਰਾਣਾ, ਟਿੱਕਾ ਯਸ਼ਵੀਰ ਸਿੰਘ, ਕ੍ਰਿਸ਼ਨ ਕੁਮਾਰ ਬੇਦੀ ਤੇ ਅਜੈ ਮਹਿੰਦਲੀ ਸਮੇਤ ਹੋਰ ਆਗੂ ਮੌਜੂਦ ਸਨ। ਸਾਰੇ ਆਗੂਆਂ ਨੇ ਸੰਗਠਨ ਦੀ ਮਜ਼ਬੂਤੀ ਲਈ ਸਾਂਝੇ ਤੌਰ ’ਤੇ ਕੰਮ ਕਰਨ ਦਾ ਸੰਕਲਪ ਲਿਆ। 15 ਆਰਪੀਆਰ10 ਭਾਜਪਾ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਰਣਨੀਤੀ ਉਲੀਕਣ ਲਈ ਹੋਈ ਬੈਠਕ ਉਪਰੰਤ ਆਗੂ ਜਾਣਕਾਰੀ ਦਿੰਦੇ ਹੋਏ।
ਪਿਛਲੀ ਖ਼ਬਰ ਪਿੰਡ ਕੂੜਾਂਵਾਲਾ ਨੇੜੇ ਨਾਲੇ ਦਾ ਦੂਸ਼ਿਤ ਪਾਣੀ ਪੀਣ ਕਾਰਨ ਮੱਝ ਦੀ ਮੌਤ ਅਗਲੀ ਖ਼ਬਰ ਪਰਿਵਾਰ ਦੇ ਹਿਮਾਚਲ ਜਾਂਦਿਆਂ ਹੀ ਘਰ ’ਚ ਚੋਰੀ, ਘਰ ਸੁੰਨਾ ਦੇਖ ਕੇ ਚੋਰ ਨੇ ਤੋੜਿਆ ਤਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।