ਮਾਨਸਾ, 19 ਨਵੰਬਰ (ਸ.ਰਿ.)- ਨੇੜਲੇ ਪਿੰਡ ਅੱਕਾਂਵਾਲੀ ਦੇ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 3 ਰੋਜਾ ਕਲਾ ਵਰਕਸ਼ਾਪ ਲਗਾਈ ਗਈ। ਕਲਾ ਖੇਤਰ ਦੇ ਮਾਹਿਰ ਬੀਰਬਲ ਸਿੰਘ ਪ੍ਰੋ. ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਭਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਕਲਾ ਦੀਆਂ ਬਾਰੀਕੀਆਂ ਤੋਂ ਜਾਣੂੰ ਕਰਵਾਇਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਫ਼ਰੀ ਹੈਂਡ ਡਰਾਇੰਗ, ਕੈਲੀਗਰਾਫ਼ੀ, ਲੋਕਲ ਆਰਟਸ ਅਤੇ ਕਲੇਅ ਦੀਆਂ ਵਸਤੂਆਂ ਬਣਾਉਣ ਦੀ ਕਲਾ ਦੇ ਗੁਰ ਦੱਸੇ। ਸਕੂਲ ਮੁਖ ਨਰਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਵਰਕਸ਼ਾਪ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।