31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕਾ. ਖੀਵਾ ਦੇ ਜੀਵਨ ’ਤੇ ਆਧਾਰਿਤ ਪੁਸਤਕ ਲੋਕ ਅਰਪਣ

ਮਾਨਸਾ, 30 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਪੀ.

ਅਜੀਤ ਡੈਸਕ 31-10-2026
ਮਾਨਸਾ, 30 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. (ਐਮ. ਐਲ.) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ ਦੇ ਜੀਵਨ ਬਿਰਤਾਂਤ ’ਤੇ ਆਧਾਰਿਤ ਕਿਤਾਬ ‘ਮੇਰਾ ਮੁਝ ਮੇਂ ਕਿਛੁ ਨਾਹੀ’ ਇੱਥੇ ਆਰ.ਐਮ.ਪੀ.ਆਈ. ਦੇ ਆਗੂ ਅਤੇ ਖੀਵਾ ਦੇ ਅਧਿਆਪਕ ਕਾ. ਛੱਜੂ ਰਾਮ ਰਿਸ਼ੀ ਵਲੋਂ ਲੋਕ ਅਰਪਣ ਕੀਤੀ ਗਈ। ਬਾਬਾ ਬੂਝਾ ਸਿੰਘ ਯਾਦਗਾਰ ਭਵਨ ਮਾਨਸਾ ਵਿਖੇ ਹੋਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾ. ਰਿਸ਼ੀ ਨੇ ਖੀਵਾ ਦੇ ਜੀਵਨ ਬਾਰੇ ਪ੍ਰੋਫੈਸਰ ਬੀ ਅਲੈਕਸੇਈ ਵਲੋਂ ਸੰਪਾਦਿਤ ਕੀਤੀ ਇਸ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਇਸ ਕਿਤਾਬ ’ਚ ਕਾ. ਖੀਵਾ ਵਲੋਂ ਇਨਕਲਾਬੀ ਲਹਿਰ ’ਚ ਪਾਏ ਯੋਗਦਾਨ ਬਾਰੇ ਸੀ.ਪੀ.ਆਈ. (ਐਮ. ਐਲ.) ਲਿਬਰੇਸ਼ਨ ਦੇ ਜਨਰਲ ਸਕੱਤਰ ਕਾ. ਦੀਪਾਂਕਰ ਭੱਟਾਚਾਰੀਆ, ਕੇਂਦਰੀ ਕਮੇਟੀ ਵਲੋਂ ਪੰਜਾਬ ਦੇ ਇੰਚਾਰਜ ਕਾ. ਪ੍ਰਸ਼ੋਤਮ ਸ਼ਰਮਾ ਤੇ ਸੁਖਦਰਸ਼ਨ ਸਿੰਘ ਨੱਤ ਸਮੇਤ ਪਾਰਟੀ ਦੇ ਕਈ ਸੂਬਾਈ ਤੇ ਜ਼ਿਲ੍ਹਾ ਪੱਧਰ ਦੇ ਆਗੂਆਂ, ਵਰਕਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਕਾ. ਖੀਵਾ ਬਾਰੇ ਆਪੋ ਆਪਣੀਆਂ ਯਾਦਾਂ ਤੇ ਪ੍ਰਭਾਵ ਸਾਂਝੇ ਕੀਤੇ ਗਏ ਹਨ। ਇਸ ਮੌਕੇ ਕਾ. ਰਾਜਵਿੰਦਰ ਸਿੰਘ ਰਾਣਾ, ਸੁਰਿੰਦਰ ਪਾਲ ਸ਼ਰਮਾ, ਜਸਬੀਰ ਕੌਰ ਨੱਤ, ਗੁਰਜੰਟ ਸਿੰਘ ਮਾਨਸਾ, ਕਰਨੈਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲਾ, ਸਾਧੂ ਸਿੰਘ ਬੁਰਜ ਢਿੱਲਵਾਂ, ਨਰਿੰਦਰ ਕੌਰ ਬੁਰਜ ਹਮੀਰਾ, ਮੁਖਤਿਆਰ ਸਿੰਘ ਕੁਲੈਹਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਮੰਡਲ ਕਾਰਜਕਾਰਨੀ ਵਿਚ ਨਸ਼ਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਮਤਾ ਪਾਸ ਅਗਲੀ ਖ਼ਬਰ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਲਈ ਸਾਂਝੇ ਯਤਨ ਜੁਟਾਉਣ ਦੀ ਲੋੜ- ਪਰਗਟ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।