ਸ਼੍ਰੋਮਣੀ ਅਕਾਲੀ ਦਲ ਵਲੋਂ ਘਰ - ਘਰ ਜਨ ਸੰਪਰਕ ਮੁਹਿੰਮ ਦਾ ਆਗਾਜ਼ ਅਕਾਲੀ ਦਲ ਦੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਅਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਣੂ ਕਰਵਾਇਆ
ਬੇਲਾ, 6 ਅਕਤੂਬਰ (ਮਨਜੀਤ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਹਰਮੋਨ ਸਿੰਘ ਸੰਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਲੈ ਕੇ ਘਰ ਘਰ ਜਨ ਸੰਪਰਕ ਮੁਹਿੰਮ ਦੀ ਪਿੰਡ ਭਲਿਆਣ ਤੋਂ ਸ਼ੁਰੂਆਤ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਰੁਪਿੰਦਰਜੀਤ ਸਿੰਘ ਹੈਪੀ ਲੱਖੇਵਾਲ, ਬੀਸੀ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਰਾਏਪੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਹਰਮੋਨ ਸਿੰਘ ਸੰਧੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਮੋਟਰਾਂ ਦੇ ਕਨੈੱਕਸ਼ਨ, ਮੁਫ਼ਤ ਬਿਜਲੀ ਨਹਿਰੀ ਪਾਣੀ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਆਟਾ ਦਾਲ ਸਕੀਮ, ਚਾਰ ਅਤੇ ਛੇ ਮਾਰਗੀ ਸੜਕਾਂ, ਪੁਲ਼ ਬਾਈਪਾਸ ਬਣਾਏ ਪ੍ਰੰਤੂ ਅੱਜ ਮੌਜੂਦਾ ਸਰਕਾਰ ਨੇ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਲੱਖਾਂ ਕਰੋੜਾਂ ਦਾ ਪੰਜਾਬ ਨੂੰ ਕਰਜਈ ਬਣਾ ਦਿੱਤਾ ਅਮਨ ਕਾਨੂੰਨ ਪੰਜਾਬ ਚੋਂ ਭੰਗ ਹੋ ਗਿਆ ਰੋਜ਼ਾਨਾ ਦਿਨ ਦਿਹਾੜੇ ਕਤਲ ਡਾਕੇ ਲੁੱਟਾਂ ਖੋਹਾਂ ਹੋ ਰਹੀਆਂ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਸੜਕਾਂ ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਗਾ ਕੇ ਆਪਣੇ ਕੰਮ ਗਿਣਾ ਰਿਹਾ ਜੇਕਰ ਭਗਵੰਤ ਮਾਨ ਨੇ ਕੰਮ ਕਰਵਾਏ ਹੁੰਦੇ ਤਾਂ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਆਪੇ ਨਜ਼ਰ ਆਉਣੇ ਸਨ।
ਬੇਲਾ, 6 ਅਕਤੂਬਰ (ਮਨਜੀਤ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਇੰਚਾਰਜ ਹਰਮੋਨ ਸਿੰਘ ਸੰਧੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਲੈ ਕੇ ਘਰ ਘਰ ਜਨ ਸੰਪਰਕ ਮੁਹਿੰਮ ਦੀ ਪਿੰਡ ਭਲਿਆਣ ਤੋਂ ਸ਼ੁਰੂਆਤ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਰੁਪਿੰਦਰਜੀਤ ਸਿੰਘ ਹੈਪੀ ਲੱਖੇਵਾਲ, ਬੀਸੀ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਰਾਏਪੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਹਰਮੋਨ ਸਿੰਘ ਸੰਧੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਮੋਟਰਾਂ ਦੇ ਕਨੈੱਕਸ਼ਨ, ਮੁਫ਼ਤ ਬਿਜਲੀ ਨਹਿਰੀ ਪਾਣੀ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਆਟਾ ਦਾਲ ਸਕੀਮ, ਚਾਰ ਅਤੇ ਛੇ ਮਾਰਗੀ ਸੜਕਾਂ, ਪੁਲ਼ ਬਾਈਪਾਸ ਬਣਾਏ ਪ੍ਰੰਤੂ ਅੱਜ ਮੌਜੂਦਾ ਸਰਕਾਰ ਨੇ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਲੱਖਾਂ ਕਰੋੜਾਂ ਦਾ ਪੰਜਾਬ ਨੂੰ ਕਰਜਈ ਬਣਾ ਦਿੱਤਾ ਅਮਨ ਕਾਨੂੰਨ ਪੰਜਾਬ ਚੋਂ ਭੰਗ ਹੋ ਗਿਆ ਰੋਜ਼ਾਨਾ ਦਿਨ ਦਿਹਾੜੇ ਕਤਲ ਡਾਕੇ ਲੁੱਟਾਂ ਖੋਹਾਂ ਹੋ ਰਹੀਆਂ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਸੜਕਾਂ ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਗਾ ਕੇ ਆਪਣੇ ਕੰਮ ਗਿਣਾ ਰਿਹਾ ਜੇਕਰ ਭਗਵੰਤ ਮਾਨ ਨੇ ਕੰਮ ਕਰਵਾਏ ਹੁੰਦੇ ਤਾਂ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਆਪੇ ਨਜ਼ਰ ਆਉਣੇ ਸਨ। ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਕਿਹਾ ਕਿ ਵਾਧੂ ਬਿਜਲੀ ਅਤੇ ਦਿਨੇ ਬਿਜਲੀ ਦੇਣ ਦਾ ਰੌਲ਼ਾ ਪਾਉਣ ਵਾਲਾ ਭਗਵੰਤ ਮਾਨ ਲੋਕਾਂ ਨੂੰ ਇਹ ਵੀ ਦੱਸੇ ਕਿ ਪੰਜ ਸਾਲਾਂ ਵਿਚ ਪੰਜਾਬ ਸਰਕਾਰ ਵਲੋਂ ਕਿਹੜਾ ਥਰਮਲ ਪਲਾਂਟ ਲਗਾਇਆ, ਗਰਮੀਆਂ ਦੇ ਵਿਚ 12 ਤੋਂ 14 ਘੰਟੇ ਦੇ ਕੱਟ ਲੱਗਦੇ ਰਹੇ ਹਨ ਕਿਸਾਨਾਂ ਨੂੰ ਮੋਟਰਾਂ ਲਈ ਤਿੰਨ ਚਾਰ ਘੰਟੇ ਬਿਜਲੀ ਦਿੱਤੀ ਗਈ ਅਤੇ ਉਸ ਦਾ ਵੀ ਕੋਈ ਸਮਾਂ ਨਹੀਂ ਸੀ ਲੋਕਾਂ ਨੂੰ ਹਜ਼ਾਰਾਂ ਰੁਪਏ ਦਾ ਡੀਜ਼ਲ ਫੂਕਣਾ ਪਿਆ ਘੱਟ ਪਾਣੀ ਮਿਲਣ ਕਰਕੇ ਅੱਜ ਝੋਨੇ ਦਾ ਝਾੜ ਅੱਧਾ ਰਹਿ ਗਿਆ। ਜ਼ਿਲ੍ਹਾ ਪ੍ਰਧਾਨ ਰੁਪਿੰਦਰ ਜੀਤ ਸਿੰਘ ਲੱਖੇਵਾਲ ਨੇ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਇਮਾਨਦਾਰੀ ਦਾ ਢਿਡੌਰਾ ਪਿੱਟਣ ਵਾਲੀ ਸਰਕਾਰ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਘਪਲਿਆਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਬਲਾਤਕਾਰੀਆਂ ਨੂੰ ਪੰਜ ਕਰੋੜ ਰੁਪਏ ਲੈ ਕੇ ਬਚਾਉਣ ਵਾਲੇ ਫਲੈਕਸ ਬੋਰਡ ਲਗਾ ਕੇ ਦੱਸ ਰਹੇ ਹਨ ਕਿ ਇਮਾਨਦਾਰ ਮੁੱਖ ਮੰਤਰੀ , ਨਸ਼ੇ ਨਾਲ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ। ਮੁੱਖ ਮੰਤਰੀ ਭੰਗੜੇ ਪਾ ਰਿਹਾ ਹੈ ਲੋਕ ਇਸ ਮਾੜੀ ਸਰਕਾਰ ਨੂੰ ਚੱਲਦਾ ਕਰਨ ਲਈ ਤਿਆਰ ਬੈਠੇ ਹਨ। ਇਸ ਮੌਕੇ ਜਸਪਾਲ ਸਿੰਘ ਐਮਡੀ, ਅੰਮ੍ਰਿਤਪਾਲ ਸਿੰਘ ਰਾਏਪੁਰ, ਕੁਲਵੀਰ ਸਿੰਘ ਸੈਣੀ ਅਸਰਪੁਰ, ਬਿੰਦਰਾ ਜੰਡ ਸਾਹਿਬ, ਬਹਾਦਰ ਸਿੰਘ, ਗਿਆਨੀ ਅਮਰਜੀਤ ਸਿੰਘ, ਚਰਨਜੀਤ ਸਿੰਘ ਸਿਲੋਮਾਸਕੋ, ਹਰਜੀਤ ਸਿੰਘ ਰਾਏਪੁਰ, ਗਿਆਨੀ ਸੁਰਜੀਤ ਸਿੰਘ, ਅਜੋਬ ਸਿੰਘ, ਕ੍ਰਿਪਾਲ ਸਿੰਘ ਬੇਲਾ, ਸੂਬੇਦਾਰ ਬਲਵੀਰ ਸਿੰਘ, ਗੁਰਿੰਦਰ ਕੌਰ, ਹਰਜੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਗਗਨਦੀਪ ਸਿੰਘ ਭਲਿਆਣ, ਗੁਲਸ਼ਨ ਸਿੰਘ, ਗਗਨ ਸੁਰਤਾਪੁਰ, ਰੂਬਲਪ੍ਰੀਤ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।