21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਹਲਕਾ ਦੱਖਣੀ ਵਿਖੇ ਬਾਵਾ ਨੇ ਕੀਤੇ ਫਿੱਟ ਬਾਡੀ ਜਿੰਮ ’ਚ ਯੂਥ ਨਾਲ ਵਿਚਾਰ ਸਾਂਝੇ

ਡਾਬਾ/ਲੁਹਾਰਾ, 21 ਨਵੰਬਰ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਦੀਆਂ ਵੱਖ-ਵੱਖ ਜਿੰਮਾਂ ਵਿਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ. ਬੀ.

ਅਜੀਤ ਡੈਸਕ 22-11-2026
ਡਾਬਾ/ਲੁਹਾਰਾ, 21 ਨਵੰਬਰ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਦੀਆਂ ਵੱਖ-ਵੱਖ ਜਿੰਮਾਂ ਵਿਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ.) ਪਹੁੰਚੇ। ਇਸ ਸਮੇਂ ਉਨ੍ਹਾਂ ਫਿਟ ਬਾਡੀ ਜਿੰਮ ਵਾਰਡ ਨੰਬਰ-37, ਮਹੱਲਾ ਗੁਰੂ ਗੋਬਿੰਦ ਸਿੰਘ ਨਗਰ ਵਿਚ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਸਮੇਂ ਉਨ੍ਹਾਂ ਦੁੱਧ, ਫਰੂਟ, ਪਨੀਰ ਦਾ ਆਨੰਦ ਮਾਣਿਆ ਅਤੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਤੰਦਰੁਸਤ ਸਿਹਤ ਹੀ ਉਸਾਰੂ ਸਮਾਜ ਸਿਰਜ ਸਕਦੀ ਹੈ। ਇਸ ਸਮੇਂ ਜਿੰਮ ਦੇ ਮੁਖੀ ਕਮਲ ਮਲਹੋਤਰਾ ਅਤੇ ਕਰਨਲ ਪਰਮਜੀਤ ਸਿੰਘ, ਚਰਨਜੀਤ ਸਿੰਘ, ਕੁਲਦੀਪ ਕੌਰ, ਚਰਨਪ੍ਰੀਤ, ਵਿਜੇ ਕੁਮਾਰ, ਅਮਿਤ ਕੁਮਾਰ, ਬੱਬਲੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਵੋਟਾਂ ਲੈਣ ਲਈ ਨਸ਼ਾ ਵੰਡਣ ਵਾਲੇ ਲੋਕ ਹੀ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 20 ਦਿਨ ਦਾ ਲਿਆ ਨਸ਼ਾ ਪੰਜ ਸਾਲਾਂ ਲਈ ਉਸ ਨੇਤਾ ਕੋਲ ਆਪਣੀ ਜ਼ਮੀਰ ਨੂੰ ਗਹਿਣੇ ਰੱਖ ਦਿੰਦਾ ਹੈ। ਲੋੜ ਹੈ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਚੰਗੇ ਅਕਸ ਵਾਲੇ ਲੋਕਾਂ ਦਾ ਸਾਥ ਦੇਈਏ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿੰਡ ਵਿਚ 1980 ਵਿਚ ਹਰਗੋਬਿੰਦ ਸਪੋਰਟਸ ਕਲੱਬ ਰਕਬਾ ਦੇ ਨੌਜਵਾਨਾਂ ਵਲੋਂ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਮੈਂ ਆਪਣੇ ਪਿੰਡ ਖੇਡਾਂ ‘ਤੇ 1981 ਵਿਚ ਉਸ ਸਮੇਂ ਦੇ ਮਾਲ ਮੰਤਰੀ ਅਤੇ ਪੰਜਾਬ ਦੇ ਸਵ. ਮੁੱਖ ਮੰਤਰੀ ਬੇਅੰਤ ਸਿੰਘ ਨੂੰ ਇਨਾਮਾਂ ਦੀ ਵੰਡ ਲਈ ਮੁੱਖ ਰੂਪ ਵਿਚ ਬੁਲਾਇਆ ਸੀ ਤਾਂ ਉਨ੍ਹਾਂ 10 ਹਜ਼ਾਰ ਰੁਪਏ ਦੀ ਗਰਾਂਟ ਦਿੱਤੀ ਸੀ ਜਿਸ ਦਾ ਮੈਂ ਜਲੰਧਰ ਤੋਂ ਜਿੰਮ ਦਾ ਸਮਾਨ ਲਿਆਇਆ ਸੀ ਅਤੇ ਅਸੀਂ ਸਾਰੇ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਜਿੰਮ ਲਗਾਉਂਦੇ ਸੀ। ਲੋੜ ਹੈ ਨਸ਼ਾ ਮੁਕਤ ਸਮਾਜ ਸਿਰਜਣ ਲਈ ਤੁਹਾਡੇ ਵਾਂਗ ਹਰ ਨੌਜਵਾਨ ਸਿਹਤ ਵੱਲ ਧਿਆਨ ਦੇਵੇ। ਸਵ. ਜਗਦੇਵ ਸਿੰਘ ਜੱਸੋਵਾਲ ਕਹਿੰਦੇ ਹੁੰਦੇ ਸੀ ਕਿ ਸਿਹਤ ਹੀ ਸੰਸਾਰ ਨਾਲ ਜੋੜਦੀ ਹੈ। ਇਸ ਸਮੇਂ ਤਮੰਨਾ, ਨੰਦਨੀ, ਸਪਨਾ, ਰਮਨ ਆਦਿ ਸਮਾਜਸੇਵੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਲੁਧਿਆਣਾ ਵਿਖੇ ਸਮਰਸਤਾ ਸੰਕਲਪ ਯਾਤਰਾ ਦੇ ਪੁੱਜਣ ’ਤੇ ਨਿੱਘਾ ਸਵਾਗਤ ਗੁਰੂ ਰਵਿਦਾਸ ਦੇ ਏਕਤਾ ਤੇ ਭਾਈਚਾਰੇ ਦੇ ਸੰਦੇਸ਼ ਨੂ... ਅਗਲੀ ਖ਼ਬਰ ਚੰਦਰ ਨਗਰ ’ਚ ਗੁੰਡਾਗਰਦੀ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ’ਚ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।