25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਆਸਟ੍ਰੇਲੀਆ ਦੇ ਪ੍ਰਸਿੱਧ ਮਾਹਿਰ ਪ੍ਰੋ . ਜੌਨ ਬਲੈਕਵੈਲ ਵਲੋਂ ਪੀ . ਏ . ਯੂ . ਦਾ ਦੌਰਾ

ਲੁਧਿਆਣਾ, 25 ਨਵੰਬਰ (ਜਸਵਿੰਦਰ ਸਿੰਘ)-ਕੌਮਾਂਤਰੀ ਖੇਤੀਬਾੜੀ ਖੋਜ ਕੇਂਦਰ ਆਸਟ੍ਰੇਲੀਆ ਦੇ ਮਾਹਿਰ ਪ੍ਰੋ. ਜੌਨ ਬਲੈਕਵੈਲ ਨੇ ਬੀਤੇ ਦਿਨੀਂ ਪੀ.

ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਜਸਵਿੰਦਰ ਸਿੰਘ)-ਕੌਮਾਂਤਰੀ ਖੇਤੀਬਾੜੀ ਖੋਜ ਕੇਂਦਰ ਆਸਟ੍ਰੇਲੀਆ ਦੇ ਮਾਹਿਰ ਪ੍ਰੋ. ਜੌਨ ਬਲੈਕਵੈਲ ਨੇ ਬੀਤੇ ਦਿਨੀਂ ਪੀ.ਏ.ਯੂ. ਦਾ ਦੌਰਾ ਕਰਕੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਲ ਅਤੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਵਿਚਾਰ ਚਰਚਾ ਦੌਰਾਨ ਪੰਜਾਬ ਵਿਚ ਪਰਾਲੀ ਦੀ ਸਾਂਭ-ਸੰਭਾਲ ਅਤੇ ਕਿਸਾਨਾਂ ਵਿਚ ਹੈਪੀਸੀਡਰ ਤਕਨਾਲੋਜੀ ਨੂੰ ਅਪਣਾਉਣ ਦੇ ਪ੍ਰਭਾਵਾਂ ਬਾਰੇ ਨਿਠ ਕੇ ਗੱਲਬਾਤ ਹੋਈ। ਡਾ. ਧਾਲੀਵਾਲ ਨੇ ਇਸ ਦੌਰਾਨ ਕਿਹਾ ਕਿ ਮਿੱਟੀ ਦੀ ਸਿਹਤ ਅਤੇ ਪੋਸ਼ਕ ਤੱਤਾਂ ਦੇ ਸੁਧਾਰ ਲਈ ਪੀ.ਏ.ਯੂ. ਦੀਆਂ ਖੋਜਾਂ ਮੁਤਾਬਿਕ ਪਰਾਲੀ ਨੂੰ ਖੇਤ ਵਿਚ ਸੰਭਾਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਪੀ.ਏ.ਯੂ. ਦੇ ਮਾਹਿਰ ਨਿਰੰਤਰ ਖੋਜ ਵਿਚ ਡਟੇ ਹੋਏ ਹਨ ਅਤੇ ਨਾਲ ਹੀ ਪਸਾਰ ਕਰਮੀਆਂ ਨੇ ਮਸ਼ੀਨਰੀ ਦੀ ਵਰਤੋਂ ਦੇ ਲਾਭਦਾਇਕ ਪੱਖ ਨੂੰ ਕਿਸਾਨਾਂ ਤੱਕ ਪਹੁੰਚਾਇਆ ਹੈ। ਡਾ. ਧਾਲੀਵਾਲ ਨੇ ਕਿਹਾ ਕਿ ਇਸੇ ਦਾ ਸਿੱਟਾ ਹੈ ਕਿ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਈ ਹੈ ਅਤੇ ਕਿਸਾਨਾਂ ਨੇ ਪੀ.ਏ.ਯੂ. ਦੀਆਂ ਤਕਨੀਕਾਂ ਨੂੰ ਅਪਣਾਇਆ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੀ.ਏ.ਯੂ. ਦੀਆਂ ਖੋਜਾਂ ਅਨੁਸਾਰ ਮਿੱਟੀ ਵਿਚ ਜੈਵਿਕ ਅਤੇ ਕਾਰਬਨ ਮਾਦੇ ਦੇ ਵਾਧੇ ਲਈ 6 ਸਾਲ ਦੇ ਵਕਫ਼ੇ ਵਾਸਤੇ ਪਰਾਲੀ ਨੂੰ ਖੇਤ ਵਿਚ ਸੰਭਾਲਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਬਲਕਿ ਖਾਦਾਂ ਦਾ ਖਰਚਾ ਵੀ ਲਗਭਗ ਚੌਥੇ ਹਿੱਸੇ ਤੱਕ ਘੱਟ ਜਾਂਦਾ ਹੈ। ਪ੍ਰੋ. ਬਲੈਕਵੈਲ ਨੇ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਦੀ ਵਾਤਾਵਰਨ ਪੱਖੀ ਸੰਭਾਲ ਰਾਹੀਂ ਮਿੱਟੀ ਵਿਚ ਪਰਾਲੀ ਵਾਹੁਣ ਵਾਲੇ ਕਿਸਾਨਾਂ ਨੂੰ ਸਿੱਧੇ ਲਾਭ ਦੇਣ ਦਾ ਪ੍ਰਬੰਧ ਉਸਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਗੰਢਾਂ ਬਣਾ ਕੇ ਸੰਭਾਲ ਕਰਨੀ ਲੰਮੇ ਸਮੇਂ ਤੱਕ ਜ਼ਮੀਨ ਦੀ ਸਿਹਤ ਲਈ ਲਾਹੇਵੰਦ ਹੱਲ ਨਹੀਂ ਕਿਹਾ ਜਾਣਾ ਚਾਹੀਦਾ। ਡਾ. ਹਰਮਿੰਦਰ ਸਿੰਘ ਸਿੱਧ ਨੇ ਇਸ ਮੌਕੇ ਪੀ.ਏ.ਯੂ. ਵਲੋਂ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਦੇ ਖੇਤਰ ਵਿਚ ਕੀਤੀਆਂ ਪਹਿਲਕਦਮੀਆਂ ਨਾਲ ਸਾਂਝ ਪੁਆਈ।
ਪਿਛਲੀ ਖ਼ਬਰ ਡਾ . ਅਨੂਪ ਸਿੰਘ ਬਟਾਲਾ ਤੇ ਸੁੱਚਾ ਸਿੰਘ ਰੰਧਾਵਾ ਵਲੋਂ ਪ੍ਰੋ . ਗੁਰਭਜਨ ਸਿੰਘ ਗਿੱਲ ਨੂੰ ਪੁਸਤਕਾਂ ਭੇਟ ਅਗਲੀ ਖ਼ਬਰ ਪੀ . ਏ . ਯੂ . ਦੇ ਚਾਰ ਵਿਗਿਆਨੀਆਂ ਨੇ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਪੇਪਰ ਪੇਸ਼ਕਾਰੀ ਲਈ ਪੁਰਸਕਾਰ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।