ਵੱਡੀਆਂ ਟੈਂਕੀਆਂ ਬਣਾਉਣ ਨਾਲ ਨਹੀਂ, ਠੋਸ ਯੋਜਨਾਬੰਦੀ ਨਾਲ ਮਿਲੇਗਾ ਸ਼ਹਿਰ ਨੂੰ ਨਹਿਰੀ ਪਾਣੀ-ਬਾਂਸਲ
ਲੁਧਿਆਣਾ, 21 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸੀਨੀਅਰ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਲੁਧਿਆਣਾ ਦੀ 3200 ਕਰੋੜ ਰੁਪਏ ਦੀ ਨਹਿਰੀ ਪਾਣੀ ਯੋਜਨਾ ਨੂੰ ਲੈ ਕੇ ਸਰਕਾਰ ਦੀ ਯੋਜਨਾਬੰਦੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿਰਫ਼ ਵੱਡੀਆਂ ਟੈਂਕੀਆਂ ਬਣਾਉਣ ਨਾਲ ਸ਼ਹਿਰਵਾਸੀਆਂ ਨੂੰ ਨਹਿਰੀ ਪਾਣੀ ਨਹੀਂ ਮਿਲੇਗਾ, ਸਗੋਂ ਇਸ ਲਈ ਪੂਰਾ ਵੰਡ ਪ੍ਰਬੰਧ, ਪਾਈਪਲਾਈਨ ਨੈੱਟਵਰਕ ਅਤੇ ਠੋਸ ਤਕਨੀਕੀ ਯੋਜਨਾ ਲਾਜ਼ਮੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪ੍ਰੋਜੈਕਟ ਦਾ ਪੂਰਾ ਮਾਸਟਰ ਪਲਾਨ ਜਨਤਕ ਕਰੇ ਅਤੇ ਪਾਣੀ ਦੀ ਸਪਲਾਈ, ਟੈਂਕੀਆਂ ਦੀ ਸਮਰੱਥਾ ਤੇ ਉਨ੍ਹਾਂ ਦੀ ਸਥਿਤੀ ਦੀ ਮਾਹਿਰਾਂ ਤੋਂ ਸਮੀਖਿਆ ਕਰਵਾਏ ਤਾਂ ਜੋ ਲੋਕਾਂ ਦੇ ਪੈਸੇ ਦੀ ਬਰਬਾਦੀ ਰੋਕੀ ਜਾ ਸਕੇ।
ਅਜੀਤ ਡੈਸਕ
22-11-2026