ਚਿੱਟਾ, ਸੁਲਫ਼ਾ, ਸ਼ਰਾਬ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ, 51 ਜਣੇ ਕਾਬੂ
ਮਾਨਸਾ, 12 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਨੇ ਨਸ਼ਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਨਸ਼ੀਲੀਆਂ ਵਸਤਾਂ ਬਰਾਮਦ ਕਰ ਕੇ 51 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.
ਮਾਨਸਾ, 12 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਪੁਲਿਸ ਨੇ ਨਸ਼ਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਨਸ਼ੀਲੀਆਂ ਵਸਤਾਂ ਬਰਾਮਦ ਕਰ ਕੇ 51 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਐਸ.ਪੀ. ਮਾਨਸਾ ਵੈਭਵ ਚੌਧਰੀ ਵਲੋਂ ਜਾਰੀ ਕੀਤੇ ਪ੍ਰੈੱਸ ਨੋਟ ’ਚ ਦੱਸਿਆ ਗਿਆ ਕਿ ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਅੰਜਲੀ ਵਾਸੀ ਲੁਧਿਆਣਾ ਤੋਂ 100 ਗ੍ਰਾਮ ਤੇ ਜਸਕਰਨ ਸਿੰਘ ਵਾਸੀ ਸਿਰਸੀਵਾਲ ਤੋਂ 3.46 ਗ੍ਰਾਮ, ਸਰਦੂਲਗੜ੍ਹ ਪੁਲਿਸ ਨੇ ਜਸਵੀਰ ਸਿੰਘ ਤੇ ਸਾਜਨਪ੍ਰੀਤ ਸਿੰਘ ਵਾਸੀ ਆਹਲੂਪੁਰ ਤੋਂ 4 ਗ੍ਰਾਮ, ਜੋਗਾ ਪੁਲਿਸ ਨੇ ਦਾਨਵੀਰ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀ ਤੋਂ 6 ਗ੍ਰਾਮ, ਸੁਖਜਿੰਦਰ ਸਿੰਘ ਵਾਸੀ ਜਮਾਲ ਪੱਤੀ ਰੱਲਾ ਤੋਂ 6 ਗ੍ਰਾਮ ਤੇ ਸੁਦਾਗਰ ਸਿੰਘ ਵਾਸੀ ਅਲੀਸ਼ੇਰ ਖ਼ੁਰਦ ਤੋਂ 4 ਗ੍ਰਾਮ, ਭੀਖੀ ਪੁਲਿਸ ਨੇ ਪਰਮਜੀਤ ਕੌਰ ਵਾਸੀ ਭੀਖੀ ਤੋਂ 6 ਗ੍ਰਾਮ, ਝੁਨੀਰ ਪੁਲਿਸ ਨੇ ਗੁਰਦਾਸ ਸਿੰਘ ਵਾਸੀ ਕੋਰਵਾਲਾ ਤੋਂ 6 ਗ੍ਰਾਮ, ਲਿਆਕਤ ਅਲੀ ਵਾਸੀ ਬਾਜੇਵਾਲਾ ਤੋਂ 3.10 ਗ੍ਰਾਮ, ਨਰਿੰਦਰ ਸਿੰਘ ਵਾਸੀ ਝੁਨੀਰ ਤੇ ਰੇਖਾ ਵਾਸੀ ਆਹਲੂਪੁਰ ਤੋਂ 6.50 ਗ੍ਰਾਮ, ਸ਼ਹਿਰੀ-1 ਪੁਲਿਸ ਨੇ ਕਮਲਪ੍ਰੀਤ ਸਿੰਘ, ਅਨੁ ਕੁਮਾਰ ਵਾਸੀ ਰਮਦਿੱਤੇਵਾਲਾ ਤੋਂ 5 ਗ੍ਰਾਮ, ਸੁਮਿਤ ਵਾਸੀ ਜਵਾਹਰਕੇ ਤੋਂ 4 ਗ੍ਰਾਮ ਤੇ ਸੋਨੂੰ ਵਾਸੀ ਮਾਨਸਾ ਤੋਂ 4 ਗ੍ਰਾਮ, ਸ਼ਹਿਰੀ-2 ਮਾਨਸਾ ਪੁਲਿਸ ਨੇ ਆਸ਼ੂ ਵਾਸੀ ਮਾਨਸਾ ਤੋਂ 2 ਗ੍ਰਾਮ, ਸਦਰ ਮਾਨਸਾ ਪੁਲਿਸ ਨੇ ਗੁਰਵਿੰਦਰ ਸਿੰਘ ਵਾਸੀ ਭੈਣੀਬਾਘਾ ਤੋਂ 4 ਗ੍ਰਾਮ, ਬੋਹਾ ਪੁਲਿਸ ਨੇ ਸੁਲਤਾਨ ਵਾਸੀ ਕੋਟਕਪੂਰਾ ਤੋਂ 3 ਗ੍ਰਾਮ ਅਤੇ ਬਰੇਟਾ ਪੁਲਿਸ ਨੇ ਕਾਲੂ ਰਾਮ ਵਾਸੀ ਬਹਾਦਰਪੁਰ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਨਸ਼ੀਲੀਆਂ ਗੋਲੀਆਂ ਫੜੀਆਂ ਸਦਰ ਬੁਢਲਾਡਾ ਪੁਲਿਸ ਨੇ ਰਵੀ ਕੁਮਾਰ ਵਾਸੀ ਦਾਤੇਵਾਸ ਤੋਂ 10, ਹਰਪ੍ਰੀਤ ਸਿੰਘ ਵਾਸੀ ਧਲੇਵਾਂ ਤੋਂ 10 ਤੇ ਮਨਜਿੰਦਰ ਸਿੰਘ ਵਾਸੀ ਗੁਰਨੇ ਕਲਾਂ ਤੋਂ 8, ਬਰੇਟਾ ਪੁਲਿਸ ਨੇ ਸਤਨਾਮ ਸਿੰਘ ਤੇ ਹਰਭਜਨ ਸਿੰਘ ਵਾਸੀ ਸੇਢਾ ਸਿੰਘ ਵਾਲਾ ਤੋਂ 20, ਸਦਰ ਮਾਨਸਾ ਪੁਲਿਸ ਨੇ ਸੁਖਵਿੰਦਰ ਸਿੰਘ ਵਾਸੀ ਨਰਿੰਦਰਪੁਰਾ ਤੋਂ 20 , ਸ਼ਹਿਰੀ-1 ਮਾਨਸਾ ਪੁਲਿਸ ਨੇ ਸੋਨੂੰ ਕੁਮਾਰ ਵਾਸੀ ਮਾਨਸਾ ਤੋਂ 10, ਸ਼ਹਿਰੀ-2 ਮਾਨਸਾ ਪੁਲਿਸ ਨੇ ਬਿੱਲੂ ਸਿੰਘ, ਰਮਨਦੀਪ ਸਿੰਘ ਵਾਸੀ ਮਾਨਸਾ ਤੋਂ 10, ਰਾਜ ਕੁਮਾਰ ਵਾਸੀ ਮਾਨਸਾ ਤੋਂ 10 ਤੇ ਜਸਪਾਲ ਸਿੰਘ ਵਾਸੀ ਮਾਨਸਾ ਤੋਂ 30, ਝੁਨੀਰ ਪੁਲਿਸ ਨੇ ਬਖ਼ਸ਼ੀਸ਼ ਸਿੰਘ ਵਾਸੀ ਨੰਦਗੜ੍ਹ ਤੋਂ 10 ਤੇ ਗੀਤਾ ਸਿੰਘ ਵਾਸੀ ਭੰਮੇ ਕਲਾਂ ਤੋਂ 10, ਭੀਖੀ ਪੁਲਿਸ ਨੇ ਸ਼ਮਸ਼ੇਰ ਸਿੰਘ ਵਾਸੀ ਖੀਵਾ ਖ਼ੁਰਦ ਤੋਂ 15, ਅਵਤਾਰ ਸਿੰਘ ਵਾਸੀ ਖੀਵਾ ਖ਼ੁਰਦ ਤੋਂ 20, ਰਘਵੀਰ ਸਿੰਘ ਵਾਸੀ ਜੱਸੜਵਾਲ ਤੋਂ 15 ਤੇ ਹੰਸੋ ਕੌਰ ਵਾਸੀ ਭੀਖੀ ਤੋਂ 80, ਸਰਦੂਲਗੜ੍ਹ ਪੁਲਿਸ ਨੇ ਗੁਰਦੀਪ ਸਿੰਘ ਵਾਸੀ ਸਰਦੂਲਗੜ੍ਹ ਤੋਂ 10 ਤੇ ਬਿੱਕਰ ਸਿੰਘ ਵਾਸੀ ਮੀਰਪੁਰ ਕਲਾਂ ਤੋਂ 10, ਸ਼ਹਿਰੀ ਬੁਢਲਾਡਾ ਪੁਲਿਸ ਨੇ ਹੇਮਰਾਜ ਤੇ ਸੰਜੇ ਕੁਮਾਰ ਵਾਸੀ ਬੁਢਲਾਡਾ ਤੋਂ 20, ਬੋਹਾ ਪੁਲਿਸ ਨੇ ਵਿਕਾਸ ਕੁਮਾਰ ਵਾਸੀ ਬੁਢਲਾਡਾ ਤੋਂ 10 ਅਤੇ ਜੋਗਾ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਸਿਰਸਾ ਤੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਕਤ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ। ਸੁਲਫ਼ਾ, ਨਸ਼ੀਲੇ ਕੈਪਸੂਲ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਬੋਹਾ ਪੁਲਿਸ ਨੇ ਕਰਮਜੀਤ ਸਿੰਘ ਵਾਸੀ ਬੋਹਾ ਤੋਂ 20 ਗ੍ਰਾਮ ਸੁਲਫ਼ਾ ਜਦਕਿ ਸ਼ਹਿਰੀ-2 ਮਾਨਸਾ ਪੁਲਿਸ ਨੇ ਰਾਜ ਕੁਮਾਰ ਵਾਸੀ ਮਾਨਸਾ ਤੋਂ 225 ਤੇ ਯੋਗੇਸ਼ ਗਰਗ ਵਾਸੀ ਮਾਨਸਾ ਤੋਂ 21 ਅਤੇ ਸ਼ਹਿਰੀ ਬੁਢਲਾਡਾ ਪੁਲਿਸ ਨੇ ਸਿਮਰਜੀਤ ਸਿੰਘ ਤੇ ਬਲਕਾਰ ਸਿੰਘ ਵਾਸੀ ਬੁਢਲਾਡਾ ਤੋਂ 10 ਨ ਸ਼ੀਲੇ ਕੈਪਸੂਲ ਫੜੇ ਹਨ। ਇਸ ਤੋਂ ਇਲਾਵਾ ਭੀਖੀ ਪੁਲਿਸ ਨੇ ਕਰਨ ਸਿੰਘ ਵਾਸੀ ਭੀਖੀ ਤੋਂ 24 ਬੋਤਲਾਂ, ਬੋਹਾ ਪੁਲਿਸ ਨੇ ਹਰਦੇਵ ਸਿੰਘ ਵਾਸੀ ਬਰ੍ਹੇ ਤੋਂ 24 ਬੋਤਲਾਂ ਅਤੇ ਸਦਰ ਮਾਨਸਾ ਪੁਲਿਸ ਨੇ ਕਾਕਾ ਸਿੰਘ ਵਾਸੀ ਨਰਿੰਦਰਪੁਰਾ ਤੋਂ 26 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀਆਂ ਹਨ। ਉਕਤ ਖ਼ਿਲਾਫ਼ ਵੱਖ-ਵੱਖ ਐਕਟਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।