ਪਿੰਡ ਬੱਲੋ ਦੇ ਸਮਾਜ ਸੇਵੀ ਕੈਨੇਡੀਅਨ ਪਰਿਵਾਰ ਨੇ ਸਰਕਾਰੀ ਸਕੂਲ ਲਈ ਫਰਿੱਜ ਦਾਨ ਕੀਤਾ
ਚਾਉਕੇ, 11 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿਛਲੇ ਦਿਨੀਂ ਸਰਕਾਰੀ ਐਲੀਮੈਂਟਰੀ ਸਕੂਲ ਬੱਲ੍ਹੋ ਨੂੰ ਸਕੂਲ ਦੇ ਸਮੂਹ ਸਟਾਫ਼ ਅਤੇ ਹੈੱਡ ਮਾਸਟਰ ਗੁਰਜੰਟ ਸਿੰਘ ਦੇ ਮੰਗ ਕਰਨ ਤੇ ਕਰੀਬ 35 ਸਾਲਾਂ ਤੋਂ ਕੈਨੇਡਾ ਰਹਿੰਦੇ ਸਮਾਜ ਸੇਵੀ ਇਕਬਾਲ ਸਿੰਘ ਪੁੱਤਰ ਗੁਰਦੇਵ ਸਿੰਘ ਪਟਵਾਰੀ ਗਰੀਬੂ ਕੇ ਪਰਿਵਾਰ ਵਲੋਂ ਇਕ ਨਵਾਂ ਫਰਿੱਜ ਲੈ ਕੇ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਹਰ ਸਮੇਂ ਇਕਬਾਲ ਸਿੰਘ ਆਪਣੇ ਪਿੰਡ ਵਾਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ ਭਾਵੇਂ ਧਾਰਮਿਕ ਸਥਾਨ ਹੋਣ, ਸਰਕਾਰੀ ਸਕੂਲ ਹੋਣ, ਛੱਪੜ ਹੋਣ, ਖੇਡ ਟੂਰਨਾਮੈਂਟ ਹੋਵੇ ਜਾਂ ਕੋਈ ਲੋੜਬੰਦ ਬਿਮਾਰ ਹੋਵੇ ਤਾਂ ਉਹ ਦਿਲ ਖੋਲ੍ਹ ਕੇ ਮੱਦਦ ਕਰਦੇ ਹਨ।
ਚਾਉਕੇ, 11 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿਛਲੇ ਦਿਨੀਂ ਸਰਕਾਰੀ ਐਲੀਮੈਂਟਰੀ ਸਕੂਲ ਬੱਲ੍ਹੋ ਨੂੰ ਸਕੂਲ ਦੇ ਸਮੂਹ ਸਟਾਫ਼ ਅਤੇ ਹੈੱਡ ਮਾਸਟਰ ਗੁਰਜੰਟ ਸਿੰਘ ਦੇ ਮੰਗ ਕਰਨ ਤੇ ਕਰੀਬ 35 ਸਾਲਾਂ ਤੋਂ ਕੈਨੇਡਾ ਰਹਿੰਦੇ ਸਮਾਜ ਸੇਵੀ ਇਕਬਾਲ ਸਿੰਘ ਪੁੱਤਰ ਗੁਰਦੇਵ ਸਿੰਘ ਪਟਵਾਰੀ ਗਰੀਬੂ ਕੇ ਪਰਿਵਾਰ ਵਲੋਂ ਇਕ ਨਵਾਂ ਫਰਿੱਜ ਲੈ ਕੇ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਹਰ ਸਮੇਂ ਇਕਬਾਲ ਸਿੰਘ ਆਪਣੇ ਪਿੰਡ ਵਾਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ ਭਾਵੇਂ ਧਾਰਮਿਕ ਸਥਾਨ ਹੋਣ, ਸਰਕਾਰੀ ਸਕੂਲ ਹੋਣ, ਛੱਪੜ ਹੋਣ, ਖੇਡ ਟੂਰਨਾਮੈਂਟ ਹੋਵੇ ਜਾਂ ਕੋਈ ਲੋੜਬੰਦ ਬਿਮਾਰ ਹੋਵੇ ਤਾਂ ਉਹ ਦਿਲ ਖੋਲ੍ਹ ਕੇ ਮੱਦਦ ਕਰਦੇ ਹਨ। ਸਕੂਲ ਨੂੰ ਫਰਿੱਜ ਦਾਨ ਕਰਨ ਤੇ ਉਨ੍ਹਾਂ ਦਾ ਸਕੂਲ ਦੇ ਹੈੱਡ ਮਾਸਟਰ ਗੁਰਜੰਟ ਸਿੰਘ, ਰਾਜੇਸ਼ ਕੁਮਾਰ, ਸੁਰਿੰਦਰ ਕੌਰ, ਗੁਰਬਚਨ ਸਿੰਘ ਸੇਵਾ ਸੰਮਤੀ ਸੋਸਾਇਟੀ ਦੇ ਸਰਪ੍ਰਸਤ ਦਵਿੰਦਰ ਸਿੰਘ ਫ਼ਰਾਂਸ, ਪ੍ਰਧਾਨ ਦਵਿੰਦਰ ਸਿੰਘ ਕਾਲਾ, ਕੈਸ਼ੀਅਰ ਪ੍ਰਮਿੰਦਰ ਸਿੰਘ, ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਨੰਬਰਦਾਰ, ਆਪ ਪਾਰਟੀ ਦੇ ਸੀਨੀਅਰ ਆਗੂ ਗੁਰਲਾਲ ਸਿੰਘ ਬੱਲ੍ਹੋ, ਸੁੰਦਰ ਸਿੰਘ ਆਦਿ ਵਲੋਂ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ।