02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਝੋਨੇ ਦੀ ਆਮਦ ਤੇਜ਼, 70680 ਮੀਟਰਿਕ ਟਨ ਝੋਨਾ ਖ਼ਰੀਦ ਕੇਂਦਰਾਂ ’ਚ ਪੁੱਜਾ

ਭੀਖੀ, 1 ਨਵੰਬਰ (ਬਲਕਾਰ ਸਿੰਘ ਸਹੋਤਾ)- ਪਿਛਲੇ 1 ਹਫ਼ਤੇ ਤੋਂ ਮੌਸਮ ਸਾਫ਼ ਰਹਿਣ ਕਰ ਕੇ ਝੋਨੇ ਦੀ ਕਟਾਈ ਵਿਚ ਤੇਜ਼ੀ ਆਈ ਹੈ। ਮਾਰਕਿਟ ਕਮੇਟੀ ਭੀਖੀ ਅਧੀਨ ਆਉਂਦੇ 26 ਖ਼ਰੀਦ ਕੇਂਦਰਾਂ ’ਚ 70680 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ ਵੱਖ-ਵੱਖ ਏਜੰਸੀਆਂ ਨੇ 53702 ਮੀਟਰਿਕ ਟਨ ਦੀ ਖ਼ਰੀਦ ਕੀਤੀ ਹੈ।

ਅਜੀਤ ਡੈਸਕ 02-11-2026
ਭੀਖੀ, 1 ਨਵੰਬਰ (ਬਲਕਾਰ ਸਿੰਘ ਸਹੋਤਾ)- ਪਿਛਲੇ 1 ਹਫ਼ਤੇ ਤੋਂ ਮੌਸਮ ਸਾਫ਼ ਰਹਿਣ ਕਰ ਕੇ ਝੋਨੇ ਦੀ ਕਟਾਈ ਵਿਚ ਤੇਜ਼ੀ ਆਈ ਹੈ। ਮਾਰਕਿਟ ਕਮੇਟੀ ਭੀਖੀ ਅਧੀਨ ਆਉਂਦੇ 26 ਖ਼ਰੀਦ ਕੇਂਦਰਾਂ ’ਚ 70680 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ ਵੱਖ-ਵੱਖ ਏਜੰਸੀਆਂ ਨੇ 53702 ਮੀਟਰਿਕ ਟਨ ਦੀ ਖ਼ਰੀਦ ਕੀਤੀ ਹੈ। ਇਨ੍ਹਾਂ ਖ਼ਰੀਦ ਕੇਂਦਰਾਂ ਤੋਂ 14678 ਐਮ.ਟੀ. ਪਨਗ੍ਰੇਨ, 16416 ਐਮ.ਟੀ. ਮਾਰਕਫੈੱਡ, 12618 ਐਮ.ਟੀ. ਪਨਪਸ ਅਤੇ 9990 ਐਮ.ਟੀ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ ਖਰੀਦੀ ਗਈ ਹੈ ਜਦਕਿ ਐਫ.ਸੀ.ਆਈ. ਵਲੋਂ ਕੋਈ ਖ਼ਰੀਦ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਕਾਰਨ ਹਾਲੇ ਤੱਕ ਮੰਡੀਆਂ ’ਚ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਆਮਦ ’ਚ 25 ਫ਼ੀਸਦੀ ਕਮੀ ਪਾਈ ਗਈ ਹੈ ਜਦੋਂ ਕਿ ਪਿਛਲੇ ਸਾਲ ਇੰਨੇ ਦਿਨੀਂ 93960 ਐਮ.ਟੀ. ਦੀ ਆਮਦ ਹੋਈ ਸੀ ਅਤੇ ਇਸ ਸਾਲ ਹਾਲੇ ਤੱਕ 70680 ਦੇ ਅੰਕੜੇ ’ਤੇ ਆਮਦ ਪੁੱਜੀ ਹੈ। ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮਾਰਕਿਟ ਕਮੇਟੀ ਦੇ ਚੇਅਰਮੈਨ ਮਾ. ਵਰਿੰਦਰ ਸੋਨੀ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਨਿਰੰਤਰ ਸਹਿਜਤਾ ਨਾਲ ਚੱਲ ਰਹੀ ਹੈ ਅਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ। ਉਨ੍ਹਾਂ ਕਿਹਾ ਕਿ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਮਾਰਕਿਟ ਕਮੇਟੀ ਪ੍ਰਬੰਧਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਖ਼ਰੀਦ ਏਜੰਸੀਆਂ ਨਾਲ ਬਿਹਤਰ ਤਾਲਮੇਲ ਸਥਾਪਿਤ ਕੀ ਤਾ ਗਿਆ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਪ੍ਰਸ਼ਾਸਨਿਕ ਦਿੱਕਤ ਪੇਸ਼ ਨਾ ਆਵੇ। ਖ਼ਰੀਦ ਕੇਂਦਰਾਂ ਤੋਂ ਝੋਨੇ ਦੀ ਲਿਫ਼ਟਿੰਗ ਵੀ ਸਹੀ ਤਰੀਕੇ ਨਾਲ ਜਾਰੀ ਹੈ। ਇਸ ਮੌਕੇ ਜਗਤਾਰ ਸਿੰਘ ਸੋਹੀ, ਮੰਡੀ ਸੁਪਰਵਾਈਜ਼ਰ ਵਿਨੋਦ ਕੁਮਾਰ, ਪ੍ਰਿੰਸ ਕੁਮਾਰ, ਬਿਕਰਮਜੀਤ ਸਿੰਘ ਤੋਂ ਇਲਾਵਾ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਹਾਜ਼ਰ ਸਨ।
ਪਿਛਲੀ ਖ਼ਬਰ ਚੇਅਰਮੈਨ ਦੀ ਏਜੰਸੀ ’ਚ ਭੰਨ-ਤੋੜ ਕਰਨ ਦੇ ਮਾਮਲੇ ’ਚ 25 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਭਾਜਪਾ ’ਚ ਨੌਜਵਾਨਾਂ ਦੀ ਵਧਦੀ ਸ਼ਮੂਲੀਅਤ ਜਿੱਤ ਦਾ ਮੀਲ ਪੱਥਰ ਬਣੇਗੀ–ਮੰਗਤ ਰਾਏ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।