23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੀ . ਸੀ . ਐਚ . ਸੀ . ਜੀ . ਸੀ . ਲਾਂਡਰਾਂ ਨੇ ਰਸੋਈ ਮੁਕਾਬਲੇ ‘ ਕਹੀਂ ਗੁੰਮ ਨਾ ਹੋ ਜਾਏਂ ’ ਸੀਜ਼ਨ -9 ਦੀ ਕੀਤੀ ਮੇਜ਼ਬਾਨੀ ਪਦਮਸ੍ਰੀ ਸ਼ੈੱਫ ਡਾ. ਸੰਜੀਵ ਕਪੂਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਐੱਸ. ਏ.

ਸੀ.ਸੀ.ਐੱਚ.-ਸੀ.ਜੀ.ਸੀ. ਲਾਂਡਰਾਂ ਵਿਖੇ ਕਰਵਾਏ ਰਸੋਈ ਮੁਕਾਬਲੇ ਦੀ ਸ਼ਮ੍ਹਾ ਰੌਸ਼ਨ ਕਰਕੇ ਸ਼ੁਰੂਆਤ ਕਰਵਾਉਂਦੇ ਹੋਏ ਮੁੱਖ ਮਹਿਮਾਨ ਪਦਮਸ੍ਰੀ ਸ਼ੈੱਫ ਡਾ. ਸੰਜੀਵ ਕਪੂਰ, ਕੈਬਨਿਟ ਮੰਤਰ ਤਰੁਨਪ੍ਰੀਤ ਸਿੰਘ ਸੌਂਦ ਤੇ ਕਾਲਜ ਪ੍ਰਬੰਧਕ। ਅਜੀਤ ਤਸਵੀਰ 23-09-2026
ਐੱਸ.ਏ.ਐੱਸ. ਨਗਰ, 22 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਕਾਲਜ ਆਫ ਹਾਸਪਿਟੈਲਿਟੀ (ਸੀ. ਸੀ. ਐਚ.)-ਸੀ. ਜੀ. ਸੀ. ਲਾਂਡਰਾਂ ਵਲੋਂ ਐਨ. ਜੀ. ਓ. ‘ਲੈਟਸ ਗਿਵ ਬੈਕ’ ਵਲੋਂ ਸਮਰਥੱਤ ਰਸੋਈ ਮੁਕਾਬਲੇ ‘ਕਹੀਂ ਗੁੰਮ ਨਾ ਹੋ ਜਾਏਂ’ ਸੀਜ਼ਨ-9 ਦੇ ਪੰਜਾਬ ਐਡੀਸ਼ਨ ਦੀ ਮੇਜ਼ਬਾਨੀ ਕੀਤੀ ਗਈ। ‘ਮਾਈ ਸਟੇਟ ਇਨ ਮਾਈ ਪਲੇਟ’ ਥੀਮ ‘ਤੇ ਕੇਂਦਰਿਤ ਇਸ ਪਹਿਲਕਦਮੀ ਨੇ ਅਜਿਹੀਆਂ ਰਸੋਈ ਪ੍ਰੰਪਰਾਵਾਂ ਅਤੇ ਪਕਵਾਨਾਂ ਨੂੰ ਇਕ ਮੰਚ ‘ਤੇ ਲਿਆਂਦਾ ਜੋ ਕਿ ਭਾਰਤ ਦੀ ਅਮੀਰ ਅਤੇ ਵਿਭਿੰਨ ਭੋਜਨ ਵਿਰਾਸਤ ਨੂੰ ਉਜਾਗਰ ਕਰਦੀਆਂ ਹਨ। ਇਸ ਮੁਕਾਬਲੇ ‘ਚ ਟ੍ਰਾਈਸਿਟੀ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 40 ਭਾਗੀਦਾਰਾਂ ਨੇ ਹਿੱਸਾ ਲਿਆ, ਜਦਕਿ ਜੇਤੂਆਂ ਦਾ ਫ਼ੈਸਲਾ ਸੁਣਾਉਣ ਮੌਕੇ ਰਵਾਇਤੀ ਪਕਵਾਨਾਂ ਅਤੇ ਵੱਖ-ਵੱਖ ਕੁਲਿਨਰੀ ਪੇਸ਼ਕਾਰੀਆਂ ਦੀ ਵੱਖਰੀ ਪ੍ਰਦਰਸ਼ਨੀ ਦੇਖਣ ਨੂੰ ਮਿਲੀ, ਜਿਨ੍ਹਾਂ ‘ਚ ਹਰ ਐਂਟਰੀ ਖੇਤਰੀ ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜੀ ਹੋਈ ਸੀ। ਇਸ ਮੌਕੇ ਰਿਤੂ ਸੋਨੀ ਨੂੰ ਮੁਕਾਬਲੇ ਦੀ ਜੇਤੂ ਚੁਣਿਆ ਗਿਆ, ਜਦਕਿ ਅਨੀਤਾ ਬਲਾਨਾ ਪਹਿਲੀ ਉਪ-ਜੇਤੂ ਰਹੀ। ਇਸ ਮੁਕਾਬਲੇ ਦੀ ਸ਼ੁਰੂਆਤ ਵਿਸ਼ੇਸ਼ ਸਨਮਾਨ ਸਮਾਰੋਹ ਨਾਲ ਹੋਈ, ਜਿਸ ‘ਚ ਮੁੱਖ ਮਹਿਮਾਨ ਪਦਮਸ੍ਰੀ ਸ਼ੈੱਫ ਡਾ. ਸੰਜੀਵ ਕਪੂਰ ਸਮੇਤ ਸੀ. ਜੀ. ਸੀ. ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਕਰਨਲ ਅਤੁੱਲ ਸਕਸੈਨਾ ਸਹਿ-ਸੰਸਥਾਪਕ ‘ਕਹੀਂ ਗੁੰਮ ਨਾ ਹੋ ਜਾਏਂ’, ਡਾ. ਵਿਮਲ ਕੁਮਾਰ ਡਾਇਰੈਕਟਰ ਪ੍ਰਿੰ. ਸੀ. ਸੀ. ਐਚ.-ਸੀ. ਜੀ. ਸੀ. ਲਾਂਡਰਾਂ, ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਅਤੇ ਸਰਿਤਾ ਖੁਰਾਨਾ ਪੋਸ਼ਣ ਵਿਗਿਆਨੀ, ਭੋਜਨ ਲੇਖਕ ਅਤੇ ਕੁੱਕਰੀ ਮਾਹਿਰ ਸ਼ਾਮਿਲ ਸਨ। ਰੀਨਾ ਮੁਖਰਜੀ ਮੁੱਖ ਕੋਆਰਡੀਨੇਟਰ, ਸਟੇਟ ਕੋਆਰਡੀਨੇਟਰ ਪ੍ਰਿਅੰਕਾ ਜੈਨ, ਪਦਮਸ੍ਰੀ ਪੁਰਸਕਾਰ ਜੇਤੂ ਸ਼ੈੱਫ ਡਾ. ਸੰਜੀਵ ਕਪੂਰ, ਸ਼ੈੱਫ ਰਣਵੀਰ ਬਰਾੜ, ਸ਼ੈੱਫ ਵਿਕਾਸ ਖੰਨਾ ਅਤੇ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਸੁਚਿੱਤਰਾ ਪਿੱਲਈ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੁਕਾਬਲੇ ਦੇ ਜਿਊਰੀ ਪੈਨਲ ‘ਚ ਸ਼ੈੱਫ ਵਿਸ਼ਵਦੀਪ ਸਿੰਘ ਬਾਲੀ, ਸ਼ੈੱਫ ਵਿਕਾਸ ਚਾਵਲਾ ਅਤੇ ਡਾ. ਵਿਮਲ ਕੁਮਾਰ ਡਾਇਰੈਕਟਰ ਪ੍ਰਿੰ. ਐਚ. ਐਮ. ਸੀ. ਟੀ. ਸ਼ਾਮਿਲ ਸਨ। ਇਸ ਮੌਕੇ ਪਦਮਸ੍ਰੀ ਸ਼ੈੱਫ ਡਾ. ਸੰਜੀਵ ਕਪੂਰ ਨੇ ਇਸ ਵਿਲੱਖਣ ਪਹਿਲਕਦਮੀ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸੱਦਾ ਦੇਣ ਲਈ ਸਹਿ-ਸੰਸਥਾਪਕ ਕਰਨਲ ਸਕਸੈਨਾ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਇਸ ਤੋਂ ਬਾਅਦ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੀ. ਜੀ. ਸੀ. ਲਾਂਡਰਾਂ ਅਤੇ ਚੰਡੀਗੜ੍ਹ ਕਾਲਜ ਆਫ਼ ਹ ਾਸਪਿਟੈਲਿਟੀ ਸਮੇਤ ਸੀ. ਜੀ. ਸੀ. ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਸਿੱਖਣ, ਐਕਸਪੋਜ਼ਰ ਹਾਸਿਲ ਕਰਨ ਅਤੇ ਅਜਿਹੀਆਂ ਪਹਿਲਕਦਮੀਆਂ ਦਾ ਹਿੱਸਾ ਬਣਨ ਦੇ ਨਿਰੰਤਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਵਿਲੱਖਣ ਰਸੋਈ ਮੁਕਾਬਲੇ ਦੇ ਸਫ਼ਲ ਪ੍ਰਬੰਧਾਂ ਲਈ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸੇ ਦੌਰਾਨ ਕੈਬਨਿਟ ਮੰਤਰੀ ਸੌਂਦ ਨੇ ਪਦਮਸ੍ਰੀ ਸ਼ੈੱਫ ਡਾ. ਸੰਜੀਵ ਕਪੂਰ ਦਾ ਪੰਜਾਬ ਆਉਣ ‘ਤੇ ਨਿੱਘਾ ਸਵਾਗਤ ਕਰਦਿਆਂ ਰਸੋਈ ਦੇ ਖੇਤਰ ‘ਚ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਅਤੇ ਭਾਰਤ ਸਮੇਤ ਵਿਦੇਸ਼ਾਂ ‘ਚ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਮਾਨਤਾ ਦਿੱਤੀ। ਜ਼ਿਕਰਯੋਗ ਹੈ ਕਿ ‘ਕਹੀਂ ਗੁੰਮ ਨਾ ਹੋ ਜਾਏਂ’ ਸੀਜ਼ਨ-9 ਦਾ ਇਹ ਐਡੀਸ਼ਨ ਦੇਸ਼ ਭਰ ‘ਚ 22 ਤੋਂ ਵੱਧ ਸਥਾਨਾਂ ਅਤੇ ਵਿਦੇਸ਼ਾਂ ‘ਚ ਕੈਨੇਡਾ, ਨਿਊਜ਼ੀਲੈਂਡ ਅਤੇ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ‘ਚ ਕਰਵਾਇਆ ਜਾ ਰਿਹਾ ਹੈ। ਸੀ. ਜੀ. ਸੀ. ਲਾਂਡਰਾਂ ਵਿਖੇ ਕਰਵਾਏ ਗਏ ਮੁਕਾਬਲੇ ਦੇ ਜੇਤੂ ਦਿੱਲੀ ‘ਚ ਹੋਣ ਵਾਲੇ ਗ੍ਰੈਂਡ ਫਿਨਾਲੇ ‘ਚ ਰਾਜ ਦੀ ਨੁਮਾਇੰਦਗੀ ਕਰਨਗੇ। ਰਾਸ਼ਟਰੀ ਪੱਧਰ ‘ਤੇ ਜੇਤੂ ਰਹਿਣ ਵਾਲੇ ਤਿੰਨ ਭਾਗੀਦਾਰਾਂ ਲਈ ਕੁੱਲ 1.50 ਲੱਖ ਰੁ. ਦੀ ਇਨਾਮੀ ਰਾਸ਼ੀ ਰੱਖੀ ਗਈ ਹੈ।
ਪਿਛਲੀ ਖ਼ਬਰ ਡੇਰਾਬੱਸੀ ’ ਚ ਤਿਉਹਾਰਾਂ ਤੋਂ ਪਹਿਲਾਂ ਫੂਡ ਸ਼ੇਫਟੀ ਦਾ ਵੱਡਾ ਐਕਸ਼ਨ ਸੁੰਡਰਾਂ ਦੀ ਫੈਕਟਰੀ ’ਚ 1200 ਕਿੱਲੋ ਪਨੀਰ ਜਬਤ ਮਸ... ਅਗਲੀ ਖ਼ਬਰ ਕੌਂਸਲ ਦਫ਼ਤਰ ਵਿਖੇ ਲਗਾਇਆ 100 ਫ਼ੁੱਟ ਉੱਚਾ ਰਾਸ਼ਟਰੀ ਤਿਰੰਗਾ ਲੋਕ ਅਰਪਣ ਇਕ ਕਿੱਲੋਮੀਟਰ ਤੋਂ ਦਿਖਾਈ ਦਿੰਦੇ ਤਿਰੰਗੇ ਨਾਲ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।