20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਮੌਸਮ ’ਚ ਤਬਦੀਲੀ ਹੋਣ ਕਰ ਕੇ ਝੋਨੇ ਦੀ ਖਰੀਦ ਪ੍ਰਭਾਵਿਤ ਹੋਣ ਲੱਗੀ

ਬਰੇਟਾ, 19 ਨਵੰਬਰ (ਜੀਵਨ ਸ਼ਰਮਾ)- ਮੌਸਮ ’ਚ ਸਿੱਲ ਦਾ ਵਾਧਾ ਹੋਣ ਕਾਰਨ ਮੰਡੀਆਂ ’ਚ ਵਿਕਣ ਲਈ ਆਏ ਝੋਨੇ ਦੀ ਖਰੀਦ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਮੌਸਮ ’ਚ ਆਈ ਤਬਦੀਲੀ ਕਰ ਕੇ ਝੋਨੇ ਦੀ ਨਮੀ ’ਚ ਵਾਧਾ ਹੋ ਰਿਹਾ ਹੈ, ਜੋ ਖਰੀਦ ਮਾਪਦੰਡਾਂ ’ਤੇ ਖ਼ਰਾ ਨਹੀਂ ਉੱਤਰ ਰਿਹਾ। ਕਿਸਾਨਾਂ ਨੂੰ ਮੰਡੀਆਂ ’ ਚ ਕਈ-ਕਈਂ ਦਿਨਾ ਤੋਂ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਅਜੀਤ ਡੈਸਕ 20-11-2026
ਬਰੇਟਾ, 19 ਨਵੰਬਰ (ਜੀਵਨ ਸ਼ਰਮਾ)- ਮੌਸਮ ’ਚ ਸਿੱਲ ਦਾ ਵਾਧਾ ਹੋਣ ਕਾਰਨ ਮੰਡੀਆਂ ’ਚ ਵਿਕਣ ਲਈ ਆਏ ਝੋਨੇ ਦੀ ਖਰੀਦ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਮੌਸਮ ’ਚ ਆਈ ਤਬਦੀਲੀ ਕਰ ਕੇ ਝੋਨੇ ਦੀ ਨਮੀ ’ਚ ਵਾਧਾ ਹੋ ਰਿਹਾ ਹੈ, ਜੋ ਖਰੀਦ ਮਾਪਦੰਡਾਂ ’ਤੇ ਖ਼ਰਾ ਨਹੀਂ ਉੱਤਰ ਰਿਹਾ। ਕਿਸਾਨਾਂ ਨੂੰ ਮੰਡੀਆਂ ’ ਚ ਕਈ-ਕਈਂ ਦਿਨਾ ਤੋਂ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਸਵੇਰ ਤੋਂ ਦੁਪਹਿਰ ਤੱਕ ਮੰਡੀਆਂ ’ਚ ਝੋਨੇ ਦੀਆਂ ਢੇਰੀਆਂ ਲਗਾ ਨਮੀ ਖਤਮ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ ਪਰ ਰਾਤਾਂ ਨੂੰ ਪੈ ਰਹੀ ਤਰੇਲ ਕਾਰਨ ਨਮੀ ਦੀ ਮਾਤਰਾ ਨਹੀਂ ਜਾ ਰਹੀ। ਕਿਸਾਨਾਂ ਨੂੰ ਮਜਬੂਰਨ ਮਹਿੰਗੇ ਭਾਅ ਦੀ ਫਸਲ ਵੱਡੀ ਕਾਟ ਲਗਾ ਕੇ ਸ਼ੈਲਰਾਂ ’ਚ ਵੇਚਣੀ ਪੈ ਰਹੀ ਹੈ। ਬੇਮੌਸਮੀਆਂ ਬਾਰਸ਼ਾਂ ਦੇ ਚੱਲਦਿਆ ਪਹਿਲਾਂ ਹੀ ਫਸਲ ਦਾ ਵਧੇਰੇ ਨੁਕਸਾਨ ਹੋ ਚੁੱਕਾ ਹੈ ਅਤੇ ਮੰਡੀਆਂ ’ਚ ਵੀ ਲੇਟ ਪੁੱਜੀ ਹੈ। ਕਿਸਾਨ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ ਇੱਕ ਪਾਸੇ ਕਣਕ ਦੀ ਬਿਜਾਈ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ ਪਰ ਦੂਸਰੇ ਪਾਸੇ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਖਰੀਦ ਮਾਪਦੰਡ ਅਨੁਸਾਰ ਨਮੀ ਦੀ ਮਾਤਰਾ 17 ਤੋਂ ਵਧਾ ਕੇ ਘੱਟੋ-ਘੱਟ 20 ਕੀਤੀ ਜਾਵੇ ਤਾਂ ਜੋ ਉਹ ਫਸਲ ਵੇਚ ਕੇ ਘਰ ਜਾ ਸਕਣ।
ਪਿਛਲੀ ਖ਼ਬਰ ਗੁਰਮਤਿ ਸਮਾਗਮ ’ਚ ਕਰਵਾਏ ਮੁਕਾਬਲਿਆਂ ’ਚ ਗਿਆਨ ਸਾਗਰ ਸਕੂਲ ਦੇ ਵਿਦਿਆਰਥੀ ਛਾਏ ਅਗਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਵਿਖੇ ‘ਯੂਥ ਫੀਟ 2026’ ਦਾ ਸ਼ਾਨਦਾਰ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।