ਬੀਬੀ ਗੁਰਜੀਤ ਕੌਰ ਰੰਗੀਆਂ ਨੂੰ ਤਰਨਾ ਦਲ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦਾ ਜਥੇਦਾਰ ਥਾਪਿਆ
ਮੋਰਿੰਡਾ, 6 ਅਕਤੂਬਰ (ਪ੍ਰਿਤਪਾਲ ਸਿੰਘ)-ਨਿਹੰਗ ਜਥੇਬੰਦੀ ਤਰਨਾ ਦਲ ਵਲੋਂ ਬੀਬੀ ਗੁਰਜੀਤ ਕੌਰ ਰੰਗੀਆਂ ਨੂੰ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦਾ ਜਥੇਦਾਰ ਥਾਪਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜਥੇਦਾਰ ਤਰਲੋਕ ਸਿੰਘ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਅੱਜ ਜਥੇਦਾਰ ਕੁਲਵਿੰਦਰ ਸਿੰਘ 96 ਕਰੋੜੀ ਮੁਖੀ ਤਰਨਾ ਦਲ ਚੌਂਤਾ ਸ੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿਚ ਪਿੰਡ ਰੰਗੀਆਂ ਵਿਖੇ ਨਿਹੰਗ ਬੀਬੀ ਗੁਰਜੀਤ ਕੌਰ ਨੂੰ ਨਿਹੰਗ ਜਥੇਬੰਦੀ ਤਰਨਾ ਦਲ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦੀ ਜਥੇਦਾਰ ਨਿਯੁਕਤ ਕੀਤਾ ਗਿਆ।
ਬੀਬੀ ਗੁਰਜੀਤ ਕੌਰ ਰੰਗੀਆਂ ਨੂੰ ਤਰਨਾ ਦਲ ਇਸਤਰੀ ਵਿੰਗ ਜ਼ਿਲ੍ਹਾ ਰੂਪਨਗਰ ਦਾ ਜਥੇਦਾਰ ਥਾਪਦੇ ਹੋਏ ਜਥੇਦਾਰ ਕੁਲਵਿੰਦਰ ਸਿੰਘ 96 ਕਰੋੜੀ।
07-10-2026