01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡੇਰਾਬੱਸੀ - ਬਰਵਾਲਾ ਸੜਕ ’ ਤੇ ਦਰਦਨਾਕ ਹਾਦਸੇ ਦੌਰਾਨ ਪਤੀ ਦੀਆਂ ਅੱਖਾਂ ਸਾਹਮਣੇ ਟਰੱਕ ਹੇਠਾਂ ਕੁਚਲੀ ਗਈ ਪਤਨੀ

ਡੇਰਾਬੱਸੀ, 31 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬਰਵਾਲਾ ਸੜਕ ‘ਤੇ ਗਲੀ ਨੰ. 9 ਦੇ ਸਾਹਮਣੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਮੋਟਰਸਾਈਕਲ ‘ਤੇ ਆਪਣੇ ਪਤੀ ਨਾਲ ਜਾ ਰਹੀ ਮਹਿਲਾ ਦੀ ਟਰੱਕ ਦੇ ਪਿਛਲੇ ਟਾਇਰਾਂ ਹੇਠਾਂ ਆਉਣ ਕਰਕੇ ਮੌਤ ਹੋ ਗਈ।

ਅਜੀਤ ਡੈਸਕ 01-11-2026
ਡੇਰਾਬੱਸੀ, 31 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬਰਵਾਲਾ ਸੜਕ ‘ਤੇ ਗਲੀ ਨੰ. 9 ਦੇ ਸਾਹਮਣੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਮੋਟਰਸਾਈਕਲ ‘ਤੇ ਆਪਣੇ ਪਤੀ ਨਾਲ ਜਾ ਰਹੀ ਮਹਿਲਾ ਦੀ ਟਰੱਕ ਦੇ ਪਿਛਲੇ ਟਾਇਰਾਂ ਹੇਠਾਂ ਆਉਣ ਕਰਕੇ ਮੌਤ ਹੋ ਗਈ। ਇਸ ਹਾਦਸੇ ਨੇ ਜਿਥੇ ਇਕ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ, ਉਥੇ ਹੀ ਭਾਰੀ ਆਵਾਜਾਈ ਕਾਰਨ ਹਾਦਸਿਆਂ ਦਾ ਕੇਂਦਰ ਬਣਦੀ ਜਾ ਰਹੀ ਡੇਰਾਬੱਸੀ-ਬਰਵਾਲਾ ਸੜਕ ਦੀ ਸੁਰੱਖਿਆ ਵਿਵਸਥਾ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ ਰੇਣੂ ਕੁਸ਼ਵਾਹਾ ਪਤਨੀ ਦਿਨੇਸ਼ ਕੁਸ਼ਵਾਹਾ ਦੇ ਤੌਰ ‘ਤੇ ਹੋਈ। ਇਹ ਪਰਿਵਾਰ ਮੂਲ ਰੂਪ ‘ਚ ਆਗਰਾ ਨਾਲ ਸੰਬੰਧਿਤ ਹੈ ਅਤੇ ਇਸ ਸਮੇਂ ਡੇਰਾਬੱਸੀ ਦੇ ਗੁਲਾਬਗੜ੍ਹ ਇਲਾਕੇ ‘ਚ ਗਲੀ ਨੰ. 9 ਬਾਲਾਜੀ ਨਗਰ ਵਿਖੇ ਰਹਿੰਦਾ ਹੈ। ਹਾਸਿਲ ਜਾਣਕਾਰੀ ਮੁਤਾਬਿਕ ਦਿਨੇਸ਼ ਕੁਸ਼ਵਾਹਾ ਆਪਣੀ ਪਤਨੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗਲੀ ਨੰ. 9 ਤੋਂ ਬਰਵਾਲਾ ਸੜਕ ਵੱਲ ਜਾ ਰਿਹਾ ਸੀ ਅਤੇ ਇਸੇ ਦੌਰਾਨ ਇਕ ਟਰੱਕ ਨਾਲ ਵਾਪਰੇ ਹਾਦਸੇ ‘ਚ ਮਹਿਲਾ ਸੜਕ ‘ਤੇ ਡਿੱਗ ਕੇ ਟਰੱਕ ਦੇ ਪਿਛਲੇ ਟਾਇਰਾਂ ਹੇਠਾਂ ਆ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ 108 ਐਂਬੂਲੈਂਸ ਵੀ ਮੌਕੇ ‘ਤੇ ਪਹੁੰਚੀ। ਇਸ ਘਟਨਾ ਮਗਰੋਂ ਸੜਕ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪ੍ਰਭਾਵਿਤ ਹੋਈ। ਇਸ ਦਰਦਨਾਕ ਹਾਦਸੇ ਨੇ ਇਕ ਵਾਰ ਫਿਰ ਡੇਰਾਬੱਸੀ-ਬਰਵਾਲਾ ਸੜਕ ਨੂੰ ਚਹੁੰ-ਮਾਰਗੀ ਬਣਾਉਣ ਦੀ ਲੋੜ ਉਭਾਰ ਦਿੱਤੀ ਹੈ। ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਵਧਦੀ ਆਵਾਜਾਈ ਨੂੰ ਧਿਆਨ ‘ਚ ਰੱਖਦਿਆਂ ਸੜਕ ਨੂੰ ਚੌੜਾ ਕਰਨ ਲਈ ਠੋਸ ਯੋਜਨਾ ਤਿਆਰ ਕਰੇ। ਇਸ ਦੇ ਨਾਲ ਹੀ ਰਿਹਾਇਸ਼ੀ ਗਲੀਆਂ ਦੇ ਸਾਹਮਣੇ ਚਿਤਾਵਨੀ ਸੰਕੇਤ, ਰਿਫਲੈਕਟਰ, ਢੁਕਵੀਂ ਰੌਸ਼ਨੀ ਅਤੇ ਆਵਾਜਾਈ ਨੂੰ ਨਿਯਮਿਤ ਕਰਨ ਦੇ ਪ੍ਰਬੰਧ ਕੀਤੇ ਜਾਣ।
ਪਿਛਲੀ ਖ਼ਬਰ ਪੁਲਿਸ ਰਿਮਾਂਡ ’ ਤੇ 9 ਐੱਸ. ਸੀ. ਓਜ਼ ਦੀਆਂ ਰਜਿਸਟਰੀਆਂ ਕਰਵਾਈਆਂ, ਜਦਕਿ ਬਾਕੀ 5 ਹੋਰਨਾਂ ਨੂੰ ਵੇਚਣ ਦਾ ਲੱਗਿਆ ਦੋਸ਼ ਅਗਲੀ ਖ਼ਬਰ ਰਤਵਾੜਾ ਸਾਹਿਬ ਟਰੱਸਟ ਦੇ ਬਾਨੀ ਸੰਤ ਬਾਬਾ ਵਰਿਆਮ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਰਿਹਾ ਸਮਾਗਮ ਦਾ ਦੂਜਾ ਦਿਨ ਮਹਾਂਪੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।