09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਨੂੰ 4 ਮਹੀਨਿਆਂ ਤੋਂ ਰਾਸ਼ਨ ਨਾ ਮਿਲਣ ਦਾ ਮਾਮਲਾ

ਬੁਢਲਾਡਾ, 8 ਅਕਤੂਬਰ (ਸਵਰਨ ਸਿੰਘ ਰਾਹੀ)- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਆਂਗਣਵਾੜੀ ਕੇਂਦਰਾਂ ਰਾਹੀਂ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ 6 ਸਾਲ ਤੱਕ ਦੇ ਬੱਚਿਆਂ ਨੂੰ ਮਿਲਣ ਵਾਲੇ ਪੌਸ਼ਟਿਕ ਆਹਾਰ ਦੀ ਲਗਭਗ 4 ਮਹੀਨਿਆਂ ਤੋਂ ਵੰਡ ਨਾ ਹੋਣ ਸੰਬੰਧੀ ਸਥਾਨਕ ਆਰ. ਟੀ .

ਅਜੀਤ ਡੈਸਕ 09-10-2026
ਬੁਢਲਾਡਾ, 8 ਅਕਤੂਬਰ (ਸਵਰਨ ਸਿੰਘ ਰਾਹੀ)- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਆਂਗਣਵਾੜੀ ਕੇਂਦਰਾਂ ਰਾਹੀਂ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ 6 ਸਾਲ ਤੱਕ ਦੇ ਬੱਚਿਆਂ ਨੂੰ ਮਿਲਣ ਵਾਲੇ ਪੌਸ਼ਟਿਕ ਆਹਾਰ ਦੀ ਲਗਭਗ 4 ਮਹੀਨਿਆਂ ਤੋਂ ਵੰਡ ਨਾ ਹੋਣ ਸੰਬੰਧੀ ਸਥਾਨਕ ਆਰ.ਟੀ . ਆਈ. ਕਾਰਕੁਨ ਸਚਿਨ ਕੁਮਾਰ ਵਲੋਂ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ ਪਿਛਲੇ 4 ਮਹੀਨਿਆਂ ਤੋਂ ਪੌਸ਼ਟਿਕ ਆਹਾਰ ਨਹੀਂ ਮਿਲ ਰਿਹਾ ਅਤੇ ਦੱਸਿਆ ਜਾਵੇ ਕਿ ਰਾਸ਼ਨ ਦੀ ਸਪਲਾਈ ਜਾਂ ਵੰਡ ’ਚ ਰੁਕਾਵਟ ਕਿਸ ਪੱਧਰ ’ਤੇ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਨ ਦੀ ਸਪਲਾਈ ’ਚ ਕੋਈ ਪ੍ਰਸ਼ਾਸਨਿਕ, ਟੈਂਡਰ, ਫ਼ੰਡ ਜਾਂ ਹੋਰ ਸਮੱਸਿਆ ਹੈ ਤਾਂ ਸਬੰਧਿਤ ਵਿਭਾਗ ਵਲੋਂ ਤੁਰੰਤ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਯੋਗ ਲਾਭਪਾਤਰੀਆਂ ਨੂੰ ਪਿਛਲੇ ਮਹੀਨਿਆਂ ਦਾ ਰਾਸ਼ਨ ਨਹੀਂ ਮਿਲਿਆ, ਨੂੰ ਬਣਦਾ ਲਾਭ ਅਤੇ ਰਾਸ਼ਨ ਦੀ ਨਿਯਮਿਤ ਸਪਲਾਈ ਯਕੀਨੀ ਬਣਾਈ ਜਾਵੇ।
ਪਿਛਲੀ ਖ਼ਬਰ ਐਸ.ਡੀ.ਐਮ. ਸੁਰੇਂਦਰ ਸਿੰਘ ਨੇ ਸਮਾਧਾਨ ਕੈਂਪ ’ਚ ਜਨਤਕ ਸ਼ਿਕਾਇਤਾਂ ਸੁਣੀਆਂ ਅਗਲੀ ਖ਼ਬਰ ਰਾਈਫ਼ਲ ਸ਼ੂਟਿੰਗ ਮੁਕਾਬਲੇ ’ਚ ਕੋਮਲਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।