30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਚੋਣ ਮਨੋਰਥ ਪੱਤਰ ’ਚ ਪੇਂਡੂ ਖਿਡਾਰੀਆਂ ਲਈ ਵਿਸ਼ੇਸ ਤਰਜੀਹ ਦੀ ਰੱਖਾਂਗੇ ਮਦ-ਢੈਪਈ

ਭੀਖੀ, 29 ਨਵੰਬਰ (ਬਲਕਾਰ ਸਿੰਘ ਸਹੋਤਾ)- ਸੀਨੀਅਰ ਕਾਂਗਰਸ ਆਗੂ ਤੇ ਕਬੱਡੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਮਨ ਸਿੰਗਲਾ ਢੈਪਈ ਨੇ ਕਿਹਾ ਕਿ ਜਿਲ੍ਹੇ ਦੇ ਪੇਂਡੂ ਖੇਤਰਾਂ ਦੇ ਖਿਡਾਰੀਆਂ ’ਚ ਖੇਡਾਂ ਨੂੰ ਲੈ ਕੇ ਬਹੁਤ ਜਿਆਦਾ ਉਤਸ਼ਾਹ ਅਤੇ ਰੁਝਾਨ ਹੈ, ਜਿਸ ਦੇ ਚੱਲਦਿਆਂ ਖਿਡਾਰੀਆਂ ਨੇ ਰਾਸ਼ਟਰੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਬਿਹਤਰ ਪ੍ਰਦਰਸ਼ਨ ਕਰਦਿਆਂ ਅਨੇਕਾਂ ਮਾਣਮੱਤੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖਿਡਾਰੀਆਂ ਨੂੰ ਬਿਹਤਰ ਮੁੱਢਲਾ ਖੇਡ ਢਾਂਚਾ, ਕੋਚ ਅਤੇ ਖੇਡ ਉਪਕਰਨ ਮੁਹੱਇਆ ਕਰਵਾਉਣ ਲਈ ਕਾਂਗਰਸ ਵਲੋਂ ਐਲਾਨੇ ਜਾਣ ਵਾਲੇ ਚੋਣ ਮਨੋਰਥ ਪੱਤਰ ’ਚ ਵਿਸ਼ੇਸ ਤਰਜੀਹ ਦੀ ਮਦ ਰੱਖਾਂਗੇ ਤਾਂ ਜੋ ਜਿੱਥੇ ਨੌਜਵਾਨ ਸਮਾਜਿਕ ਕੁਰੀਤੀਆਂ ਤੋਂ ਦੂਰ ਹੋਣ ਉੱਥੇ ਆਪਣੇ ਨਿਰੋਗ ਸਰੀਰ ਦੇ ਨਾਲ-ਨਾਲ ਆਰਥਿਕ ਪੱਧਰ ’ਤੇ ਵੀ ਆਪਣਾ ਭਵਿੱਖ ਸੁਰੱਖਿਅਤ ਕਰਨ।

ਖਿਡਾਰੀਆਂ ਨਾਲ ਕਾਂਗਰਸ ਆਗੂ ਅਮਨ ਸਿੰਗਲਾ ਢੈਪਈ। ਅਜੀਤ ਤਸਵੀਰ 30-11-2026
ਭੀਖੀ, 29 ਨਵੰਬਰ (ਬਲਕਾਰ ਸਿੰਘ ਸਹੋਤਾ)- ਸੀਨੀਅਰ ਕਾਂਗਰਸ ਆਗੂ ਤੇ ਕਬੱਡੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਮਨ ਸਿੰਗਲਾ ਢੈਪਈ ਨੇ ਕਿਹਾ ਕਿ ਜਿਲ੍ਹੇ ਦੇ ਪੇਂਡੂ ਖੇਤਰਾਂ ਦੇ ਖਿਡਾਰੀਆਂ ’ਚ ਖੇਡਾਂ ਨੂੰ ਲੈ ਕੇ ਬਹੁਤ ਜਿਆਦਾ ਉਤਸ਼ਾਹ ਅਤੇ ਰੁਝਾਨ ਹੈ, ਜਿਸ ਦੇ ਚੱਲਦਿਆਂ ਖਿਡਾਰੀਆਂ ਨੇ ਰਾਸ਼ਟਰੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਬਿਹਤਰ ਪ੍ਰਦਰਸ਼ਨ ਕਰਦਿਆਂ ਅਨੇਕਾਂ ਮਾਣਮੱਤੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖਿਡਾਰੀਆਂ ਨੂੰ ਬਿਹਤਰ ਮੁੱਢਲਾ ਖੇਡ ਢਾਂਚਾ, ਕੋਚ ਅਤੇ ਖੇਡ ਉਪਕਰਨ ਮੁਹੱਇਆ ਕਰਵਾਉਣ ਲਈ ਕਾਂਗਰਸ ਵਲੋਂ ਐਲਾਨੇ ਜਾਣ ਵਾਲੇ ਚੋਣ ਮਨੋਰਥ ਪੱਤਰ ’ਚ ਵਿਸ਼ੇਸ ਤਰਜੀਹ ਦੀ ਮਦ ਰੱਖਾਂਗੇ ਤਾਂ ਜੋ ਜਿੱਥੇ ਨੌਜਵਾਨ ਸਮਾਜਿਕ ਕੁਰੀਤੀਆਂ ਤੋਂ ਦੂਰ ਹੋਣ ਉੱਥੇ ਆਪਣੇ ਨਿਰੋਗ ਸਰੀਰ ਦੇ ਨਾਲ-ਨਾਲ ਆਰਥਿਕ ਪੱਧਰ ’ਤੇ ਵੀ ਆਪਣਾ ਭਵਿੱਖ ਸੁਰੱਖਿਅਤ ਕਰਨ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ’ਚ ਖੇਡ ਸਿਰਫ਼ ਮਨੋਰੰਜਨ ਜਾਂ ਸਰੀਰਕ ਨਿਰੋਗਤਾ ਦਾ ਸਾਧਨ ਹੀ ਨਹੀਂ ਬਲਕਿ ਖੇਡ ਰਾਹੀ ਚੰਗੀ ਆਦਮਨੀ ਵੀ ਹਾਸਲ ਕੀਤੀ ਜਾ ਸਕਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਖੇਡਾਂ ਦੇ ਵਿਕਾਸ ਲਈ ਆਪਣੇ ਪੱਧਰ ’ਤੇ ਨਿਰੰਤਰ ਯਤਨ ਜਾਰੀ ਹਨ। ਉਹ ਜਿੱਥੇ ਖਿਡਾਰੀਆਂ ਨੂੰ ਖੇਡ ਉਪਕਰਨ, ਟਰੈਕ ਸੂਟ ਆਦਿ ਮੁਹੱਇਆ ਕਰਵਾ ਰਹੇ ਹਨ ਉੱਥੇ ਵੱਡੇ ਮੁਕਾਬਲਿਆਂ ’ਚ ਭਾਗ ਲੈਣ ਲਈ ਵੀ ਉਚੇਚਾ ਪ੍ਰੇਰਿਤ ਕਰਨ ਦੇ ਨਾਲ-ਨਾਲ ਵਿੱਤੀ ਸਹਾਇਤਾ ਮੁਹੱਇਆ ਕਰਵਾਉਣ ’ਚ ਵੀ ਕੋਈ ਕਸਰ ਨਹੀਂ ਛੱਡਦੇ। ਇਸ ਮੌਕੇ ਬਲਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਮਾ. ਬੁੱਧ ਸਿੰਘ, ਕੁਲਦੀਪ ਸਿੰਘ ਚਹਿਲ, ਮਨੋਹਰ ਰਿਸ਼ੀ, ਮੱਖਣ ਹਾਜ਼ੀ ਆਦਿ
ਪਿਛਲੀ ਖ਼ਬਰ ਐੱਸ. ਡੀ. ਐੱਚ. ਸਰਦੂਲਗੜ੍ਹ ਵਿਖੇ ਦਿਵਿਆਂਗਤਾ ਮੁਲਾਂਕਣ ਕੈਂਪ ਲਗਾਇਆ ਅਗਲੀ ਖ਼ਬਰ ਕਿਸਾਨਾਂ ਨੇ ਕੁੱਲਰੀਆਂ ਸੂਏ ਦੀ ਕੀਤੀ ਸਫਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।