10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੀ . ਜੀ . ਸੀ . ਲਾਂਡਰਾਂ ਦੇ ‘ ਫਰੈਸ਼ਰਜ਼ ਬੈਸ਼ - ਜਸ਼ਨ ’ ਦੌਰਾਨ ਭੂਮਿਕਾ ਤੇ ਹਿਮਾਂਸ਼ੂ ਨੇ ਜਿੱਤਿਆ ਮਿਸ ਤੇ ਮਿਸਟਰ ਫਰੈਸ਼ਰ ਦਾ ਖ਼ਿਤਾਬ

ਐੱਸ. ਏ.

ਸੀ. ਜੀ. ਸੀ. ਲਾਂਡਰਾਂ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਵੱਖ-ਵੱਖ ਖ਼ਿਤਾਬ ਜਿੱਤਣ ਵਾਲੇ ਵਿਦਿਆਰਥੀ ਕਾਲਜ ਪ੍ਰਬੰਧਕਾਂ ਨਾਲ। ਅਜੀਤ ਤਸਵੀਰ 10-09-2026
ਐੱਸ. ਏ. ਐੱਸ. ਨਗਰ, 9 ਸਤੰਬਰ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਲਾਂਡਰਾਂ ਵਿਖੇ ‘ਫਰੈਸ਼ਰਜ਼ ਬੈਸ਼-ਜਸ਼ਨ-2026’ ਨਾਮਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਬੀ. ਟੈੱਕ-ਏ. ਆਈ. ਐਂਡ ਡੀ. ਐੱਸ. ਦੀ ਵਿਦਿਆਰਥਣ ਭੂਮਿਕਾ ਪਾਂਡੇ ਅਤੇ ਬਾਇਓਟੈਕਨਾਲੋਜੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਹਿਮਾਂਸ਼ੂ ਨੂੰ ਕ੍ਰਮਵਾਰ ਮਿਸ ਅਤੇ ਮਿਸਟਰ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ, ਜਦਕਿ ਬੀ. ਟੈੱਕ-ਸੀ. ਐਸ. ਈ. ਦੀ ਵਿਦਿਆਰਥਣ ਜੰਨਤ ਚੌਧਰੀ ਅਤੇ ਬੀ. ਟੈੱਕ- ਏ. ਆਈ. ਐਂਡ ਐਮ. ਐਲ. ਦੇ ਵਿਦਿਆਰਥੀ ਏਰਿਕ ਨੂੰ ਉਪ ਜੇਤੂ ਐਲਾਨਿਆ ਗਿਆ। ਇਸ ਤੋਂ ਇਲਾਵਾ ਸ਼ਿਵਿਕਾ ਸ਼ਰਮਾ (ਬੀ. ਟੈੱਕ- ਸੀ. ਐੱਸ. ਈ.) ਨੇ ਮਿਸ ਫੋਟੋਜੈਨਿਕ ਅਤੇ ਸਾਹਿਲ (ਬੀ. ਬੀ. ਏ) ਨੇ ਮਿਸਟਰ ਫੋਟੋਜੈਨਿਕ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਇਸੇ ਤਰ੍ਹਾਂ ਅਰਪਨਾ ਮਨਕੋਟੀਆ ਅਤੇ ਵਤਸਲ ਸ਼ਰਮਾ ਨੂੰ ‘ਫੇਸ ਆਫ਼ ਦਿ ਈਅਰ’ ਦਾ ਖ਼ਿਤਾਬ ਮਿਲਿਆ, ਜਦਕਿ ਜਸਕਰਨ ਸਿੰਘ ਨੂੰ ਗੈਲੈਂਟ ਜੈਂਟਲਮੈਨ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਇਸ ਪ੍ਰੋਗਰਾਮ ‘ਚ ਪ੍ਰਦਰਸ਼ਨਾਂ ਅਤੇ ਗਤੀਵਿਧੀਆਂ ਦੀ ਇਕ ਦਿਲਚਸਪ ਲੜੀ ਪੇਸ਼ ਕੀਤੀ ਗਈ, ਜਿਸ ‘ਚ ਇਕ ਫੈਸ਼ਨ ਸ਼ੋਅ, ਭੰਗੜਾ, ਗਿੱਧਾ, ਫਿਊਜ਼ਨ ਡਾਂਸ ਅਤੇ ਗਾਇਕ ਤੇ ਗੀਤਕਾਰ ਪੁਰਸ਼ਾਰਥ ਜੈਨ ਦੀ ਲਾਈਵ ਪੇਸ਼ਕਾਰੀ ਸ਼ਾਮਿਲ ਸੀ। ਇਸ ਮੌਕੇ ਸੀ. ਜੀ. ਸੀ. ਲਾਂਡਰਾਂ ਦੇ ਵਾਈਸ ਚੇਅਰਮੈਨ ਪਰਮਪਾਲ ਸਿੰਘ ਢਿੱਲੋਂ, ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ, ਡਾ. ਗਗਨਦੀਪ ਭੁੱਲਰ ਡਾਇਰੈਕਟਰ ਵਿਦਿਆਰਥੀ ਭਲਾਈ ਤੇ ਸਾਬਕਾ ਵਿਦਿਆਰਥੀ ਮਾਮਲੇ ਸਮੇਤ ਸੰਸਥਾ ਦੇ ਡਾਇਰੈਕਟਰ, ਵਿਭਾਗਾਂ ਦੇ ਮੁਖੀ ਤੇ ਫੈਕਲਟੀ ਮੈਂਬਰ ਹਾਜ਼ਰ ਸਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਅੰਤਰਰਾਸ਼ਟਰੀ ਫਿਊਜ਼ਨ ਅਤੇ ਬਾਲੀਵੁੱਡ ਡਾਂਸ ਫਾਰਮੈਟਾਂ ‘ਚ ਉਤਸ਼ਾਹਪੂਰਵਕ ਪ੍ਰਦਰਸ਼ਨਾਂ ਨਾਲ ਹੋਈ, ਜਿਸ ਤੋਂ ਬਾਅਦ ਭੰਗੜੇ ਅਤੇ ਗਿੱਧੇ ਦੇ ਰੂਪ ‘ਚ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸ਼ਾਮ ਦਾ ਮੁੱਖ ਆਕਰਸ਼ਣ ਮਿਸ ਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਰਿਹਾ। ਇਸੇ ਦੌਰਾਨ ਆਉਣ ਵਾਲੀ ਪੰਜਾਬੀ ਫਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦੀ ਸਟਾਰ ਕਾਸਟ, ਜਿਸ ‘ਚ ਪ੍ਰਸਿੱਧ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਵੀ ਸ਼ਾਮਿਲ ਸੀ, ਵਲੋਂ ਇਕ ਵਿਸ਼ੇਸ਼ ਪ੍ਰਮੋਸ਼ਨਲ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਬਾਅਦ ਮਿਸ ਅਤੇ ਮਿਸਟਰ ਫਰੈਸ਼ਰ ਸਮੇਤ ਹੋਰਨਾਂ ਮੁਕਾਬਲਿਆਂ ਦੇ ਜੇਤੂਆਂ ਲਈ ਹੋਏ ਸਨਮਾਨ ਸਮਾਰੋਹ ਕਰਵਾਇਆ ਗਿਆ, ਉਪਰੰਤ ਫਰੈਸ਼ਰਾਂ ਨੇ ਗਾਇਕ ਪੁਰਸ਼ਾਰਥ ਜੈਨ ਦੀ ਲਾਈਵ ਪੇਸ਼ਕਾਰੀ ਦਾ ਆਨੰਦ ਮਾਣਿਆ। ਪ੍ਰੋਗਰਾਮ ਦੀ ਸਮਾਪਤੀ ਡਾ. ਗਗਨਦੀਪ ਭੁੱਲਰ ਦੁਆਰਾ ਪੇਸ਼ ਕੀਤੇ ਗਏ ਧੰਨਵਾਦੀ ਮਤੇ ਨਾਲ ਹੋਈ।
ਪਿਛਲੀ ਖ਼ਬਰ ਸੁਖਬੀਰ ਦੀ ‘ ਪੰਜਾਬ ਬਚਾਓ - ਅਕਾਲੀ ਦਲ ਲਿਆਓ ’ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ’ ਚ ਭਾਰੀ ਉਤਸ਼ਾਹ - ਖੇੜਾ ਅਗਲੀ ਖ਼ਬਰ ਜ਼ੀਰਕਪੁਰ ਦੇ ਸਰਬਪੱਖੀ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਬਤ ਵਿਧਾਇਕ ਰੰਧਾਵਾ ਵਲੋਂ ਅਧਿਕਾਰੀਆਂ ਨਾਲ ਅਹਿਮ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।