ਜ਼ਿਲ੍ਹਾ ਵਾਸੀ ਪਾਈਪ ਰਾਹੀਂ ਕੁਦਰਤੀ ਗੈਸ ਦਾ ਕੁਨੈਕਸ਼ਨ ਲੈਣ ਲਈ ਤੁਰੰਤ ਕਰਨ ਅਪਲਾਈ - ਡੀ . ਸੀ .
ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਵਾਲੇ ਖੇਤਰਾਂ ’ਚ ਅੱਜ ਤੋਂ ਰਸੋਈ ਗੈਸ ਦੀ ਸਪਲਾਈ ਹੋਵੇਗੀ ਬੰਦ
ਰੂਪਨਗਰ, 14 ਸਤੰਬਰ (ਯਸ਼ਵੰਤ ਬੱਸੀ)-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਰਿਹਾਇਸ਼ੀ ਖੇਤਰਾਂ ਵਿਚ ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਉਪਲਬਧ ਹੋ ਚੁੱਕੀ ਹੈ, ਉਹ ਬਿਨਾਂ ਕਿਸੇ ਦੇਰੀ ਦੇ ਇਸ ਗੈਸ ਦਾ ਕੁਨੈਕਸ਼ਨ ਲੈਣ ਲਈ ਅਰਜ਼ੀ ਦੇਣ ਅਤੇ ਕੁਨੈਕਸ਼ਨ ਪ੍ਰਾਪਤ ਕਰਨ ਤਾਂ ਜੋ ਘਰੇਲੂ ਰਸੋਈ ਗੈਸ ਦੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੂੰ ਰੂਪਨਗਰ ਜ਼ਿਲ੍ਹੇ ਵਿਚ ਸ਼ਹਿਰੀ ਗੈਸ ਵੰਡ ਜਾਲ ਦੇ ਵਿਕਾਸ, ਸੰਚਾਲਨ ਅਤੇ ਵਿਸਥਾਰ ਲਈ ਅਧਿਕਾਰਤ ਕੀਤਾ ਗਿਆ ਹੈ।
ਰੂਪਨਗਰ, 14 ਸਤੰਬਰ (ਯਸ਼ਵੰਤ ਬੱਸੀ)-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਰਿਹਾਇਸ਼ੀ ਖੇਤਰਾਂ ਵਿਚ ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਉਪਲਬਧ ਹੋ ਚੁੱਕੀ ਹੈ, ਉਹ ਬਿਨਾਂ ਕਿਸੇ ਦੇਰੀ ਦੇ ਇਸ ਗੈਸ ਦਾ ਕੁਨੈਕਸ਼ਨ ਲੈਣ ਲਈ ਅਰਜ਼ੀ ਦੇਣ ਅਤੇ ਕੁਨੈਕਸ਼ਨ ਪ੍ਰਾਪਤ ਕਰਨ ਤਾਂ ਜੋ ਘਰੇਲੂ ਰਸੋਈ ਗੈਸ ਦੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੂੰ ਰੂਪਨਗਰ ਜ਼ਿਲ੍ਹੇ ਵਿਚ ਸ਼ਹਿਰੀ ਗੈਸ ਵੰਡ ਜਾਲ ਦੇ ਵਿਕਾਸ, ਸੰਚਾਲਨ ਅਤੇ ਵਿਸਥਾਰ ਲਈ ਅਧਿਕਾਰਤ ਕੀਤਾ ਗਿਆ ਹੈ। ਜ਼ਿਲ੍ਹੇ ਦੇ ਸਬੰਧਤ ਖੇਤਰਾਂ ਵਿਚ ਪਾਈਪ ਰਾਹੀਂ ਕੁਦਰਤੀ ਗੈਸ ਦੀ ਲੋੜੀਂਦੀ ਬੁਨਿਆਦੀ ਸਹੂਲਤ ਸਥਾਪਤ ਕੀਤੀ ਜਾ ਚੁੱਕੀ ਹੈ ਅਤੇ ਕਈ ਰਿਹਾਇਸ਼ੀ ਖੇਤਰਾਂ ਵਿਚ ਇਸ ਦੀ ਕੁਨੈਕਟੀਵਿਟੀ ਉਪਲਬਧ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਈਪ ਰਾਹੀਂ ਕੁਦਰਤੀ ਗੈਸ ਦੀ ਸਹੂਲਤ ਉਪਲਬਧ ਹੋਣ ਅਤੇ ਪਹਿਲਾਂ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਜੇਕਰ ਕਿਸੇ ਖਪਤਕਾਰ ਵਲੋਂ ਅਜੇ ਤੱਕ ਇਸ ਕੁਨੈਕਸ਼ਨ ਲਈ ਅਰਜ਼ੀ ਨਹੀਂ ਦਿੱਤੀ ਗਈ ਤਾਂ ਉਹ ਤੁਰੰਤ ਅਰਜ਼ੀ ਦੇਵੇ। ਭਾਰਤ ਸਰਕਾਰ ਦੀ 24 ਮਾਰਚ 2026 ਦੀ ਰਾਜਪੱਤਰ ਅਧਿਸੂਚਨਾ ਦੀ ਧਾਰਾ-7 ਅਨੁਸਾਰ, ਜਿਨ੍ਹਾਂ ਪਰਿਸਰਾਂ ਵਿਚ ਪਾਈਪ ਰਾਹੀਂ ਕੁਦਰਤੀ ਗੈਸ ਉਪਲਬਧ ਹੈ, ਉੱਥੇ ਜਲਦ ਤੋਂ ਜਲਦ ਖਪਤਕਾਰਾਂ ਵਲੋਂ ਪਾਈਪ ਗੈਸ ਲਵਾਉਣ ਦੇ ਯੋਗ ਯਤਨ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪਾਈਪ ਰਾਹੀਂ ਕੁਦਰਤੀ ਗੈਸ ਦਾ ਕੁਨੈਕਸ਼ਨ ਦੇਣ ਦੀ ਪ੍ਰਕਿਰਿਆ ਵਿੱਚ ਆਖਰੀ ਪੜਾਅ ਦੀ ਕੁਨੈਕਟੀਵਿਟੀ, ਸਥਾਪਨਾ ਅਤੇ ਚਾਲੂ ਕਰਨ ਦੀ ਕਾਰਵਾਈ ਸ਼ਾਮਿਲ ਹੈ, ਜਿਸ ਨੂੰ ਸਥਾਨ ਦੀਆਂ ਸਥਿਤੀਆਂ ਅਨੁਸਾਰ ਦੇ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਖਪਤਕਾਰ ਆਖਰੀ ਮਿਤੀ ਦੀ ਉਡੀਕ ਨਾ ਕਰਨ ਅਤੇ ਸਮੇਂ ਸਿਰ ਕੁਨੈਕਸ਼ਨ ਲਈ ਅਰਜ਼ੀ ਦੇਣ। ਉਨ੍ਹਾਂ ਦੱਸਿਆ ਕਿ ਕੁਨੈਕਸ਼ਨ ਲੈਣ ਲਈ ਰੂਪਨਗਰ ਸ਼ਹਿਰ ਦੇ ਸਨਸਿਟੀ-1 ਵਿਖੇ ਕਮਲ ਨਰਸਿੰਗ ਹੋਮ ਦੇ ਸਾਹਮਣੇ ਸਥਿਤ ਸੰਪਰਕ ਕੇਂਦਰ, ਐੱਸ.ਸੀ.ਐਫ.-9 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ 73409-98992 ਅਤੇ 01881-505487 ’ਤੇ ਫ਼ੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਅਕੈਡਮੀ ਰੋਡ ’ਤੇ ਹੌਲੀ ਸਿਟੀ ਹੋਟਲ ਦੇ ਨੇੜੇ ਸਥਿਤ ਸੰਪਰਕ ਕੇਂਦਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਲਈ 62808-84545 ’ਤੇ ਫ਼ੋਨ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਨੰਗਲ ਵਿਖੇ ਅਜੌਲੀ ਮੋੜ ਨੇੜੇ, ਫੇਜ਼-1 ਦੀ 105-ਸ਼ਿਵਾਲਿਕ ਐਵੇਨਿਊ ਵਿਖੇ ਸਥਿਤ ਸੰਪਰਕ ਕੇਂਦਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ 70876-40117 ’ਤੇ ਫੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।