ਮਜ਼ਦੂਰ ਮੁਕਤੀ ਮੋਰਚਾ ਵਲੋਂ ਕਾਲੋਨੀਆਂ ਦੀ ਮਾਲਕੀ ਨਾ ਦੇਣ ’ਤੇ ਸੰਘਰਸ਼ ਦਾ ਐਲਾਨ
ਮਾਨਸਾ, 23 ਨਵੰਬਰ (ਰਾਵਿੰਦਰ ਸਿੰਘ ਰਵੀ)- ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਵਲੋਂ ਪਿੰਡ ਰੱਲਾ ਵਿਖੇ 50 ਸਾਲ ਪਹਿਲਾਂ ਬਣੀਆਂ ਕਾਲੋਨੀਆਂ ਦੀ ਮਾਲਕੀ ਹੱਕ ਲੈਣ ਲਈ ਲਾਮਬੰਦੀ ਇਕੱਤਰਤਾ ਕੀਤੀ ਗਈ। ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਇੰਦਰਾ ਆਵਾਸ ਯੋਜਨਾ ਤਹਿਤ ਕੇਂਦਰ ਸਰਕਾਰ ਵਲੋਂ ਬੇਜ਼ਮੀਨੇ ਦਲਿਤਾਂ ਨੂੰ ਘਰ ਦੇਣ ਦੀ ਸਕੀਮ ਤਹਿਤ 400 ਦਲਿਤ ਪਰਿਵਾਰਾਂ ਲਈ ਪੰਚਾਇਤੀ ਜ਼ਮੀਨ ’ਚ ਕਾਲੋਨੀਆਂ ਬਣਾ ਤਾਂ ਦਿੱਤੀਆਂ ਪਰ ਕਬਜ਼ਾ ਕਿਸੇ ਸਰਕਾਰ ਨੇ ਨਹੀਂ ਦਿੱਤਾ।
ਪਿੰਡ ਰੱਲਾ ਵਿਖੇ ਮੀਟਿੰਗ ਮੌਕੇ ਇੱਕਜੁੱਟਤਾ ਜ਼ਾਹਿਰ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਦੇ ਕਾਰਕੁੰਨ। ਅਜੀਤ ਤਸਵੀਰ
24-11-2026