23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਿੰਘਪੁਰਾ ਪੁਲ ’ ਤੇ ਵਾਪਰੇ ਸੜਕ ਹਾਦਸੇ ’ ਚ ਪਿਓ - ਪੁੱਤਰ ਗੰਭੀਰ ਜ਼ਖ਼ਮੀ

ਜ਼ੀਰਕਪੁਰ, 22 ਸਤੰਬਰ (ਮਨਿੰਦਰ ਸਿੰਘ)-ਮੰਗਲਵਾਰ ਦੁਪਹਿਰ ਸਮੇਂ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਐਕਟਿਵਾ ਸਵਾਰ ਪਿਓ- ਪੁੱਤਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਪੀ. ਜੀ.

ਅਜੀਤ ਡੈਸਕ 23-09-2026
ਜ਼ੀਰਕਪੁਰ, 22 ਸਤੰਬਰ (ਮਨਿੰਦਰ ਸਿੰਘ)-ਮੰਗਲਵਾਰ ਦੁਪਹਿਰ ਸਮੇਂ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਐਕਟਿਵਾ ਸਵਾਰ ਪਿਓ- ਪੁੱਤਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਡਾਕਟਰਾਂ ਨੂੰ ਪਿਓ ਦੀਆਂ ਦੋਵੇਂ ਲੱਤਾਂ ਤੇ ਪੁੱਤਰ ਦੀ ਇਕ ਬਾਂਹ ਕੱਟਣੀ ਪਈ। ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਸਿੰਘਪੁਰਾ ਫਲਾਈਓਵਰ ’ਤੇ ਚੰਡੀਗੜ੍ਹ ਵਲੋਂ ਆ ਰਹੀ ਇਕ ਕਾਰ ਦੇ ਚਾਲਕ ਵਲੋਂ ਅਚਾਨਕ ਬਰੇਕ ਲਗਾਏ ਜਾਣ ਕਾਰਨ ਪਿੱਛੇ ਤੋਂ ਆ ਰਹੀ ਐਕਟਿਵਾ ਕਾਰ ਨਾਲ ਟਕਰਾ ਗਈ। ਇਸ ਕਾਰਨ ਐਕਟਿਵਾ ਸਵਾਰ ਪਿਓ-ਪੁੱਤਰ ਸੜਕ ’ਤੇ ਡਿੱਗ ਗਏ ਤੇ ਪਿੱਛਿਓਂ ਆ ਰਹੇ ਟਰੱਕ ਦੀ ਲਪੇਟ ’ਚ ਆ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਐੱਸ.ਐੱਸ.ਐੱਫ. ਦੀ ਟੀਮ ਵਲੋਂ ਟਰੱਕ ਦੇ ਚਾਲਕ ਨੂੰ ਕਾਬੂ ਕਰਕੇ ਪੁਲਿਸ ਥਾਣੇ ਭੇਜ ਦਿੱਤਾ ਗਿਆ। ਜ਼ਖ਼ਮੀ ਪਿਓ-ਪੁੱਤਰ ਦੀ ਪਛਾਣ ਬਬਲੂ ਪੁੱਤਰ ਮਲਖਾਨ ਸਿੰਘ ਅਤੇ ਹਿਮਾਂਸ਼ੂ ਪੁੱਤਰ ਬਬਲੂ ਵਾਸੀ ਪਿੰਡ ਭਾਂਖਰਪੁਰ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਸੜਕ ’ਤੇ ਲੰਬਾ ਜਾਮ ਲੱਗ ਗਿਆ, ਜਿਸ ਨੂੰ ਐੱਸ. ਐੱਸ. ਐੱਫ. ਦੀ ਟੀਮ ਨੇ ਖੁਲ੍ਹਵਾਇਆ ਤੇ ਟ੍ਰੈਫ਼ਿਕ ਚਾਲੂ ਕਰਵਾਈ। ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਥਾਣਾ ਜ਼ੀਰਕਪੁਰ ਦੇ ਏ. ਐੱਸ. ਆਈ. ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਹਸਪਤਾਲ ਤੋਂ ਰਿਪੋਰਟ ਨਹੀਂ ਆਈ ਅਤੇ ਜਿਵੇਂ ਹੀ ਜਾਣਕਾਰੀ ਆ ਜਾਵੇਗੀ ਤਾਂ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਦਸੇ ਵਾਲੇ ਟਰੱਕ ਤੇ ਚਾਲਕ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ।
ਪਿਛਲੀ ਖ਼ਬਰ ਕੌਂਸਲ ਦਫ਼ਤਰ ਵਿਖੇ ਲਗਾਇਆ 100 ਫ਼ੁੱਟ ਉੱਚਾ ਰਾਸ਼ਟਰੀ ਤਿਰੰਗਾ ਲੋਕ ਅਰਪਣ ਇਕ ਕਿੱਲੋਮੀਟਰ ਤੋਂ ਦਿਖਾਈ ਦਿੰਦੇ ਤਿਰੰਗੇ ਨਾਲ ਸ਼... ਅਗਲੀ ਖ਼ਬਰ ਮੰਦਰ ਦੀ ਘੰਟੀ ਨਾਲ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।