23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸਰਦੂਲਗੜ੍ਹ ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਫੇਰਾ ਲਗਾਇਆ

ਸਰਦੂਲਗੜ੍ਹ, 23 ਨਵੰਬਰ (ਜੀ. ਐਮ.

ਅਜੀਤ ਡੈਸਕ 24-11-2026
ਸਰਦੂਲਗੜ੍ਹ, 23 ਨਵੰਬਰ (ਜੀ.ਐਮ.ਅਰੋੜਾ)- ਸਥਾਨਕ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦਾ 6 ਦਿਨਾਂ ਵਿੱਦਿਅਕ ਅਤੇ ਇਤਿਹਾਸਕ ਫੇਰਾ ਰਾਜਸਥਾਨ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਸਾਲਾਸਰ,ਉਦੇਪੁਰ ਅਤੇ ਮਾਊਂਟ ਆਬੂ ਵਿਖੇ ਲਗਾਇਆ ਗਿਆ। ਵਿਦਿਆਰਥਣਾਂ ਨੇ ਉਦੇਪੁਰ ਦੇ ਇਤਿਹਾਸਕ ਸਿਟੀ ਪੈਲੇਸ, ਸਹੇਲੀਆਂ ਕੀ ਬਾੜੀ, ਪਿਛੋਲਾ ਝੀਲ, ਫਤਿਹ ਸਾਗਰ ਝੀਲ ਅਤੇ ਮਹਾਰਾਣਾ ਪ੍ਰਤਾਪ ਸਮਾਰਕ, ਕਰਨੀ ਮਾਤਾ ਮੰਦਰ, ਵੈਕਸ ਮਿਊਜ਼ੀਅਮ, ਹੱਥੀਂ ਕਲਾ ਕਿਰਤ ਵਸਤੂ ਮਿਊਜ਼ੀਅਮ ਦੇ ਦਰਸ਼ਨ ਕੀਤੇ। ਸਾਲਾਸਰ ਮੰਦਰ ਧਾਮ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਰਾਜਸਥਾਨ ਦੇ ਪਹਾੜੀ ਸਟੇਸ਼ਨ ਮਾੳਂੂਟ ਆਬੂ ਵਿਖੇ ਨੱਕੀ ਝੀਲ, ਦਿਲਵਾੜਾ ਜੈਨ ਮੰਦਰ, ਗੁਰੂ ਸ਼ਿਖਰ, ਬ੍ਰਹਮਾ ਕੁਮਾਰੀ ਆਸ਼ਰਮ ਅਤੇ ਸਨਸੈੱਟ ਪੁਆਇੰਟ ਵਰਗੀਆਂ ਕੁਦਰਤੀ ਤੇ ਧਾਰਮਿਕ ਥਾਵਾਂ ਦਾ ਆਨੰਦ ਮਾਣਿਆ। ਪ੍ਰਿੰਸੀਪਲ ਰੇਖਾ ਰਾਣੀ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਲਗਾਉਣ ਨਾਲ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਹੁੰਦਾ ਹੈ। ਇਸ ਮੌਕੇ ਰਾਜਪਾਲ ਸਿੰਘ, ਸੰਧਿਆ, ਮਨਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਸਰਕਾਰੀ ਸਕੂਲ ਮੰਢਾਲੀ ਵਿਖੇ ਕੰਪਿਊਟਰ ਲੈਬ ਤੇ ਕਲਾਸਰੂਮ ਦਾ ਉਦਘਾਟਨ ਅਗਲੀ ਖ਼ਬਰ ਵਧੀਕ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਈ.ਵੀ.ਐੱਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਚੈਕਿੰਗ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।