13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜੈਨ ਸਭਾ ਸਰਦੂਲਗੜ੍ਹ ਵਿਖੇ ਆਤਮਾ ਸ਼ੁਕਲ ਸ਼ਿਵ ਜੈਅੰਤੀ ਮਨਾਈ

ਸਰਦੂਲਗੜ੍ਹ , 12 ਅਕਤੂਬਰ ( ਜੀ . ਐਮ .

ਅਜੀਤ ਡੈਸਕ 13-10-2026
ਸਰਦੂਲਗੜ੍ਹ , 12 ਅਕਤੂਬਰ ( ਜੀ . ਐਮ . ਅਰੋੜਾ )- ਸਥਾਨਕ ਜੈਨ ਸਭਾ ਵਿਖੇ ਸਾਧਵੀ ਸ਼੍ਰੀ ਸੁਵਰਤ ਪ੍ਰਭਾ ਠਾਣੇ ਦੀ ਅਗਵਾਈ ਹੇਠ ਆਤਮਾ ਸ਼ੁਕਲ ਸ਼ਿਵ ਜੈਅੰਤੀ ਤਪੱਸਿਆ ਅਤੇ ਏਕਾਸ਼ਨਾ ਦਿਨ ਵਜੋਂ ਮਨਾਈ ਗਈ । ਮਹਾਂ ਸਾਧਵੀ ਸ਼੍ਰੀ ਸੁਵਰਤ ਪ੍ਰਭਾ ਨੇ ਕਿਹਾ ਕਿ ਤਿੰਨੋਂ ਮਹਾਨ ਆਤਮਾਵਾਂ ਦਾ ਜੈਨ ਸਮਾਜ ’ ਚ ਇੱਕ ਵਿਸ਼ੇਸ਼ ਸਥਾਨ ਹੈ । ਉਨ੍ਹਾਂ ਆਚਾਰੀਆ ਸਮਰਾਟ ਸ਼੍ਰੀ ਆਤਮਾ ਰਾਮ ਦੇ ਜੀਵਨ ’ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਤਪੱਸਿਆ ਅਤੇ ਸੰਜਮ ਨਾਲ ਜ਼ਹਿਰ ਨੂੰ ਅੰਮ੍ਰਿਤ ’ ਚ ਬਦਲ ਦਿੱਤਾ ਸੀ ਅਤੇ ਸਾਰਿਆਂ ਨੂੰ ਅਜਿਹੇ ਮਹਾਂਪੁਰਖਾਂ ਦੇ ਜੀਵਨ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ ਚ ਅਪਣਾਉਣਾ ਚਾਹੀਦਾ ਹੈ । ਬੱਚਿਆਂ ਨੇ ਆਚਾਰੀਆ ਸਮਰਾਟ ਸ਼੍ਰੀ ਆਤਮਾ ਰਾਮ ਦੇ ਜੀਵਨ ’ ਤੇ ਆਧਾਰਿਤ ਨਾਟਕ ਪੇਸ਼ ਕੀਤਾ । ਇਸ ਮੌਕੇ ਤਰਸੇਮ ਚੰਦ , ਸੰਜੀਵ ਕੁਮਾਰ ਜੈਨ , ਪ੍ਰਧਾਨ ਸੰਜੀਵ ਜੈਨ ਕਾਕਾ , ਰਿਸ਼ਭ ਜੈਨ , ਸੋਹਨ ਲਾਲ ਜੈਨ , ਪਦਮਸੇਨ ਜੈਨ , ਦੀਪਚੰਦ ਗੋਠੀ , ਮੋਨਾ ਜੈਨ , ਇੰਦੂ ਜੈਨ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਸਫ਼ਲਤਾਪੂਰਵਕ ਮੁਕੰਮਲ -ਰਾਜਨੀਤਿਕ ਪਾਰਟੀਆਂ ਦੇ ਨੁਮਾ... ਅਗਲੀ ਖ਼ਬਰ ਅਧਿਆਪਕਾਂ ਵਲੋਂ ਮੰਗਾਂ ਨਾ ਮੰਨਣ ਦੇ ਰੋਸ ’ਚ 21 ਤੇ 22 ਨੂੰ ਸਮੂਹਿਕ ਛੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।