22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੋਨਾਲੀਕਾ ਟਰੈਕਟਰਜ਼ ਨੇ 34,000 ਵਰਗ ਫੁੱਟ ਜ਼ਮੀਨ ’ਤੇ ‘ਦਮ’ ਸ਼ਬਦ ਉਕੇਰ ਕੇ ਬਣਾਇਆ ਵਿਸ਼ਵ ਰਿਕਾਰਡ

ਚੰਡੀਗੜ੍ਹ, 21 ਅਕਤੂਬਰ (ਅ. ਬ.)

ਅਜੀਤ ਡੈਸਕ 22-10-2026
ਚੰਡੀਗੜ੍ਹ, 21 ਅਕਤੂਬਰ (ਅ. ਬ.)- ‘ਜਿੱਤਣ ਦਾ ਦਮ’ ਦੇ ਜਜ਼ਬੇ ਦਾ ਜਸ਼ਨ ਮਨਾਉਂਦਿਆਂ ਸੋਨਾਲੀਕਾ ਟਰੈਕਟਰਜ਼ ਨੇ ਜ਼ਮੀਨ ’ਤੇ ਹਿੰਦੀ ਸ਼ਬਦ ‘ਦਮ’ ਨੂੰ ਸਭ ਤੋਂ ਵੱਡੇ ਆਕਾਰ ਵਿਚ ਉਕੇਰ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਭਾਰਤ ਤੋਂ ਟਰੈਕਟਰਾਂ ਦੀ ਬਰਾਮਦ ਵਿਚ ਨੰਬਰ-1 ਬ੍ਰਾਂਡ ਸੋਨਾਲੀਕਾ ਨੇ ਆਪਣੀ ਮਸ਼ਹੂਰ ਤੇ ਆਧੁਨਿਕ ਤਕਨੀਕ ਨਾਲ ਲੈਸ ‘ਗੋਲਡ ਸੀਰੀਜ਼’ ਦੇ ਟਰੈਕਟਰਾਂ ਦੀ ਮਦਦ ਨਾਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਸਿਕੰਦਰਾਬਾਦ ਸਥਿਤ ਇਕ ਖੇਤ ਵਿਚ ਇਹ ਉਪਲਬਧੀ ਹਾਸਲ ਕੀਤੀ। ਇਸ ਰਿਕਾਰਡ ਲਈ ਤਿਆਰ ਕੀਤੇ ਗਏ ‘ਦਮ’ ਸ਼ਬਦ ਦੀ ਉਚਾਈ 125 ਫੁੱਟ ਤੇ ਚੌੜਾਈ 272 ਫੁੱਟ ਹੈ। ਇਹ ਆਕ੍ਰਿਤੀ 34,000 ਵਰਗ ਫੁੱਟ ਦੇ ਵਿਸ਼ਾਲ ਖੇਤਰ ਵਿਚ ਬਣਾਈ ਗਈ। ਕਿਸਾਨਾਂ ਲਈ ‘ਦਮ’ ਸਿਰਫ਼ ਤਾਕਤ ਦਾ ਪ੍ਰਤੀਕ ਨਹੀਂ, ਸਗੋਂ ਹਰ ਨਵੇਂ ਖੇਤੀ ਸੀਜ਼ਨ ਦੀ ਸ਼ੁਰੂਆਤ ਨਵੀਆਂ ਉਮੀਦਾਂ ਅਤੇ ਹੌਸਲੇ ਨਾਲ ਕਰਨ ਦੀ ਪ੍ਰੇਰਣਾ ਵੀ ਹੈ। ਇਸ ਵਿਸ਼ਵ ਰਿਕਾਰਡ ਨੂੰ ਬਣਾਉਣ ਲਈ ਦੋ ਤਾਕਤਵਰ ਟਰੈਕਟਰਾਂ—‘ਸੋਨਾਲੀਕਾ ਗੋਲਡ ਡੀ.ਆਈ. 745 III ’ ਅਤੇ ‘ਸੋਨਾਲੀਕਾ ਗੋਲਡ ਡੀ.ਆਈ. 55 III ’—ਦੀ ਵਰਤੋਂ ਕੀਤੀ ਗਈ। ਖੇਤ ਵਿਚ ਆਪਣੀ ਤਾਕਤ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਦੋਵਾਂ ਟਰੈਕਟਰਾਂ ਨਾਲ 10 ਫੁੱਟ ਦੇ ਰੋਟਾਵੇਟਰ ਜੋੜੇ ਗਏ ਸਨ। ਇਸ ਉਪਲਬਧੀ ਬਾਰੇ ਗੱਲ ਕਰਦਿਆਂ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ, ‘ਦਮ’ ਹਰ ਉਸ ਕਿਸਾਨ ਦੇ ਹੌਸਲੇ ਵਿਚ ਵੱਸਦਾ ਹੈ, ਜੋ ਹਰ ਨਵੇਂ ਸੀਜ਼ਨ ਦੀ ਸ਼ੁਰੂਆਤ ਆਪਣੇ ਅਸੰਭਵ ਜਾਪਣ ਵਾਲੇ ਸੁਪਨੇ ਨਾਲ ਕਰਦਾ ਹੈ।
ਪਿਛਲੀ ਖ਼ਬਰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਰਗੇ ਮਸਲਿਆਂ ਨੂੰ ਹੋਰ ਲਟਕਾਉਣ ਦੀ ਬਜਾਏ ਹੱ... ਅਗਲੀ ਖ਼ਬਰ ਸੂਬਾ ਤਾਲਮੇਲ ਕਮੇਟੀ ਦੇ ਸੱਦੇ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੁੱਡਾ ਭਵਨ ਤੇ ਪਾਵਰਕਾਮ ਸਰਕਲ ਮੁਹਾਲੀ ਅੱਗੇ ਦਿੱਤੇ ਧਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।