25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਡਾ . ਅਨੂਪ ਸਿੰਘ ਬਟਾਲਾ ਤੇ ਸੁੱਚਾ ਸਿੰਘ ਰੰਧਾਵਾ ਵਲੋਂ ਪ੍ਰੋ . ਗੁਰਭਜਨ ਸਿੰਘ ਗਿੱਲ ਨੂੰ ਪੁਸਤਕਾਂ ਭੇਟ

ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ.

ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਲੁਧਿਆਣਾ ’ਚ ਡਾ. ਅਨੂਪ ਸਿੰਘ ਬਟਾਲਾ ਨੇ ਆਪਣੀਆਂ ਦੋ ਸੱਜਰੀਆਂ ਕਿਤਾਬਾਂ ‘’ਹੁਣ’’ ਤੇ ‘’ਸਾਧਨਾ’’ ਤੇ ਸੁੱਚਾ ਸਿੰਘ ਰੰਧਾਵਾ ਫ਼ਤਿਹਗੜ੍ਹ ਚੂੜੀਆਂ ਨੇ ਕਾਵਿ ਸੰਗ੍ਰਹਿ ‘’ਇੰਝ ਲੱਗਦੈ’’ ਤੇ ਭਾਈ ਮਹਾਰਾਜ ਸਿੰਘ ਨੌਰੰਗਾਬਾਦ ਬਾਰੇ ਜੀਵਨੀ ਮੂਲਕ ਨਾਵਲ ਨਾਮੀ ਚਾਰ ਪੁਸਤਕਾਂ ਭੇਂਟ ਕੀਤੀਆਂ। ਇਨ੍ਹਾਂ ਪੁਸਤਕਾਂ ਤੇ ਇਨ੍ਹਾਂ ਦੇ ਲੇਖਕਾਂ ਬਾਰੇ ਗੱਲਬਾਤ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾ. ਅਨੂਪ ਸਿੰਘ ਵਿਸ਼ਲੇਸ਼ਣੀ ਨੀਝ ਵਾਲਾ ਮਾਰਕਸੀ ਸੋਚ ਨੂੰ ਪ੍ਰਣਾਇਆ ਵਾਰਤਕਕਾਰ ਹੈ, ਜਿਸ ਨੇ ਪਿਛਲੇ ਚਾਰ ਦਹਾਕਿਆਂ ਵਿਚ ਖੋਜ ਮੂਲਕ ਲਿਖਤਾਂ ਤੋਂ ਇਲਾਵਾ ਸਿਰਜਣਾਤਮਿਕ ਵਾਰਤਕ ਲਿਖ ਕੇ ਪੰਜਾਬੀ ਸਾਹਿੱਤ ਨੂੰ ਭਰਪੂਰ ਕੀਤਾ ਹੈ। ਸੁੱਚਾ ਸਿੰਘ ਰੰਧਾਵਾ ਨੇ ਵੀ ਆਪਣੀਆਂ ਲਿਖਤਾਂ ਨੂੰ ਨਾਵਲ ਰਚਨਾ ਤੇ ਕਾਵਿ ਰਚਨਾ ਦੇ ਦੁਆਲੇ ਹੀ ਰੱਖਿਆ ਹੈ। ਭਾਈ ਮਹਾਰਾਜ ਸਿੰਘ ਬਾਰੇ ਜੀਵਨੀ ਮੂਲਕ ਨਾਵਲ ‘’ਵਿਦਰੋਹੀ ਸੰਤ’’ ਲਿਖ ਕੇ ਉਸ ਨੇ 19ਵੀਂ ਸਦੀ ਦੇ ਉਸ ਬਾਗ਼ੀ ਸੂਰਮੇ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੋਹਾਂ ਲੇਖਕਾਂ ਦਾ ਧੰਨਵਾਦ ਕੀਤਾ, ਜੋ ਪਿਛਲੇ ਕਈ ਸਾਲਾਂ ਤੋਂ ਸਾਹਿੱਤ ਸਿਰਜਣਾ ਵਿਚ ਲਗਾਤਾਰ ਕਰਮਸ਼ੀਲ ਹਨ ਤੇ ਮਾਝਾ ਖੇਤਰ ਦੇ ਕਈ ਲਿਖਣ ਪੜ੍ਹਨ ਵਾਲਿਆਂ ਦੇ ਪ੍ਰੇਰਨਾ ਸਰੋਤ ਹਨ। ਪ੍ਰੋ. ਗਿੱਲ ਨੇ ਦੋਹਾਂ ਲੇਖਕਾਂ ਨੂੰ ਅਮਰੀਕਾ ਵੱਸਦੀ ਸਮਰੱਥ ਕਹਾਣੀਕਾਰ ਪਰਵੇਜ਼ ਸੰਧੂ ਦੀ ਵਾਰਤਕ ਪੁਸਤਕ ‘’ਕੰਗਣੀ’’ ਭੇਟ ਕੀਤੀ।
ਪਿਛਲੀ ਖ਼ਬਰ ਵੱਖ-ਵੱਖ ਥਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਆਸਟ੍ਰੇਲੀਆ ਦੇ ਪ੍ਰਸਿੱਧ ਮਾਹਿਰ ਪ੍ਰੋ . ਜੌਨ ਬਲੈਕਵੈਲ ਵਲੋਂ ਪੀ . ਏ . ਯੂ . ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।