26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਟਰਾਂਸਪੋਰਟਰ ਮੇਜਰ ਸਿੰਘ ਤੂਰ ਨੂੰ ਸ਼ਰਧਾਂਜਲੀਆਂ ਭੇਟ ਵਿਧਾਇਕ ਸਿੱਧੂ, ਆਸ਼ੂ, ਕੜਵਲ, ਦਾਖਾ, ਰਾਜਧਾਨੀ, ਜਵੱਦੀ ਸਮੇਤ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਦਿੱਤੀ ਸ਼ਰਧਾਂਜਲੀ

ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ਼ਹਿਰ ਦੇ ਉੱਘੇ ਟਰਾਂਸਪੋਰਟਰ ਮੇਜਰ ਸਿੰਘ ਤੂਰ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨਮਿੱਤ ਅੱਜ ਸ਼ਰਧਾਂਜਲੀ ਸਮਾਗਮ ਸਰਾਭਾ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਕਾਂਗਰਸੀ ਆਗੂ ਹਰਪ੍ਰੀਤ ਸਿੰਘ ਰਾਜਧਾਨੀ, ਮਲਕੀਤ ਸਿੰਘ ਦਾਖਾ, ਕਮਲਜੀਤ ਸਿੰਘ ਕੜਵਲ, ਮਨਜੀਤ ਸਿੰਘ ਹੰਬੜਾਂ, ਸਤਵਿੰਦਰ ਸਿੰਘ ਜਵੱਦੀ, ਜੋਗਿੰਦਰ ਸਿੰਘ ਜੰਗੀ, ਇਕਬਾਲ ਸਿੰਘ, ਅਰਵਿੰਦਰ ਸਿੰਘ ਖੱਟੜਾ, ਪਵਿੱਤਰ ਸਿੰਘ ਸਿੱਧਵਾਂ ਬੇਟ ਸ਼ਾਮਿਲ ਸਨ।

ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰ ਸੰਗਤਾਂ। ਇਨਸੈਟ ਸਵ: ਮੇਜਰ ਸਿੰਘ ਤੂਰ ਦੀ ਪੁਰਾਣੀ ਤਸਵੀਰ ਤਸਵੀਰ-ਸੇਵਕ ਸਿੰਘ 26-11-2026
ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ਼ਹਿਰ ਦੇ ਉੱਘੇ ਟਰਾਂਸਪੋਰਟਰ ਮੇਜਰ ਸਿੰਘ ਤੂਰ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨਮਿੱਤ ਅੱਜ ਸ਼ਰਧਾਂਜਲੀ ਸਮਾਗਮ ਸਰਾਭਾ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਕਾਂਗਰਸੀ ਆਗੂ ਹਰਪ੍ਰੀਤ ਸਿੰਘ ਰਾਜਧਾਨੀ, ਮਲਕੀਤ ਸਿੰਘ ਦਾਖਾ, ਕਮਲਜੀਤ ਸਿੰਘ ਕੜਵਲ, ਮਨਜੀਤ ਸਿੰਘ ਹੰਬੜਾਂ, ਸਤਵਿੰਦਰ ਸਿੰਘ ਜਵੱਦੀ, ਜੋਗਿੰਦਰ ਸਿੰਘ ਜੰਗੀ, ਇਕਬਾਲ ਸਿੰਘ, ਅਰਵਿੰਦਰ ਸਿੰਘ ਖੱਟੜਾ, ਪਵਿੱਤਰ ਸਿੰਘ ਸਿੱਧਵਾਂ ਬੇਟ ਸ਼ਾਮਿਲ ਸਨ। ਭਾਈ ਅਰਵਿੰਦਰ ਸਿੰਘ ਨੂਰ ਦੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਮੁੱਖ ਸੇਵਾਦਾਰ ਸੁਰਿੰਦਰ ਪਾਲ ਸਿੰਘ ਬਿੰਦਰਾ ਨੇ ਸਵ: ਤੂਰ ਦੇ ਸਪੁੱਤਰਾਂ ਦਵਿੰਦਰ ਸਿੰਘ ਤੂਰ ਅਤੇ ਵਰਿੰਦਰ ਪਾਲ ਸਿੰਘ ਤੂਰ ਨੂੰ ਦਸਤਾਰ ਭੇਂਟ ਕੀਤੀ। ਆਈਆਂ ਸੰਗਤਾਂ ਦਾ ਧੰਨਵਾਦ ਕਾਂਗਰਸੀ ਆਗੂ ਈਸ਼ਵਰਜੋਤ ਸਿੰਘ ਚੀਮਾ ਨੇ ਕੀਤਾ।
ਪਿਛਲੀ ਖ਼ਬਰ ਜਾਇਦਾਦ ਦੇ ਮਾਮਲਿਆਂ ’ਚ ਧੋਖਾਧੜੀ ਅਗਲੀ ਖ਼ਬਰ ਪਿੰਡ ਖਾਸੀ ਕਲਾਂ ਵਿਖੇ ਸ਼ੁਰੂ ਹੋਏ ਪੰਜ ਰੋਜ਼ਾ ਫੁੱਟਬਾਲ ਕੱਪ ’ ਚ ਭਿੜਨਗੀਆਂ ਪੰਜਾਬ ਦੀਆਂ ਨਾਮੀ ਟੀਮਾਂ - ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।