10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮਹਿਲਾ ਨੂੰ ਸੜਕ ਨੇੜੇ ਖੁੱਲ੍ਹੇ ’ ਚ ਕੂੜਾ ਸੁੱਟਣਾ ਪਿਆ ਮਹਿੰਗਾ ਕੌਂਸਲਰ ਨੇ ਮੁੜ ਮਹਿਲਾ ਦੇ ਘਰ ਸੁੱਟੇ ਕੂੜੇ ਨਾਲ ਭਰੇ ਲਿਫ਼ਾਫ਼ੇ

ਜ਼ੀਰਕਪੁਰ, 9 ਸਤੰਬਰ (ਹੈਪੀ ਪੰਡਵਾਲਾ)-ਸ਼ਹਿਰ ‘ਚ ਸਫ਼ਾਈ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਅਤੇ ਸ਼ਰ੍ਹੇਆਮ ਸੜਕਾਂ ਕਿਨਾਰੇ ਜਾਂ ਖੁੱਲ੍ਹੀਆਂ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਵਾਰਡ ਨੰ. 19 ਦੇ ਕੌਂਸਲਰ ਰਾਜਿੰਦਰ ਸਿੰਘ ਰਾਜਾ ਵਲੋਂ ਅਨੋਖੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ।

ਸੜਕ ਕਿਨਾਰੇ ਕੂੜਾ ਸੁੱਟਦੀ ਹੋਈ ਮਹਿਲਾ ਅਤੇ ਕੂੜੇ ਨਾਲ ਭਰੇ ਲਿਫ਼ਾਫ਼ੇ ਦਿਖਾਉਂਦੇ ਹੋਏ ਕੌਂਸਲਰ ਰਾਜਿੰਦਰ ਸਿੰਘ ਰਾਜਾ। ਤਸਵੀਰਾਂ : ਹੈਪੀ ਪੰਡਵਾਲਾ 10-09-2026
ਜ਼ੀਰਕਪੁਰ, 9 ਸਤੰਬਰ (ਹੈਪੀ ਪੰਡਵਾਲਾ)-ਸ਼ਹਿਰ ‘ਚ ਸਫ਼ਾਈ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਅਤੇ ਸ਼ਰ੍ਹੇਆਮ ਸੜਕਾਂ ਕਿਨਾਰੇ ਜਾਂ ਖੁੱਲ੍ਹੀਆਂ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਵਾਰਡ ਨੰ. 19 ਦੇ ਕੌਂਸਲਰ ਰਾਜਿੰਦਰ ਸਿੰਘ ਰਾਜਾ ਵਲੋਂ ਅਨੋਖੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ। ਵਾਰਡ ਨੰ. 19 ‘ਚ ਜਦੋਂ ਇਕ ਔਰਤ ਵਲੋਂ ਸੜਕ ਨੇੜੇ ਪਲਾਸਟਿਕ ਦੇ ਲਿਫ਼ਾਫ਼ਿਆਂ ‘ਚ ਭਰ ਕੇ ਕੂੜਾ ਸੁੱਟਿਆ ਗਿਆ ਤਾਂ ਕੌਂਸਲਰ ਰਾਜਿੰਦਰ ਸਿੰਘ ਰਾਜਾ ਨੇ ਖ਼ੁਦ ਮੌਕੇ ‘ਤੇ ਪਹੁੰਚ ਕੇ ਸਫ਼ਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਮਹਿਲਾ ਨੂੰ ਸਬਕ ਸਿਖਾਉਣ ਲਈ ਸੜਕ ਨੇੜੇ ਖੁੱਲ੍ਹੀ ਥਾਂ ‘ਤੇ ਸੁੱਟੇ ਗਏ ਕੂੜੇ ਦੇ ਲਿਫ਼ਾਫ਼ਿਆਂ ਨੂੰ ਚੁੱਕ ਕੇ ਮਹਿਲਾ ਦੇ ਘਰ ਪਹੁੰਚ ਕੇ ਖੁੱਲ੍ਹੇ ‘ਚ ਕੂੜਾ ਸੁੱਟਣ ਨਾਲ ਫੈਲਣ ਵਾਲੀ ਗੰਦਗੀ ਤੇ ਬਿਮਾਰੀਆਂ ਬਾਰੇ ਜਾਗਰੂਕ ਕੀਤਾ। ਇਸ ਤੋਂ ਬਾਅਦ ਉਨ੍ਹਾਂ ਕੂੜੇ ਨਾਲ ਭਰੇ ਲਿਫ਼ਾਫ਼ੇ ਮਹਿਲਾ ਦੇ ਘਰ ਦੇ ਵਿਹੜੇ ‘ਚ ਦੁਬਾਰਾ ਸੁੱਟ ਦਿੱਤੇ। ਇਸ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੌਂਸਲਰ ਵਲੋਂ ਕੂੜੇ ਦੇ ਲਿਫ਼ਾਫ਼ੇ ਦੁਬਾਰਾ ਮਹਿਲਾ ਦੇ ਘਰ ਅੰਦਰ ਸੁੱਟ ਕੇ ਉਸ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਭਵਿੱਖ ‘ਚ ਦੁਬਾਰਾ ਜਨਤਕ ਥਾਂ ‘ਤੇ ਕੂੜਾ ਸੁੱਟਿਆ ਗਿਆ ਤਾਂ ਇਸ ਤੋਂ ਵੀ ਸਖ਼ਤ ਕਦਮ ਚੁੱਕੇ ਜਾਣਗੇ। ਇਸ ਘਟਨਾ ਤੋਂ ਬਾਅਦ ਸ਼ਹਿਰ ‘ਚ ਸਫ਼ਾਈ ਨੂੰ ਲੈ ਕੇ ਇਕ ਸਖ਼ਤ ਸੁਨੇਹਾ ਗਿਆ ਹੈ। ਕੌਂਸਲਰ ਰਾਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਗੱਡੀਆਂ ਰੋਜ਼ਾਨਾ ਹਰੇਕ ਘਰ ਤੋਂ ਕੂੜਾ ਚੁੱਕਣ ਲਈ ਆਉਂਦੀਆਂ ਹਨ, ਫਿਰ ਵੀ ਕੁਝ ਲੋਕ ਸ਼ਹਿਰ ਦੀ ਸੁੰਦਰਤਾ ਅਤੇ ਸਫ਼ਾਈ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਖੁੱਲ੍ਹੇ ‘ਚ ਕੂੜਾ ਸੁੱਟ ਦਿੰਦੇ ਹਨ। ਇਸ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਨੇੜੇ ਰਹਿੰਦੇ ਲੋਕਾਂ ਨੂੰ ਬਦਬੂ ਤੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕੌਂਸਲਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਥਾਂ ਦੀ ਕੁਝ ਦਿਨ ਪਹਿਲਾਂ ਸਫ਼ਾਈ ਕਰਵਾਈ ਗਈ ਸੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਵਾਰਡ ਨੂੰ ਸਾਫ਼ ਸੁਥਰਾ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਅੱਗੇ ਤੋਂ ਜੇਕਰ ਕੋਈ ਵੀ ਵਿਅਕਤੀ ਕੂੜਾ ਸੁੱਟਦਾ ਫੜ੍ਹਿਆ ਗਿਆ ਤਾਂ ਉਸ ਵਿਰੁੱਧ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਵਸੂਲਿਆ ਜਾਵੇਗਾ।
ਪਿਛਲੀ ਖ਼ਬਰ ਟਰੈਕਟਰ-ਟਰਾਲੀ ਦੀ ਟਿੱਪਰ ਨਾਲ ਟੱਕਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਅਗਲੀ ਖ਼ਬਰ ਸੁਖਬੀਰ ਦੀ ‘ ਪੰਜਾਬ ਬਚਾਓ - ਅਕਾਲੀ ਦਲ ਲਿਆਓ ’ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ’ ਚ ਭਾਰੀ ਉਤਸ਼ਾਹ - ਖੇੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।