15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਭਾਜਪਾ ਦੀ ਸਰਕਾਰ ਬਣਦਿਆਂ ਹੀ ਪੰਜਾਬ ’ਚੋਂ ਨਸ਼ਾ ਖ਼ਤਮ ਕੀਤਾ ਜਾਵੇਗਾ-ਏਕਤਾ ਨਾਗਪਾਲ

ਡੇਰਾਬੱਸੀ, 15 ਨਵੰਬਰ (ਗੁਰਮੀਤ ਸਿੰਘ)-ਭਾਜਪਾ ਪੰਜਾਬ ਦੀ ਸੂਬਾਈ ਸਕੱਤਰ ਏਕਤਾ ਨਾਗਪਾਲ ਨੇ ਡੇਰਾਬੱਸੀ ਦੇ ਰਹਿਣ ਵਾਲੇ ਸਾਬਕਾ ਕੌਂਸਲਰ ਰਵਿੰਦਰ ਵੈਸ਼ਨਵ ਲਵਲੀ ਨੂੰ ਭਾਜਪਾ ਦੇ ਸੂਬਾਈ ਓ. ਬੀ.

ਅਜੀਤ ਡੈਸਕ 16-11-2026
ਡੇਰਾਬੱਸੀ, 15 ਨਵੰਬਰ (ਗੁਰਮੀਤ ਸਿੰਘ)-ਭਾਜਪਾ ਪੰਜਾਬ ਦੀ ਸੂਬਾਈ ਸਕੱਤਰ ਏਕਤਾ ਨਾਗਪਾਲ ਨੇ ਡੇਰਾਬੱਸੀ ਦੇ ਰਹਿਣ ਵਾਲੇ ਸਾਬਕਾ ਕੌਂਸਲਰ ਰਵਿੰਦਰ ਵੈਸ਼ਨਵ ਲਵਲੀ ਨੂੰ ਭਾਜਪਾ ਦੇ ਸੂਬਾਈ ਓ. ਬੀ. ਸੀ. ਮੋਰਚੇ ਦਾ ਮੀਡੀਆ ਸਕੱਤਰ ਤੇ ਖੰਨਾ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਹੋਣ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਮੰਡਲ ਡੇਰਾਬੱਸੀ ਦੇ ਪ੍ਰਧਾਨ ਪਵਨ ਕੁਮਾਰ ਧੀਮਾਨ ਸਮੇਤ ਹੋਰਨਾਂ ਪਾਰਟੀ ਅਹੁਦੇਦਾਰਾਂ ਨੇ ਸਹਿ-ਇੰਚਾਰਜ ਦਿਨੇਸ਼ ਵੈਸ਼ਨਵ ਦਾ ਵੀ ਸਨਮਾਨ ਕੀਤਾ। ਇਸ ਮੌਕੇ ਏਕਤਾ ਨਾਗਪਾਲ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਤੇ ਉਸ ਦੀਆਂ ਸਮਰਥਕ ਪਾਰਟੀਆਂ ਪੰਜਾਬ ‘ਚ ਸਰਕਾਰ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਤੇ ਸੂਬੇ ਦੀ ਮਾੜੀ ਆਰਥਿਕ ਸਥਿਤੀ ਨੂੰ ਸੁਧਾਰਨਾ ਮੁੱਖ ਤਰਜ਼ੀਹ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਅਮੀਰ ਸੂਬਾ ਬਣਾਏਗੀ। ਇਸੇ ਦੌਰਾਨ ਰਵਿੰਦਰ ਵੈਸ਼ਨਵ ਨੇ ਏਕਤਾ ਨਾਗਪਾਲ ਦਾ ਧੰਨਵਾਦ ਕਰਦਿਆਂ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਭਾਜਪਾ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ, ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਓ. ਬੀ. ਸੀ. ਮੋਰਚੇ ਦੇ ਸੂਬਾਈ ਪ੍ਰਧਾਨ ਚੌਧਰੀ ਸ਼ਿਵਰਾਜ ਸਿੰਘ ਦਾ ਉਚੇਚੇ ਤੌਰ ‘ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਯੋਗੇਸ਼ ਅੱਤਰੀ, ਘਣਸ਼ਿਆਮ ਸਿੰਘ, ਪ੍ਰਮੋਦ ਰਾਣਾ, ਰਾਜੀਵ ਸ਼ਰਮਾ ਤੇ ਸਮੀਰ ਮਹੇਸ਼ਵਰੀ ਸਮੇਤ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹੁਕਮਰਾਨ ਧਿਰ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰਨ ਵਾਲੇ ਉਮੀਦਵਾਰਾਂ ਨੂੰ ਲੱਗਿਆ ਧੁੜਕੂ ਵਿਰੋਧੀ ਪਹਿਲਾ ਤੁਸੀਂ-ਪਹਿਲਾਂ... ਅਗਲੀ ਖ਼ਬਰ ਥਾਣਾ ਸਦਰ ਖਰੜ ਤੇ ਸੰਨੀ ਇਨਕਲੇਵ ਚੌਕੀ ਦੇ ਇੰਚਾਰਜ ਬਦਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।