ਕਸਬਾ ਬੋਹਾ ਵਿਖੇ ਬੱਸ ਅੱਡਾ ਨਾ ਹੋਣ ਕਾਰਨ ਸੜਕ ’ਤੇ ਖੱਜਲ-ਖੁਆਰ ਹੁੰਦੇ ਨੇ ਮੁਸਾਫ਼ਰ
ਰਮੇਸ਼ ਤਾਂਗੜੀ
ਬੋਹਾ , 23 ਨਵੰਬਰ - ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਕਸਬਾ ਬੋਹਾ ਵਿਖੇ ਕੋਈ ਪੱਕਾ ਬੱਸ ਅੱਡਾ ਨਹੀਂ , ਸਗੋਂ ਬੱਸਾਂ ’ ਚ ਚੜ੍ਹਨ ਅਤੇ ਉੱਤਰਨ ਵਾਲੇ ਸੈਂਕੜੇ ਮੁਸਾਫ਼ਰ ਸੜਕ ਦੇ ਕੰਢੇ ਤੋਂ ਹੀ ਬੱਸਾਂ ਫੜਦੇ ਹਨ । ਅਨੇਕਾਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਸਰਕਾਰ ਨੇ ਵੀ ਇੱਥੇ ਬੱਸ ਅੱਡਾ ਨਹੀਂ ਬਣਾਇਆ ।
ਬ
ਬੋਹਾ ਵਿਖੇ ਬੱਸ ਅੱਡਾ ਨਾ ਹੋਣ ਕਾਰਨ ਸੜਕ ’ਤੇ ਖੜ੍ਹੀ ਬੱਸ ’ਚ ਉੱਤਰਦੇ ਤੇ ਚੜ੍ਹਦੇ ਹੋਏ ਲੋਕ। ਤਸਵੀਰ : ਰਮੇਸ਼ ਤਾਂਗੜੀ
24-11-2026
ਬੋਹਾ , 23 ਨਵੰਬਰ - ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਕਸਬਾ ਬੋਹਾ ਵਿਖੇ ਕੋਈ ਪੱਕਾ ਬੱਸ ਅੱਡਾ ਨਹੀਂ , ਸਗੋਂ ਬੱਸਾਂ ’ ਚ ਚੜ੍ਹਨ ਅਤੇ ਉੱਤਰਨ ਵਾਲੇ ਸੈਂਕੜੇ ਮੁਸਾਫ਼ਰ ਸੜਕ ਦੇ ਕੰਢੇ ਤੋਂ ਹੀ ਬੱਸਾਂ ਫੜਦੇ ਹਨ । ਅਨੇਕਾਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਸਰਕਾਰ ਨੇ ਵੀ ਇੱਥੇ ਬੱਸ ਅੱਡਾ ਨਹੀਂ ਬਣਾਇਆ । ਮੌਜੂਦਾ ਸਮੇਂ ਇੱਥੇ ਨਗਰ ਪੰਚਾਇਤ ਬਣੀ ਹੋਈ ਹੈ ਅਤੇ ਮਾਰਕਿਟ ਕਮੇਟੀ ਤੇ ਇਸੇ ਦੇ ਪੇਂਡੂ ਖ਼ਰੀਦ ਕੇਂਦਰਾਂ ’ ਚ ਹਾੜੀ - ਸਾਉਣੀ ਦੀਆਂ ਦੋਵੇਂ ਫ਼ਸਲਾਂ ਆਉਂਦੀਆਂ ਹਨ । ਖੇਤਰ ਦੇ 50 ਪਿੰਡਾਂ ਦਾ ਲੈਣ - ਦੇਣ ਇਸ ਮੰਡੀ ਨਾਲ ਹੈ । ਇੱਥੋਂ ਲੰਘਦੀ ਸਟੇਟ ਹਾਈਵੇ ਇਕ ਪਾਸੇ ਬੁਢਲਾਡਾ ਤੇ ਦੂਜੇ ਪਾਸੇ ਹਰਿਆਣਾ ਰਾਜ ਦੇ ਸ਼ਹਿਰ ਫ਼ਤਿਹਾਬਾਦ , ਟੋਹਾਣਾ , ਸਿਰਸਾ - ਰਤੀਆ ਨਾਲ ਜੁੜੀ ਹੈ । ਪਿੰਡਾਂ - ਸ਼ਹਿਰਾਂ ਦੀ ਭਾਰੀ ਆਵਾਜਾਈ ਬੱਸਾਂ , ਟਰੱਕ , ਟਰਾਲੇ , ਟੇਪਰ , ਕਾਰਾਂ , ਜੀਪਾਂ ਦੀ ਆਵਾਜਾਈ ਸਾਰਾ ਦਿਨ ਇੱਥੋਂ ਲੰਘਦੀ ਹੈ । ਆਮ ਲੋਕਾਂ , ਔਰਤਾਂ ਤੇ ਬੱਚਿਆਂ ਨੂੰ ਸੜਕ ਪਾਰ ਕਰਨ ਅਤੇ ਬੱਸਾਂ ਫੜਨ ਵਿਚ ਵੱਡੀ ਮੁਸ਼ਕਿਲ ਆਉਂਦੀ ਹੈ । ਪੀ . ਆਰ . ਟੀ . ਸੀ ਦੀਆਂ ਬੱਸਾਂ ਦੀ ਅਜਾਰੇਦਾਰੀ ਹੋਣ ’ ਤੇ ਵੀ ਇਸ ਰੂਟ ’ ਤੇ ਪੁਰਾਣੀਆਂ ਤੇ ਵਾਧੂ ਬੱਸਾਂ ਹੀ ਤੋਰੀਆਂ ਜਾਂਦੀਆਂ ਹਨ । ਬੱਸਾਂ ਦੀ ਉਡੀਕ ’ ਚ 2-2 ਘੰਟੇ ਖੜ੍ਹਦੇ ਹਨ ਮੁਸਾਫ਼ਰ ਕਈ ਵਾਰ ਤਾਂ 2-2 ਘੰਟੇ ਬੱਸ ਨਹੀਂ ਆਉਂਦੀ ਅਤੇ ਪਿੰਡਾਂ ਤੋਂ ਆਏ ਸਵਾਰ ਖੜ੍ਹ ਕੇ ਬੱਸਾਂ ਦੀ ਉਡੀਕ ਕਰਦੇ ਹਨ । ਡਿਪੂ ਦੀਆਂ ਚੰਗੀਆਂ ਬੱਸਾਂ ਸਵੇਰੇ ਹੀ ਚੰਡੀਗੜ੍ਹ , ਪਟਿਆਲਾ , ਲੁਧਿਆਣਾ , ਬਠਿੰਡਾ ਆਦਿ ਵੱਡੇ ਸ਼ਹਿਰਾਂ ਨੂੰ ਤੋਰ ਦਿੱਤੀਆਂ ਜਾਂਦੀਆਂ ਹਨ । ਸ਼ਾਮ ਵੇਲੇ ਤਾਂ ਆਮ ਕਰ ਕੇ ਬੱਸਾਂ ਘੱਟ ਹੀ ਆਉਂਦੀਆਂ ਹਨ । ਬੋਹਾ ਮੰਡੀ ’ ਚ ਬੁਢਲਾਡਾ , ਰਤੀਆ ਅਤੇ ਪਿੰਡਾਂ ’ ਚੋਂ ਦੁਕਾਨਦਾਰੀ , ਨੌਕਰੀ ਅਤੇ ਹੋਰ ਕੰਮ ਧੰਦੇ ਕਰਨ ਆਉਂਦੇ ਲੋਕਾਂ ਨੂੰ ਹਰ ਰੋਜ਼ ਮੁਸ਼ਕਿਲ ਆਉਂਦੀ ਹੈ । ਕਈ ਵਾਰ ਤਾਂ ਇਕੱਠੇ ਹੋਏ ਸਵਾਰ ਆਪਣੇ ਸਾਧਨ ਕਰਵਾ ਕੇ ਹੀ ਆਪੋ - ਆਪਣੇ ਸ਼ਹਿਰਾਂ ’ ਚ ਪਹੁੰਚਦੇ ਹਨ । ਸੜਕ ’ ਤੇ ਦਿੱਲੀ , ਹਿਸਾਰ , ਰੋਹਤਕ , ਪਟਿਆਲਾ , ਲੁਧਿਆਣਾ , ਬਠਿੰਡਾ ਆਦਿ ਸ਼ਹਿਰਾਂ ’ ਚ ਜਾਣ ਵਾਲੇ ਟਰੱਕ - ਟਰਾਲੇ ਸਾਰੀ ਰਾਤ ਲੰਘਦੇ ਹਨ , ਜਿਸ ਕਰ ਕੇ ਸੜਕ ’ ਤੇ ਆਵਾਜਾਈ ਬਣੀ ਰਹਿੰਦੀ ਹੈ । ਲੋਕਾਂ ਵਲੋਂ ਬੱਸ ਅੱਡਾ ਬਣਾਉਣ ਦੀ ਮੰਗ ਪੀ . ਆਰ . ਟੀ . ਸੀ . ਡਿਪੂ ਵਲੋਂ ਬੱਸਾਂ ਦੀ ਕੋਈ ਸਮਾਂ ਸਾਰਣੀ ਵੀ ਇੱਥੋਂ ਦੇ ਆਰਜ਼ੀ ਬੱਸ ਅੱਡੇ ’ ਚ ਨਹੀਂ ਲਗਾਈ ਗਈ । ਲੋਕਾਂ ਦੀ ਮੰਗ ਹੈ ਕਿ ਇੱਥੇ ਪੱਕਾ ਤੇ ਖੁੱਲ੍ਹਾ ਬੱਸ ਅੱਡਾ ਬਣਾਇਆ ਜਾਵੇ , ਬੱਸਾਂ ਦੇ ਖੜ੍ਹਨ ਲਈ ਥਾਂ ਬਣਾਈ ਜਾਵੇ , ਸਵਾਰੀਆਂ ਦੇ ਬੈਠਣ ਤੇ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ । ਆਰਜ਼ੀ ਬੱਸ ਅੱਡੇ ’ ਤੇ ਰੇਹੜੀਆਂ ਅਤੇ ਹੋਰ ਸਾਧਨਾਂ ਦੇ ਖੜ੍ਹਨ ਲਈ ਥਾਂ ਬਣਾਈ ਜਾਵੇ । ਅਜੋਕੇ ਧਾਨ ਦੇ ਸੀਜ਼ਨ ਮੌਕੇ ਸੜਕ ’ ਤੇ ਪੁਲਿਸ ਨਾਕੇ ਲਗਾਏ ਜਾਣ ।