30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਕਿਸਾਨਾਂ ਨੇ ਕੁੱਲਰੀਆਂ ਸੂਏ ਦੀ ਕੀਤੀ ਸਫਾਈ

ਬਰੇਟਾ, 29 ਨਵੰਬਰ (ਪ. ਪ.)

ਕੁੱਲਰੀਆਂ ਬਰਾਂਚ (ਸੂਏ) ਦੀ ਸਫਾਈ ਕਰਦੇ ਹੋਏ ਕਿਸਾਨ। ਤਸਵੀਰ : ਜੀਵਨ ਸ਼ਰਮਾ 30-11-2026
ਬਰੇਟਾ, 29 ਨਵੰਬਰ (ਪ.ਪ.)- ਬੋਹਾ ਰਜਵਾਹੇ ’ਚੋਂ ਨਿਕਲਦੀ ਕੁੱਲਰੀਆਂ ਬਰਾਂਚ (ਸੂਏ) ਦੀ ਪਿੰਡ ਚੱਕ ਅਲੀਸ਼ੇਰ ਦੇ ਕਿਸਾਨਾਂ ਵਲੋਂ ਸਫਾਈ ਕੀਤੀ ਗਈ। ਕਿਸਾਨ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ ਨੇ ਦੱਸਿਆ ਕਿ 2 ਸਾਲ ਪਹਿਲਾਂ ਬਣੀ ਇਸ ਬਰਾਂਚ ਦੀ ਲੰਬਾਈ ਕਰੀਬ 20 ਕਿੱਲੋਮੀਟਰ ਹੈ ਅਤੇ ਇਸ ਬਰਾਂਚ ਦਾ ਪਾਣੀ ਟੇਲ ’ਤੇ ਘੱਟ ਪਚੁੰਚਦਾ ਹੈ। ਕਿਸਾਨਾਂ ਵਲੋਂ ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਬਰਾਂਚ ਦੀ ਸਫਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਰਾਂਚ ਦੇ ਪੁਲਾਂ ਥੱਲੇ ਜੜੀ ਬੂਟੀ,ਘਾਹ ਆਦਿ ਜੰਮਿਆ ਹੋਇਆ ਸੀ, ਜਿਸ ਕਾਰਨ ਪਾਣੀ ਲੰਘਣ ’ਚ ਸਮੱਸਿਆ ਆ ਰਹੀ ਸੀ। ਉਨ੍ਹਾਂ ਮੰਗ ਕੀਤੀ ਕਿ ਉਕਤ ਬਰਾਂਚ ਦੀ ਸਰਕਾਰੀ ਤੌਰ ’ਤੇ ਸਫਾਈ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ।
ਪਿਛਲੀ ਖ਼ਬਰ ਚੋਣ ਮਨੋਰਥ ਪੱਤਰ ’ਚ ਪੇਂਡੂ ਖਿਡਾਰੀਆਂ ਲਈ ਵਿਸ਼ੇਸ ਤਰਜੀਹ ਦੀ ਰੱਖਾਂਗੇ ਮਦ-ਢੈਪਈ ਅਗਲੀ ਖ਼ਬਰ ਅਧਿਆਪਕ ਦਾ ਕਾਰਜ ਪੜ੍ਹਾਉਣ ਤੱਕ ਸੀਮਤ ਨਹੀਂ ਸਗੋਂ ਵਿਦਿਆਰਥੀਆਂ ਦੀ ਪ੍ਰਤਿਭਾ ਉਜਾਗਰ ਕਰਨਾ ਹੁੰਦੈ -ਡਾ. ਸੁਰਜੀਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।