26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ - ਭਾਜਪਾ ਗੱਠਜੋੜ ਚੋਣਾਂ ਦੌਰਾਨ ਸੋਨੇ ’ ਤੇ ਸੁਹਾਗਾ ਸਾਬਤ ਹੋਵੇਗਾ - ਸਿੰਮਕ , ਤਨੇਜਾ

ਲਾਡੋਵਾਲ, 25 ਨਵੰਬਰ (ਬਲਬੀਰ ਸਿੰਘ ਰਾਣਾ)- ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਗੱਠਜੋੜ ਜੋ ਬੀਤੇ ਸਾਲਾਂ ਵਿਚ ਕਿਸੇ ਕਾਰਨ ਟੁੱਟ ਗਿਆ ਸੀ, ਉਹ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋਹਾਂ ਪਾਰਟੀਆਂ ਦਾ ਫਿਰ ਪਰਪੱਕ ਗਠਜੋੜ ਪੰਜਾਬ ਦੇ ਲੋਕਾਂ ਦੀ ਮੰਗ ਮੁਤਾਬਕ ਹੋਇਆ ਹੈ, ਅਕਾਲੀ-ਭਾਜਪਾ ਗਠਜੋੜ ਵੱਡੇ ਤੇ ਛੋਟੇ ਭਰਾ ਦੀ ਭੂਮਿਕਾ ਨਿਭਾ ਕੇ ਚੋਣਾਂ ਦੌਰਾਨ ਸੋਨੇ ਤੇ ਸੁਹਾਗਾ ਸਾਬਤ ਕਰਨ ਵਿਚ ਅਹਿਮ ਰੋਲ ਅਦਾ ਕਰਨਗੇ। ਇਹ ਵਿਚਾਰ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਤੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਤਨੇਜਾ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਸਾਂਝਾ ਕਰਦਿਆਂ ਹਾਜਰੀਨ ਨਾਲ ਸਾਂਝਾ ਕੀਤਾ l ਸਿੰਮਕ ਅਤੇ ਤਨੇਜਾ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੀਆਂ ਮੰਜ਼ਿਲਾਂ ਵੱਲ ਲਜਾਣ ਲਈ,ਹਿੰਦੂ- ਸਿੱਖ ਏਕਤਾ ਵਾਸਤੇ, ਪੰਜਾਬ ਅੰਦਰ ਵਿਕਾਸ ਕਾਰਜਾਂ ਦੇ ਝੰਡੇ ਝਲਾਉਣ, ਪੰਜਾਬ ਨੂੰ ਭਰਿਸ਼ਟਾਚਾਰ ਮੁਕਤ ਕਰਨ, ਪੰਜਾਬ ਦੀ ਅਧੂਰੇ ਕੰਮਾਂ ਨੂੰ ਨੇਪਰੇ ਚਾੜਨ ਲਈ ਅਤੇ ਪੰਜਾਬ ਅੰਦਰ 2027 ਵਿਚ ਅਕਾਲੀ- ਭਾਜਪਾ ਗੱਠਜੋੜ ਹੂੰਝਾ ਫੇਰ ਜਿੱਤ ਦਰਜ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਲੋਕਾਂ ਦੀਆਂ ਆਸਾਂ ਨੂੰ ਬੂਰ ਲਾਇਆ ਜਾਵੇਗਾ।

ਅਜੀਤ ਡੈਸਕ 26-11-2026
ਲਾਡੋਵਾਲ, 25 ਨਵੰਬਰ (ਬਲਬੀਰ ਸਿੰਘ ਰਾਣਾ)- ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਗੱਠਜੋੜ ਜੋ ਬੀਤੇ ਸਾਲਾਂ ਵਿਚ ਕਿਸੇ ਕਾਰਨ ਟੁੱਟ ਗਿਆ ਸੀ, ਉਹ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋਹਾਂ ਪਾਰਟੀਆਂ ਦਾ ਫਿਰ ਪਰਪੱਕ ਗਠਜੋੜ ਪੰਜਾਬ ਦੇ ਲੋਕਾਂ ਦੀ ਮੰਗ ਮੁਤਾਬਕ ਹੋਇਆ ਹੈ, ਅਕਾਲੀ-ਭਾਜਪਾ ਗਠਜੋੜ ਵੱਡੇ ਤੇ ਛੋਟੇ ਭਰਾ ਦੀ ਭੂਮਿਕਾ ਨਿਭਾ ਕੇ ਚੋਣਾਂ ਦੌਰਾਨ ਸੋਨੇ ਤੇ ਸੁਹਾਗਾ ਸਾਬਤ ਕਰਨ ਵਿਚ ਅਹਿਮ ਰੋਲ ਅਦਾ ਕਰਨਗੇ। ਇਹ ਵਿਚਾਰ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਤੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਤਨੇਜਾ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਸਾਂਝਾ ਕਰਦਿਆਂ ਹਾਜਰੀਨ ਨਾਲ ਸਾਂਝਾ ਕੀਤਾ l ਸਿੰਮਕ ਅਤੇ ਤਨੇਜਾ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੀਆਂ ਮੰਜ਼ਿਲਾਂ ਵੱਲ ਲਜਾਣ ਲਈ,ਹਿੰਦੂ- ਸਿੱਖ ਏਕਤਾ ਵਾਸਤੇ, ਪੰਜਾਬ ਅੰਦਰ ਵਿਕਾਸ ਕਾਰਜਾਂ ਦੇ ਝੰਡੇ ਝਲਾਉਣ, ਪੰਜਾਬ ਨੂੰ ਭਰਿਸ਼ਟਾਚਾਰ ਮੁਕਤ ਕਰਨ, ਪੰਜਾਬ ਦੀ ਅਧੂਰੇ ਕੰਮਾਂ ਨੂੰ ਨੇਪਰੇ ਚਾੜਨ ਲਈ ਅਤੇ ਪੰਜਾਬ ਅੰਦਰ 2027 ਵਿਚ ਅਕਾਲੀ- ਭਾਜਪਾ ਗੱਠਜੋੜ ਹੂੰਝਾ ਫੇਰ ਜਿੱਤ ਦਰਜ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਲੋਕਾਂ ਦੀਆਂ ਆਸਾਂ ਨੂੰ ਬੂਰ ਲਾਇਆ ਜਾਵੇਗਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁੱਚਾ ਸਿੰਘ ਰਸੂਲਪੁਰ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਆਦਰਸ਼ਪਾਲ ਸਿੰਘ ਬਿੰਨੀ ਹੁਸੈਨਪੁਰ, ਕੁਲਦੀਪ ਸਿੰਘ ਪ੍ਰਧਾਨ ਢਾਬਾ ਸਲੇਮਪੁਰ ਤੋਂ ਇਲਾਵਾ ਹੋਰ ਵੀ ਵਰਕਰ ਹਾਜ਼ਰ ਸਨ ।
ਪਿਛਲੀ ਖ਼ਬਰ ਸਾਥੀ ਮਜ਼ਦੂਰ ਦੇ ਕਤਲ ਦੇ ਦੋਸ਼ ’ ਚ ਨਿਪਾਲੀ ਨੌਜਵਾਨ ਨੂੰ ਉਮਰ ਕੈਦ ਅਗਲੀ ਖ਼ਬਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਬਾਗ਼ਬਾਨੀ ਵਿਕਾਸ ਕੇਂਦਰ ਲਾਢੋਵਾਲ ਦਾ ਭਲਕੇ ਕਰਨਗੇ ਦੌਰਾ - ਡਿਪਟੀ ਡਾਇਰੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।